ਟੀ-20 ਦੇ ਸੈਮੀਫਾਈਨਲ ''ਚ ਪਹੁੰਚ ਸਕਦਾ ਹੈ ਪਾਕਿਸਤਾਨ!
Wednesday, Mar 23, 2016 - 12:17 PM (IST)
ਨਵੀਂ ਦਿੱਲੀ— ਟੀ-20 ਵਰਲਡ ਕੱਪ ਕਾਫੀ ਦਿਲਚਸਪ ਪੜਾਅ ''ਤੇ ਪਹੁੰਚ ਗਿਆ ਹੈ। ਮੰਗਲਵਾਰ ਨੂੰ ਪਾਕਿਸਤਾਨ ਨੂੰ ਹਰਾ ਕੇ ਨਿਊਜ਼ੀਲੈਂਡ ਸੈਮੀਫਾਈਨਲ ''ਚ ਪਹੁੰਚਣ ਵਾਲੀ ਟੀਮ ਬਣ ਗਈ ਹੈ। ਜਦੋਂਕਿ ਪਾਕਿਸਤਾਨ ਸੈਮੀਫਾਈਨਲ ''ਚ ਪਹੁੰਚਣ ਦੀ ਦੌੜ ਤੋਂ ਲਗਭਗ ਬਾਹਰ ਹੋ ਗਿਆ ਹੈ। ਪਰ ਜੇਕਰ ਅੰਕ ਸਾਰਣੀ ਨੂੰ ਦੇਖਿਆ ਜਾਵੇ ਤਾਂ ਅਜੇ ਵੀ ਪਾਕਿਸਤਾਨੀ ਟੀਮ ਦੋ ਅੰਕਾਂ ਦੇ ਨਾਲ ਬਿਹਤਰੀਨ ਰਨਰੇਟ ਦੀ ਵਜ੍ਹਾ ਨਾਲ ਦੂਜੇ ਸਥਾਨ ''ਤੇ ਹੈ। ਜੇਕਰ ਪਾਕਿਸਤਾਨ ਆਖਰੀ ਮੈਚ ''ਚ ਆਸਟ੍ਰੇਲੀਆ ਦੇ ਖਿਲਾਫ ਸ਼ਾਨਦਾਰ ਰਨਰੇਟ ਨਾਲ ਜਿੱਤ ਜਾਂਦਾ ਹੈ ਤਾਂ ਪਾਕਿਸਤਾਨ ਸੈਮੀਫਾਈਨਲ ''ਚ ਪਹੁੰਚ ਸਕਦਾ ਹੈ।
ਅੰਕ ਸਾਰਣੀ ਦੇ ਮੁਤਾਬਕ ਨਿਊਜ਼ੀਲੈਂਡ ਨੂੰ ਛੱਡ ਕੇ ਬਾਕੀ ਚਾਰ ਟੀਮਾਂ ਪਾਕਿਸਤਾਨ, ਆਸਟ੍ਰੇਲੀਆ, ਟੀਮ ਇੰਡੀਆ ਅਤੇ ਬੰਗਲਾਦੇਸ਼ ''ਚ ਸੈਮੀਫਾਈਨਲ ਦੇ ਲਈ ਸੰਘਰਸ਼ ਹੋਵੇਗਾ, ਕਿਉਂਕਿ ਅਜੇ ਇਨ੍ਹਾਂ ਚਾਰਾਂ ਟੀਮਾਂ ਦੇ ਅੰਕ 2 ਹਨ। ਇਨ੍ਹਾਂ ਦਾ ਰਨਰੇਟ ਹੀ ਤੈਅ ਕਰੇਗਾ ਕਿ ਸੈਮੀਫਾਈਨਲ ਤੱਕ ਕੌਣ ਪਹੁੰਚੇਗਾ। ਅਜੇ ਵੀ ਪਾਕਿਸਤਾਨ ਦੇ ਲਈ ਖੇਡ ਖਤਮ ਨਹੀਂ ਹੋਈ ਹੈ। ਅਜੇ ਵੀ ਸੈਮੀਫਾਈਨਲ ''ਚ ਪਾਕਿ ਟੀਮ ਨੂੰ ਮੌਕਾ ਮਿਲ ਸਕਦਾ ਹੈ।
