ਪਾਕਿਸਤਾਨ ਦੀ 18 ਸਾਲਾਂ ਦੀ ਖਿਡਾਰਣ ਨੇ ਛੱਡਿਆ ਕ੍ਰਿਕਟ, ਜਾਣੋ ਕੀ ਹੈ ਵੱਡਾ ਕਾਰਨ
Friday, Jul 21, 2023 - 05:11 PM (IST)
ਕਰਾਚੀ- ਇਕ ਸਮੇਂ ਵਸੀਮ ਅਕਰਮ ਨੇ ਉਨ੍ਹਾਂ ਨੂੰ ਕਾਫ਼ੀ ਬਹੁਤ ਪ੍ਰਤਿਭਾਸ਼ਾਲੀ ਕਰਾਰ ਦਿੱਤਾ ਸੀ ਪਰ ਪਾਕਿਸਤਾਨ ਦੀ 18 ਸਾਲ ਦੀ ਕ੍ਰਿਕਟਰ ਆਇਸ਼ਾ ਨਸੀਮ ਨੇ ਇਸਲਾਮ ਦੀ ਸੇਵਾ ਕਰਨ ਲਈ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ। ਹਮਲਾਵਰ ਬੱਲੇਬਾਜ਼ ਆਇਸ਼ਾ ਉਸ ਉਮਰ ਵਿੱਚ ਖੇਡ ਤੋਂ ਦੂਰ ਹੋ ਗਈ ਜਦੋਂ ਜ਼ਿਆਦਾਤਰ ਖਿਡਾਰੀ ਆਪਣੇ ਕਰੀਅਰ ਦੀ ਸ਼ੁਰੂਆਤ ਕਰਦੇ ਸਨ। ਪਾਕਿਸਤਾਨੀ ਮਹਿਲਾ ਟੀਮ ਦੀ ਕਪਤਾਨ ਨਿਦਾ ਦਰ ਅਤੇ ਪਾਕਿਸਤਾਨ ਕ੍ਰਿਕਟ ਬੋਰਡ ਨੇ ਉਨ੍ਹਾਂ ਨੂੰ ਮਨਾਉਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ, ਜੋ ਅਸਫ਼ਲ ਰਹੀਆਂ।
ਬੋਰਡ ਦੇ ਇੱਕ ਸੂਤਰ ਨੇ ਪੁਸ਼ਟੀ ਕੀਤੀ ਕਿ ਆਇਸ਼ਾ ਨੇ ਫਰਵਰੀ-ਮਾਰਚ ਵਿੱਚ ਹੀ ਪੀਸੀਬੀ ਨੂੰ ਸੂਚਿਤ ਕੀਤਾ ਸੀ ਕਿ ਉਨ੍ਹਾਂ ਨੇ ਕ੍ਰਿਕਟ ਖੇਡਣਾ ਛੱਡ ਦਿੱਤਾ ਹੈ। ਸੂਤਰ ਨੇ ਕਿਹਾ, ''ਉਸ ਨੂੰ ਸਿਖਲਾਈ ਕੈਂਪ ਲਈ ਬੁਲਾਇਆ ਗਿਆ ਸੀ ਪਰ ਉਸ ਨੇ ਬੋਰਡ ਨੂੰ ਕਿਹਾ ਕਿ ਉਹ ਕ੍ਰਿਕਟ ਨਹੀਂ ਖੇਡਣਾ ਚਾਹੁੰਦੀ। ਉਨ੍ਹਾਂ ਨੇ ਕਿਹਾ ਕਿ ਆਇਸ਼ਾ ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਇਹ ਉਸ ਦਾ ਨਿੱਜੀ ਫ਼ੈਸਲਾ ਹੈ ਅਤੇ ਉਹ ਆਪਣੀ ਜ਼ਿੰਦਗੀ ਇਸਲਾਮ ਦੇ ਸਿਧਾਂਤਾਂ ਅਨੁਸਾਰ ਜਿਊਣਾ ਚਾਹੁੰਦੀ ਹੈ।
ਇਹ ਵੀ ਪੜ੍ਹੋ- ਵਿਨੇਸ਼, ਬਜਰੰਗ ਨੂੰ ਏਸ਼ੀਆਡ ਟਰਾਇਲ 'ਚ ਛੋਟ 'ਤੇ ਸ਼ਨੀਵਾਰ ਨੂੰ ਫ਼ੈਸਲਾ ਦੇਵੇਗੀ ਅਦਾਲਤ
