ਕੋਰੋਨਾ ਵਾਇਰਸ : ਸਰਕਾਰ ਦੇ ਇਸ ਫੈਸਲੇ ਕਾਰਣ ਪਾਕਿਸਤਾਨ ਦਾ ਆਇਰਲੈਂਡ ਦੌਰਾ ਮੁਲਤਵੀ

5/15/2020 11:02:00 AM

ਸਪੋਰਟਸ ਡੈਸਕ— ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਅਤੇ ਕ੍ਰਿਕਟ ਆਇਰਲੈਂਡ (ਸੀ. ਆਈ.) ਨੇ ਬੀਤੇ ਦਿਨ ਵੀਰਵਾਰ ਨੂੰ ਜੁਲਾਈ ’ਚ ਹੋਣ ਵਾਲੀ ਦੋ ਮੈਚਾਂ ਦੀ ਟੀ-20 ਸੀਰੀਜ਼ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਆਇਰਲੈਂਡ ਸਰਕਾਰ ਨੇ ਕਿਹਾ ਸੀ ਕਿ 10 ਅਗਸਤ ਤੋਂ ਬਾਅਦ ਹੀ ਉਹ ਬਿਨਾਂ ਦਰਸ਼ਕਾਂ ਦੇ ਖਾਲੀ ਸਟੇਡੀਅਮ ’ਚ ਮੈਚ ਆਯੋਜਿਤ ਕਰਾ ਸਕੇਗੀ ਅਤੇ ਇਹ ਤਾਰੀਕ ਪਾਕਿਸਤਾਨ ਦੇ ਇੰਗਲੈਂਡ ਦੌਰੇ ਨਾਲ ਟਕਰਾ ਰਹੀ ਹੈ। ਪਾਕਿਸਤਾਨ ਅਤੇ ਆਇਰਲੈਂਡ ਵਿਚਾਲੇ ਦੋ ਟੀ-20 ਮੈਚ ਡਬਲਿਨ ’ਚ 12 ਅਤੇ 14 ਜੁਲਾਈ ਨੂੰ ਖੇਡੇ ਜਾਣੇ ਸਨ।

ਪੀ. ਸੀ. ਬੀ ਦੇ ਮੁੱਖ ਕਾਰਜਕਾਰੀ ਵਸੀਮ ਖਾਨ ਨੇ ਕਿਹਾ, ਇਹ ਕਾਫ਼ੀ ਦੁੱਖ ਦੀ ਗੱਲ ਹੈ ਕਿ ਕੋਵਿਡ-19 ਦੇ ਕਾਰਨ ਸਾਨੂੰ ਆਇਰਲੈਂਡ ਦਾ ਦੌਰਾ ਮੁਲਤਵੀ ਕਰਨਾ ਪੈ ਰਿਹਾ ਹੈ। ਸਾਨੂੰ ਉਮੀਦ ਹੈ ਕਿ ਜਲਦੀ ਇਸ ਮੈਦਾਨ ’ਤੇ ਵਾਪਸੀ ਕਰਾਂਗੇ। ਅਸੀਂ ਕ੍ਰਿਕਟ ਆਇਲੈਂਡ ਦੇ ਫੈਸਲੇ ਦਾ ਪੂਰੀ ਤਰ੍ਹਾਂ ਨਾਲ ਸਨਮਾਨ ਕਰਦੇ ਹਾਂ। ਜਿਵੇਂ ਕਿ ਅਸੀਂ ਸਾਰੇ ਵਾਰ-ਵਾਰ ਕਹਿੰਦੇ ਆ ਰਹੇ ਹਾਂ ਖਿਡਾਰੀਆਂ, ਅਧਿਕਾਰੀਆਂ ਅਤੇ ਪ੍ਰਸ਼ੰਸਕਾਂ ਦੀ ਸੁਰੱਖਿਆ ਪਹਿਲਾਂ ਹੈ। ਜੋ ਦੇਸ਼ ਖੇਡਾਂ ਦੀ ਮੇਜ਼ਬਾਨੀ ਕਰਨ ਵਾਲੇ ਹਨ ਉਨ੍ਹਾਂ ਦੇ ਲਈ ਇਹ ਕਾਫ਼ੀ ਚੁਣੌਤੀ ਭਰਿਆ ਸਮਾਂ ਹੋ ਗਿਆ ਹੈ। ਇਕ ਕ੍ਰਿਕਟ ਪਰਿਵਾਰ ਦੀ ਤਰ੍ਹਾਂ ਅਸੀਂ ਇਕ ਦੂਜੇ ਦੇ ਨਾਲ ਮਿਲ ਕੇ ਕੰਮ ਕਰਦੇ ਰਹਾਂਗੇ।PunjabKesari

ਕ੍ਰਿਕਟ ਆਇਰਲੈਂਡ ਦੇ ਮੁੱਖ ਕਾਰਜਕਾਰੀ ਵਾਰੇਨ ਡੇਉਟਰੋਮ ਨੇ ਕਿਹਾ, ਆਇਰਲੈਂਡ ਦੀ ਸਰਕਾਰ ਨੇ 1 ਮਈ ਨੂੰ ਜੋ ਦੇਸ਼ ’ਚ ਪਾਬੰਦੀਆਂ ਹਟਾਉਣ ਦੀ ਜਿਸ ਪ੍ਰਕਿਰਿਆ ਦਾ ਐਲਾਨ ਕੀਤਾ ਹੈ ਉਸ ਦੇ ਚੱਲਦੇ ਬਦਕਿਸਮਤੀ ਨਾਲ ਅਸੀਂ ਪਾਕਿਸਤਾਨ ਦੇ ਨਾਲ ਹੋਣ ਵਾਲੇ ਦੋ ਟੀ-20 ਅੰਤਰਰਾਸ਼ਟਰੀ ਮੈਚਾਂ ਦੀ ਮੇਜ਼ਬਾਨੀ ਨਹੀਂ ਕਰ ਸਕਾਂਗੇ।

ਉਨ੍ਹਾਂ ਨੇ ਕਿਹਾ, ਅਸੀਂ ਮੈਚਾਂ ਨੂੰ ਅੱਗੇ ਵਧਾਉਣ, ਦੂਜੀ ਥਾਵਾਂ ’ਤੇ ਖੇਡਣ ਦੇ ਬਾਰੇ ’ਚ ਗੱਲ ਕੀਤੀ ਪਰ ਸਰਕਾਰ ਦੇ ਰੋਡਮੈਪ ਦੇ ਨਾਲ ਕਈ ਤਰ੍ਹਾਂ ਦੀਆਂ ਦਿੱਕਤਾਂ ਨੂੰ ਦੇਖਦੇ ਹੋਏ ਮੈਚਾਂ ਦੇ ਆਯੋਜਨਾਂ ਦਾ ਦੂਜਾ ਰਸਤਾ ਨਿਕਲ ਨਹੀਂ ਸਕਿਆ। ਅਸੀਂ ਇਸ ਫੈਸਲੇ ਤੋਂ ਕਾਫ਼ੀ ਦੁੱਖੀ ਹਾਂ। ਅਸੀਂ ਉਸ ਸਮੇਂ ਦਾ ਇੰਤਜ਼ਾਰ ਕਰਾਂਗੇ ਜਦੋਂ ਇਕ ਵਾਰ ਫਿਰ ਪਿੱਚ ’ਤੇ ਮਿਲਾਂਗੇ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Davinder Singh

Content Editor Davinder Singh