ਬੈਂਗਲੁਰੂ ’ਚ ਸੈਫ ਫੁੱਟਬਾਲ ਚੈਂਪੀਅਨਸ਼ਿਪ ’ਚ ਹਿੱਸਾ ਲਵੇਗਾ ਪਾਕਿਸਤਾਨ

05/15/2023 3:02:40 PM

ਨਵੀਂ ਦਿੱਲੀ– ਪਾਕਿਸਤਾਨ ਨੇ ਜੂਨ-ਜੁਲਾਈ ਵਿਚ ਬੈਂਗਲੁਰੂ ਵਿਚ ਹੋਣ ਵਾਲੀ ਦੱਖਣੀ ਏਸ਼ੀਆਈ ਫੁੱਟਬਾਲ ਸੰਘ (ਸੈਫ) ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਦੀ ਪੁਸ਼ਟੀ ਕਰ ਦਿੱਤੀ ਹੈ ਤੇ ਅਖਿਲ ਭਾਰਤੀ ਫੁੱਟਬਾਲ ਸੰਘ (ਏ. ਆਈ. ਐੱਫ. ਐੱਫ.) ਨੂੰ ਗੁਆਂਢੀ ਦੇਸ਼ ਦੇ ਖਿਡਾਰੀਆਂ ਦੇ ਭਾਰਤ ਦੀ ਯਾਤਰਾ ’ਤੇ ਆਉਣ ਵਿਚ ਕੋਈ ਸਮੱਸਿਆ ਨਜ਼ਰ ਨਹੀਂ ਆਉਂਦੀ।

ਇਸ ਕੌਮਾਂਤਰੀ ਟੂਰਨਾਮੈਂਟ ਵਿਚ ਲੇਬਨਾਨ ਤੇ ਕੁਵੈਤ ਦੀਆਂ ਟੀਮਾਂ ਵੀ ਹਿੱਸਾ ਲੈਣਗੀਆਂ ਕਿਉਂਕਿ ਸੈਫ ਕਾਰਜਕਾਰੀ ਕਮੇਟੀ ਨੇ ਚੈਂਪੀਅਨਸ਼ਿਪ ਨੂੰ ਵਧੇਰੇ ਮੁਕਾਬਲੇਬਾਜ਼ੀ ਵਾਲੀ ਬਣਾਉਣ ਲਈ ਮਾਰਚ ਵਿਚ ਫੈਸਲਾ ਕੀਤਾ ਸੀ ਕਿ ਦੱਖਣੀ ਏਸ਼ੀਆਈ ਖੇਤਰ ਵਿਚੋਂ ਬਾਹਰ ਦੀਆਂ ਟੀਮਾਂ ਨੂੰ ਵੀ ਟੂਰਨਾਮੈਂਟ ਵਿਚ ਖਿਡਾਇਆ ਜਾਵੇਗਾ।                


Tarsem Singh

Content Editor

Related News