ਸੂਤਰ ਨੇ ਕਿਹਾ, ''ਨਿਦਾ ਅਤੇ ਕੁਝ ਪਾਕਿਸਤਾਨੀ ਖਿਡਾਰੀਆਂ ਨੇ ਉਸ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਖੇਡਦੇ ਹੋਏ ਵੀ ਇਕ ਚੰਗੀ ਮੁਸਲਮਾਨ ਬਣ ਕੇ ਰਹਿ ਸਕਦੀ ਹੈ ਪਰ ਆਇਸ਼ਾ ਨੇ ਆਪਣੇ ਫ਼ੈਸਲੇ 'ਤੇ ਮੁੜ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ। ਆਇਸ਼ਾ ਨੇ ਪਾਕਿਸਤਾਨ ਲਈ ਚਾਰ ਵਨਡੇ ਅਤੇ 30 ਟੀ-20 ਮੈਚ ਖੇਡੇ ਹਨ। ਇੱਕ ਰੂੜ੍ਹੀਵਾਦੀ ਪਰਿਵਾਰ ਨਾਲ ਰਿਸ਼ਤਾ ਰੱਖਣ ਵਾਲੀ ਆਇਸ਼ਾ ਦੇ ਬਾਰੇ 'ਚ ਇੱਕ ਸੂਤਰ ਨੇ ਦੱਸਿਆ ਕਿ ਉਸ ਨੂੰ ਕ੍ਰਿਕਟ ਖੇਡਣ ਦੀ ਇਜਾਜ਼ਤ ਬਹੁਤ ਮੁਸ਼ਕਲ ਨਾਲ ਮਿਲੀ ਸੀ ਅਤੇ ਜਦੋਂ ਉਹ ਪਾਕਿਸਤਾਨੀ ਟੀਮ ਨਾਲ ਦੌਰੇ 'ਤੇ ਗਈ ਸੀ ਤਾਂ ਘਰ ਵਿੱਚ ਉਸ ਨੂੰ ਮੁਸ਼ਕਲਾਂ ਆਉਣ ਲੱਗੀਆਂ।
ਇਹ ਵੀ ਪੜ੍ਹੋ- ਟਰਾਇਲ ਤੋਂ ਛੋਟ ਮੈਨੂੰ ਵੀ ਮਿਲ ਰਹੀ ਸੀ, ਮੈਂ ਨਹੀਂ ਲਈ ਬਜਰੰਗ-ਵਿਨੇਸ਼ ਮੁੱਦੇ 'ਤੇ ਬੋਲੀ ਸਾਕਸ਼ੀ ਮਲਿਕ
ਉਨ੍ਹਾਂ ਨੇ ਕਿਹਾ, "ਆਖਰਕਾਰ, ਉਸ ਨੇ ਕ੍ਰਿਕਟ ਨੂੰ ਛੱਡਣ ਅਤੇ ਇਸਲਾਮ ਦੇ ਸਿਧਾਂਤਾਂ ਦੀ ਪਾਲਣਾ ਕਰਦੇ ਹੋਏ ਇੱਕ ਪੂਰਨ ਮੁਸਲਮਾਨ ਵਜੋਂ ਰਹਿਣ ਦਾ ਫੈ਼ਸਲਾ ਕੀਤਾ," ਇਸ ਤੋਂ ਪਹਿਲਾਂ ਪਾਕਿਸਤਾਨੀ ਪੁਰਸ਼ ਕ੍ਰਿਕਟਰ ਸਈਦ ਅਨਵਰ, ਇੰਜ਼ਮਾਮ-ਉਲ-ਹੱਕ, ਮੁਹੰਮਦ ਯੂਸਫ, ਸਕਲੈਨ ਮੁਸ਼ਤਾਕ ਅਤੇ ਮੁਸ਼ਤਾਕ ਅਹਿਮਦ ਵੀ ਮਜ਼ਹਬ ਵੱਲ ਮੁੜੇ ਸਨ ਪਰ ਅਨਵਰ ਨੇ 2002 ਵਿੱਚ ਆਪਣੀ ਧੀ ਦੀ ਮੌਤ ਤੋਂ ਬਾਅਦ ਕ੍ਰਿਕਟ ਖੇਡਣਾ ਬੰਦ ਕਰ ਦਿੱਤਾ ਸੀ। ਇੰਜ਼ਮਾਮ, ਯੂਸਫ, ਮੁਸ਼ਤਾਕ ਅਤੇ ਸਕਲੈਨ ਤਬਲੀਗੀ ਜਮਾਤ ਵਿਚ ਸ਼ਾਮਲ ਹੋਣ ਤੋਂ ਬਾਅਦ ਵੀ ਕ੍ਰਿਕਟ ਨਾਲ ਜੁੜੇ ਹੋਏ ਹਨ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8