ਨਿਊਜ਼ੀਲੈਂਡ ਨੂੰ ਹਰਾ ਕੇ ਪਾਕਿ ਮਹਿਲਾ ਕ੍ਰਿਕਟ ਟੀਮ ਨੇ ਟੀ-20 ਲੜੀ ਕੀਤੀ ਆਪਣੇ ਨਾਂ, ਬਣਾਏ ਹੋਰ ਵੀ ਕਈ ਰਿਕਾਰਡ

Tuesday, Dec 05, 2023 - 03:54 PM (IST)

ਨਿਊਜ਼ੀਲੈਂਡ ਨੂੰ ਹਰਾ ਕੇ ਪਾਕਿ ਮਹਿਲਾ ਕ੍ਰਿਕਟ ਟੀਮ ਨੇ ਟੀ-20 ਲੜੀ ਕੀਤੀ ਆਪਣੇ ਨਾਂ, ਬਣਾਏ ਹੋਰ ਵੀ ਕਈ ਰਿਕਾਰਡ

ਸਪੋਰਟਸ ਡੈਸਕ- ਪਾਕਿਸਤਾਨ ਦੀ ਮਹਿਲਾ ਕ੍ਰਿਕਟ ਟੀਮ ਨੇ 3 ਟੀ-20 ਮੈਚਾਂ ਦੀ ਲੜੀ ਦੇ ਦੂਜੇ ਮੈਚ 'ਚ ਨਿਊਜ਼ੀਲੈਂਡ ਨੂੰ ਹਰਾ ਕੇ ਲੜੀ ਆਪਣੇ ਨਾਂ ਕਰ ਲਈ ਹੈ। ਇਸ ਲੜੀ ਨੂੰ ਜਿੱਤਣ ਨਾਲ ਪਾਕਿਸਤਾਨੀ ਮਹਿਲਾ ਕ੍ਰਿਕਟ ਟੀਮ ਨੇ ਸਾਲ 2018 'ਚ ਬੰਗਲਾਦੇਸ਼ ਨੂੰ ਹਰਾਉਣ ਤੋਂ ਬਾਅਦ ਘਰ ਤੋਂ ਬਾਹਰ ਪਹਿਲੀ ਲੜੀ ਦੀ ਜਿੱਤ ਹਾਸਲ ਕੀਤੀ ਹੈ। ਇਸ ਤੋਂ ਇਲਾਵਾ ਪਾਕਿਸਤਾਨੀ ਮਹਿਲਾ ਕ੍ਰਿਕਟ ਟੀਮ ਨੇ ਪਹਿਲੀ ਵਾਰ ਕਿਸੇ ਅੰਗਰੇਜ਼ ਟੀਮ ਤੋਂ ਟੀ-20 ਲੜੀ ਜਿੱਤੀ ਹੈ। 

ਨਿਊਜ਼ੀਲੈਂਡ ਦੇ ਡਿਊਨਡਿਨ 'ਚ ਖੇਡੇ ਗਏ ਲੜੀ ਦੇ ਦੂਜੇ ਮੁਕਾਬਲੇ 'ਚ ਪਾਕਿਸਤਾਨ ਨੇ ਨਿਊਜ਼ੀਲੈਂਡ ਦੀ ਟੀਮ ਨੂੰ 10 ਦੌੜਾਂ ਨਾਲ ਹਰਾ ਕੇ ਇਤਿਹਾਸ 'ਚ ਪਹਿਲੀ ਵਾਰ ਕਿਸੇ ਅੰਗਰੇਜ਼ ਮਹਿਲਾ ਟੀਮ ਤੋਂ ਟੀ-20 ਲੜੀ 'ਚ ਜਿੱਤ ਹਾਸਲ ਕੀਤੀ ਹੈ।

