PAK v AUS : ਆਸਟਰੇਲੀਆ ਨੇ ਪਾਕਿ ਨੂੰ ਇਕਲੌਤੇ ਟੀ20 ਮੈਚ ''ਚ 3 ਵਿਕਟਾਂ ਨਾਲ ਹਰਾਇਆ
Wednesday, Apr 06, 2022 - 01:30 AM (IST)
ਲਾਹੌਰ- ਆਸਟਰੇਲੀਆਈ ਕ੍ਰਿਕਟ ਟੀਮ ਨੇ ਪਾਕਿਸਤਾਨ ਦੇ ਵਿਰੁੱਧ ਲਾਹੌਰ ਦੇ ਗੱਦਾਫੀ ਸਟੇਡੀਅਮ ਵਿਚ ਖੇਡੇ ਗਏ ਇਕਲੌਤੇ ਟੀ-20 ਮੈਚ ਨੂੰ ਜਿੱਤ ਲਿਆ ਹੈ। ਪਾਕਿਸਤਾਨ ਨੇ ਪਹਿਲਾਂ ਖੇਡਗੇ ਹੋਏ ਬਾਬਰ ਆਜ਼ਮ ਦੇ ਅਰਧ ਸੈਂਕੜੇ ਦੀ ਬਦੌਲਤ 20 ਓਵਰਾਂ ਵਿਚ 8 ਵਿਕਟਾਂ 'ਤੇ 162 ਦੌੜਾਂ ਬਣਾਈਆਂ ਸਨ। ਜਵਾਬ ਵਿਚ ਆਸਟਰੇਲੀਆ ਦੀ ਟੀਮ ਵਲੋਂ ਕਪਤਾਨ ਅਰੋਨ ਫਿੰਚ ਦੇ ਅਰਧ ਸੈਂਕੜੇ ਦੀ ਬਦੌਲਤ ਜਿੱਤ ਹਾਸਲ ਕਰ ਲਈ।
ਇਹ ਖ਼ਬਰ ਪੜ੍ਹੋ- ਜੇਕਰ ਰੋਨਾਲਡੋ ਬਣ ਕੇ ਉੱਠਾਂਗਾ ਤਾਂ ਆਪਣੇ ਦਿਮਾਗ ਨੂੰ ਸਕੈਨ ਕਰਾਂਗਾ : ਕੋਹਲੀ
ਇਸ ਤੋਂ ਪਹਿਲਾਂ ਪਾਕਿਸਤਾਨ ਵਲੋਂ ਮੁਹੰਮਦ ਰਿਜ਼ਵਾਨ ਅਤੇ ਬਾਬਰ ਆਜ਼ਮ ਨੇ ਪਾਰੀ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਸੀ। ਰਿਜ਼ਵਾਨ ਨੇ ਜਿੱਥੇ 19 ਗੇਂਦਾਂ ਵਿਚ ਇਕ ਚੌਕੇ ਅਤੇ ਇਕ ਛੱਕੇ ਦੀ ਮਦਦ ਨਾਲ 19 ਦੌੜਾਂ ਬਣਾਈਆਂ ਤਾਂ ਬਾਬਰ ਨੇ 46 ਗੇਂਦਾਂ ਵਿਚ 6 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 66 ਦੌੜਾਂ ਬਣਾਈਆਂ। ਪਾਕਿਸਤਾਨ ਦੇ ਫਖਰ ਜਮਾਂ ਜ਼ੀਰੋ 'ਤੇ ਹੀ ਪਵੇਲੀਅਨ ਚੱਲੇ ਗਏ ਤਂ ਅਹਿਮਦ ਨੇ 13 ਤਾਂ ਖੁਸ਼ਦਿਲ ਨੇ 24 ਦੌੜਾਂ ਦਾ ਯੋਗਦਾਨ ਦਿੱਤਾ। ਪਾਕਿਸਤਾਨ ਟੀਮ ਇਕ ਸਮੇਂ 200 ਪਾਰ ਜਾਂਦੀ ਦਿਖ ਰਹੀ ਸੀ ਪਰ ਫਿਰ ਆਸਟਰੇਲੀਆਈ ਗੇਂਦਬਾਜ਼ ਨਾਥਨ ਐਲਿਸ ਨੇ ਚਾਰ ਵਿਕਟਾਂ ਹਾਸਲ ਕਰ ਪਾਕਿਸਤਾਨ ਦੇ ਸਕੋਰ 'ਤੇ ਬਰੇਕ ਲਗਾ ਦਿੱਤੀ। ਐਲਿਸ ਤੋਂ ਇਲਾਵਾ ਕੈਮਰੂਨ ਗ੍ਰੀਨ ਨੇ 2 ਵਿਕਟਾਂ ਹਾਸਲ ਕਰ ਪਾਕਿਸਤਾਨ ਨੂੰ 162 ਦੌੜਾਂ 'ਤੇ ਰੋਕ ਲਿਆ।
ਇਹ ਖ਼ਬਰ ਪੜ੍ਹੋ- ਅਦਾਕਾਰਾ ਪ੍ਰਿਅੰਕਾ ਜਾਵਲਕਾਰ ਦੀ ਫੋਟੋ 'ਤੇ ਵੈਂਕਟੇਸ਼ ਅਈਅਰ ਦਾ ਕੁਮੈਂਟ ਚਰਚਾ 'ਚ
ਜਵਾਬ ਵਿਚ ਖੇਡਣ ਉੱਤਰੀ ਆਸਟਰੇਲੀਆਈ ਟੀਮ ਨੂੰ ਕਪਤਾਨ ਅਰੋਨ ਫਿੰਚ ਅਤੇ ਟ੍ਰੇਵਿਸ ਹੇੱਡ ਨੇ ਵਧੀਆ ਸ਼ੁਰੂਆਤ ਦਿੱਤੀ। ਵਨ ਡੇ ਸੀਰੀਜ਼ ਵਿਚ ਧਮਾਕੇਦਾਰ ਪ੍ਰਦਰਸ਼ਨ ਕਰਨ ਵਾਲੇ ਟ੍ਰੇਵਿਸ ਨੇ 14 ਗੇਂਦਾਂ ਵਿਚ ਤਿੰਨ ਚੌਕੇ ਅਤੇ ਇਕ ਛੱਕੇ ਦੀ ਮਦਦ ਨਾਲ 26 ਦੌੜਾਂ ਬਣਾਈਆਂ। ਜੋਸ ਇਗਲਿਸਨੇ 15 ਗੇਂਦਾਂ ਵਿਚ 2 ਚੌਕੇ ਅਤੇ ਇਕ ਛੱਕੇ ਦੀ ਮਦਦ ਨਾਲ 24 ਦੌੜਾਂ ਬਣਾਈਆਂ। ਮੱਧਕ੍ਰਮ 'ਚ ਸਟੋਇੰਸ ਨੇ 9 ਗੇਂਦਾਂ 'ਤੇ ਪੰਜ ਚੌਕੇ ਲਗਾ ਕੇ ਟੀਮ ਨੂੰ ਜਿੱਤ ਦੇ ਕਰੀਬ ਪਹੁੰਚਾਇਆ। ਪਾਕਿਸਤਾਨ ਵਲੋਂ ਸ਼ਹੀਨ ਅਫਰੀਦੀ ਨੇ 2 ਤਾਂ ਉਸਮਾਨ ਕਾਦਿਰ ਨੇ ਵੀ 2 ਵਿਕਟਾਂ ਹਾਸਲ ਕੀਤੀਆਂ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।