ਪਾਕਿਸਾਤਨ ਰੁਝੇਵੇਂ ਭਰੇ ਸੈਸ਼ਨ ’ਚ ਕਰੇਗਾ ਇੰਗਲੈਂਡ, ਵੈਸਟਇੰਡੀਜ਼ ਤੇ ਬੰਗਲਾਦੇਸ਼ ਦੀ ਮੇਜ਼ਬਾਨੀ
Saturday, Jul 06, 2024 - 11:00 AM (IST)
ਕਰਾਚੀ– ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਆਖਰੀ ਸਮੇਂ ਵਿਚ ਕੌਮਾਂਤਰੀ ਲੜੀਆਂ ਦਾ ਐਲਾਨ ਕਰਨ ਦੀ ਰਵਾਇਤ ਤੋਂ ਹਟਦੇ ਹੋਏ ਸ਼ੁੱਕਰਵਾਰ ਨੂੰ ਪੁਸ਼ਟੀ ਕੀਤੀ ਕਿ ਪੁਰਸ਼ ਟੀਮ 2024-25 ਸੈਸ਼ਨ ਵਿਚ ਇੰਗਲੈਂਡ ਵਿਰੁੱਧ ‘ਹਾਈ ਪ੍ਰੋਫਾਈਲ’ ਲੜੀ ਸਮੇਤ 9 ਟੈਸਟ, 14 ਵਨ ਡੇ ਤੇ 9 ਟੀ-20 ਕੌਮਾਂਤਰੀ ਮੈਚ ਖੇਡੇਗੀ। ਪਾਕਿਸਤਾਨ ਇਸ ਸਾਲ ਅਕਤੂਬਰ ਵਿਚ 3 ਮੈਚਾਂ ਦੀ ਟੈਸਟ ਲੜੀ ਲਈ ਇੰਗਲੈਂਡ ਦੀ ਮੇਜ਼ਬਾਨੀ ਕਰੇਗਾ ਜਦਕਿ ਬੰਗਲਾਦੇਸ਼ ਤੇ ਵੈਸਟਇੰਡੀਜ਼ ਦੇ ਦੌਰੇ ਵੀ ਕੈਲੰਡਰ ਵਿਚ ਸ਼ਾਮਲ ਹਨ।
ਪੀ. ਸੀ. ਬੀ. ਨੇ ਇਕ ਬਿਆਨ ਵਿਚ ਕਿਹਾ ਕਿ ਬੰਗਲਾਦੇਸ਼ ਰਾਵਲਪਿੰਡੀ ਤੇ ਕਰਾਚੀ ਵਿਚ 2 ਟੈਸਟ ਖੇਡੇਗਾ ਤੇ ਕੌਮਾਂਤਰੀ ਸੈਸ਼ਨ ਦੀ ਸ਼ੁਰੂਆਤ ਕਰੇਗਾ, ਜਿਸ ਦੀ ਸਮਾਪਤੀ 9 ਮਾਰਚ ਨੂੰ ਪ੍ਰਸਤਾਵਿਤ ਆਈ. ਸੀ. ਸੀ. ਚੈਂਪੀਅਨਸ ਟਰਾਫੀ 2025 ਦੇ ਫਾਈਨਲ ਨਾਲ ਹੋਵੇਗੀ। ਪਾਕਿਸਤਾਨ ਦਾ ਸਾਹਮਣਾ 3 ਟੈਸਟਾਂ ਵਿਚ ਇੰਗਲੈਂਡ ਨਾਲ ਹੋਵੇਗਾ, ਜਿਹੜੇ ਮੁਲਤਾਨ, ਕਰਾਚੀ ਤੇ ਰਾਵਲਪਿੰਡੀ ਵਿਚ ਹੋਣਗੇ ਜਦਕਿ ਵੈਸਟਇੰਡੀਜ਼ ਕਰਾਚੀ ਤੇ ਮੁਲਤਾਨ ਵਿਚ 2 ਟੈਸਟਾਂ ਲਈ ਦੌਰਾ ਕਰੇਗੀ।
ਇਸ ਤੋਂ ਇਲਾਵਾ ਨਿਊਜ਼ੀਲੈਂਡ ਤੇ ਦੱਖਣੀ ਅਫਰੀਕਾ ਨਾਲ ਇਕ ਤਿਕੋਣੀ ਲੜੀ ਵੀ ਹੋਵੇਗੀ। ਪਾਕਿਸਤਾਨ ਇਸ ਦੌਰਾਨ 9 ਵਨ ਡੇ, 9 ਹੀ ਟੀ-20 ਕੌਮਾਂਤਰੀ ਤੇ 2-2 ਟੈਸਟਾਂ ਲਈ ਆਸਟ੍ਰੇਲੀਆ, ਜ਼ਿੰਬਬਾਵੇ ਤੇ ਦੱਖਣੀ ਅਫਰੀਕਾ ਦਾ ਦੌਰਾ ਕਰੇਗਾ। ਬੰਗਲਾਦੇਸ਼ 2020 ਤੋਂ ਬਾਅਦ ਪਹਿਲੀ ਵਾਰ ਪਾਕਿਸਤਾਨ ਦਾ ਦੌਰਾ ਕਰੇਗਾ।