ਨਿਊਜ਼ੀਲੈਂਡ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਮਿਲਣ 'ਤੇ ਪਾਕਿਸਤਾਨ ਦੀ ਟੀਮ ਨੇ ਮੁਨੀਬਾ ਅਲੀ ਦੀਆਂ 35 ਅਤੇ ਆਲਿਆ ਰਿਆਜ਼ ਦੀਆਂ ਨਾਬਾਦ 32 ਦੌੜਾਂ ਦੀਆਂ ਉਪਯੋਗੀ ਪਾਰੀਆਂ ਦੀ ਬਦੌਲਤ 20 ਓਵਰਾਂ 'ਚ 6 ਵਿਕਟਾਂ ਗੁਆ ਕੇ 137 ਦੌੜਾਂ ਬਣਾਈਆਂ ਸਨ। 

ਇਹ ਵੀ ਪੜ੍ਹੋ- ਸਾਬਕਾ ਪਾਕਿਸਤਾਨੀ ਕ੍ਰਿਕਟਰ ਨੇ ਕੋਹਲੀ-ਸਚਿਨ ਨਹੀਂ, ਇਸ ਨੂੰ ਦੱਸਿਆ ਭਾਰਤ ਦਾ ਬੈਸਟ ਬੱਲੇਬਾਜ਼

138 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਨਿਊਜ਼ੀਲੈਂਡ ਦੀ ਟੀਮ ਵੱਲੋਂ ਹਾਨਾ ਰੋਵ ਨੇ 33 ਅਤੇ ਜੋਰਜਿਆ ਪਲਿਮਰ ਨੇ 28 ਦੌੜਾਂ ਬਣਾਈਆਂ। ਇਨ੍ਹਾਂ ਤੋਂ ਇਲਾਵਾ ਮੈਡੀ ਗ੍ਰੀਨ ਅਤੇ ਸੂਜ਼ੀ ਬੇਟਸ ਨੇ 18-18 ਦੌੜਾਂ ਦਾ ਯੋਗਦਾਨ ਦਿੱਤਾ ਪਰ ਟੀਮ 20 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 127 ਦੌੜਾਂ ਹੀ ਬਣਾ ਸਕੀ ਤੇ 10 ਦੌੜਾਂ ਨਾਲ ਮੁਕਾਬਲਾ ਹਾਰ ਗਈ। ਇਸ ਜਿੱਤ ਨਾਲ ਪਾਕਿਸਤਾਨ ਦੀ ਮਹਿਲਾ ਕ੍ਰਿਕਟ ਟੀਮ ਨੇ ਲੜੀ ਆਪਣੇ ਨਾਂ ਕਰ ਲਈ ਹੈ ਤੇ 2-0 ਦੀ ਅਜੇਤੂ ਬੜ੍ਹਤ ਬਣਾਈ ਹੋਈ ਹੈ। 

ਲੜੀ ਦੇ ਪਹਿਲੇ ਮੈਚ 'ਚ ਵੀ ਪਾਕਿਸਤਾਨ ਦੀ ਟੀਮ ਨੇ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾਇਆ ਸੀ। ਉਹ ਜਿੱਤ ਵੀ ਪਾਕਿਸਤਾਨੀ ਮਹਿਲਾ ਕ੍ਰਿਕਟ ਟੀਮ ਲਈ ਬੇਹੱਦ ਖ਼ਾਸ ਸੀ, ਕਿਉਂਕਿ ਨਿਊਜ਼ੀਲੈਂਡ ਖ਼ਿਲਾਫ਼ ਟੀਮ ਦੀ ਇਹ ਟੀ-20 'ਚ ਪਹਿਲੀ ਜਿੱਤ ਸੀ। ਲੜੀ ਦਾ ਤੀਜਾ ਤੇ ਆਖ਼ਰੀ ਮੁਕਾਬਲਾ 9 ਦਸੰਬਰ ਨੂੰ ਕੁਈਨਸਟਾਊਨ ਦੇ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾਵੇਗਾ।

ਇਹ ਵੀ ਪੜ੍ਹੋ- ਭਾਰਤ ਨਾਲ ਘਰੇਲੂ ਲੜੀ ਖੇਡਣ ਲਈ ਦੱਖਣੀ ਅਫ਼ਰੀਕਾ ਬੋਰਡ ਨੇ ਕੀਤਾ ਟੀਮ ਦਾ ਐਲਾਨ, ਵੱਡੇ ਖਿਡਾਰੀ ਹੋਏ ਬਾਹਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


author

Harpreet SIngh

Content Editor

Related News