ਪਾਕਿਸਤਾਨੀ ਟੀਮ ਨਹੀਂ ਖੇਡੇਗੀ ਭਾਰਤ ''ਚ ਵਿਸ਼ਵ ਕਬੱਡੀ ਕੱਪ

Saturday, Nov 30, 2019 - 06:27 PM (IST)

ਪਾਕਿਸਤਾਨੀ ਟੀਮ ਨਹੀਂ ਖੇਡੇਗੀ ਭਾਰਤ ''ਚ ਵਿਸ਼ਵ ਕਬੱਡੀ ਕੱਪ

ਸਪੋਰਟਸ ਡੈਸਕ : 1 ਦਸੰਬਰ ਤੋਂ ਸ਼ੁਰੂ ਹੋ ਰਹੇ ਵਿਸ਼ਵ ਕਬੱਡੀ ਕੱਪ 'ਚ ਪਾਕਿਸਤਾਨੀ ਟੀਮ ਹਿੱਸਾ ਨਹੀਂ ਲਵੇਗੀ। ਦਰਅਸਲ, ਕਲੇਅਰੈਂਸ ਨਾ ਮਿਲਣ ਕਾਰਨ ਪਾਕਿ ਟੀਮ ਭਾਰਤ ਨਹੀਂ ਆ ਸਕੇਗੀ। ਇਹ ਜਾਣਕਾਰੀ ਕਬੱਡੀ ਟੀਮ ਦੇ ਸਿਲੈਕਟਰ ਅਤੇ ਪੁਰਾਣੇ ਖਿਡਾਰੀ ਤੇਜਿੰਦਰ ਸਿੰਘ ਮਿੱਡੂ ਖੇੜਾ ਨੇ ਦਿੱਤੀ ਹੈ। ਅਜੇ ਇਸ ਦੀ ਪੂਰੀ ਤਰ੍ਹਾਂ ਪੁਸ਼ਟੀ ਨਹੀਂ ਹੋ ਸਕੀ ਹੈ। 

PunjabKesari

ਜ਼ਿਕਰਯੋਗ ਹੈ ਕਿ ਵਿਸ਼ਵ ਕਬੱਡੀ ਕੱਪ ਦਾ ਸ਼ੈਡਿਊਲ ਵੀ ਜਾਰੀ ਹੋ ਚੁੱਕਾ ਹੈ। ਪੰਜਾਬ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਵ ਕਬੱਡੀ ਕੱਪ ਪਹਿਲੀ ਦਸੰਬਰ ਤੋਂ 9 ਦਸੰਬਰ ਤੱਕ ਕਰਵਾਉਣ ਦਾ ਐਲਾਨ ਕੀਤਾ ਹੈ। ਇਸ ਟੂਰਨਾਮੈਂਟ ਦੀ ਜੇਤੂ ਟੀਮ ਨੂੰ 25 ਲੱਖ, ਦੂਜੇ ਨੰਬਰ ਦੀ ਟੀਮ ਨੂੰ 15 ਜਦਕਿ ਤੀਜੇ ਨੰਬਰ ਦੀ ਟੀਮ ਨੂੰ 10 ਲੁੱਖ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ। 


Related News