ਇੰਗਲੈਂਡ ਰਵਾਨਾ ਹੋਣ ਤੋਂ ਪਹਿਲਾਂ ਪਾਕਿ ਖਿਡਾਰੀਆਂ ਦਾ ਹੋਵੇਗਾ 2 ਵਾਰ ਟੈਸਟ

06/19/2020 5:32:15 PM

ਕਰਾਚੀ : ਇੰਗਲੈਂਡ ਦੌਰੇ 'ਤੇ ਜਾਣ ਵਾਲੇ ਪਾਕਿਸਤਾਨੀ ਕ੍ਰਿਕਟਰਾਂ ਅਤੇ ਸਹਿਯੋਗੀ ਸਟਾਫ ਦਾ 28 ਜੂਨ ਨੂੰ ਚਾਰਟਡ ਪਲੇਨ ਰਵਾਨਾ ਹੋਣ ਤੋਂ ਪਹਿਲਾਂ 3 ਦਿਨ ਦੇ ਅੰਦਰ 2 ਵਾਰ ਕੋਰੋਨਾ ਵਾਇਰਸ ਦਾ ਟੈਸਟ ਕੀਤਾ ਜਾਵੇਗਾ। ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੇ ਸੂਤਰਾਂ ਮੁਤਾਬਕ ਪਹਿਲਾ ਪਰੀਖਣ ਸੋਮਵਾਰ ਨੂੰ ਜਦਕਿ ਦੂਜਾ ਪਰੀਖਣ ਕ੍ਰਿਕਟਰਾਂ ਦੇ ਲਾਹੌਰ ਵਿਚ ਇਕੱਠਾ ਹੋਣ ਤੋਂ ਬਾਅਦ ਬੁੱਧਵਾਰ ਨੂੰ ਕੀਤਾ ਜਾਵੇਗਾ।

PunjabKesari

ਸੂਤਰਾਂ ਨੇ ਕਿਹਾ ਕਿ ਪਹਿਲਾ ਪਰੀਖਣ ਖਿਡਾਰੀਆਂ ਅਤੇ ਅਧਿਕਾਰੀਆਂ ਦੇ ਸਬੰਧਤ ਸ਼ਹਿਰਾਂ ਵਿਚ ਕੀਤਾ ਜਾਵੇਗਾ। ਖਿਡਾਰੀ ਬੁੱਧਵਾਰ ਨੂੰ ਲਾਹੌਰ ਵਿਚ ਇਕੱਠਾ ਹੋਣਗੇ ਜਿੱਥੇ ਬੋਰਡ ਨੇ ਉਸ ਦੇ ਲਈ ਇਕ 5 ਸਿਤਾਰਾ ਹੋਟਲ ਵਿਚ ਜੈਵ ਸੁਰੱਖਿਅਤ ਬੇਸ ਤਿਆਰ ਕੀਤਾ ਹੈ। ਉਹ ਚਾਰਟਡ ਪਲੇਨ ਤੋਂ ਰਵਾਨਾ ਹੋਣ ਤੋਂ ਪਹਿਲਾਂ ਏਕਾਂਤਵਾਸ ਵਿਚ ਰਹਿਣਗੇ। ਉਨ੍ਹਾਂ ਨੇ ਕਿਹਾ ਕਿ ਪਰੀਖਣ ਲਾਹੌਰ ਵਿਚ ਕੀਤਾ ਜਾਵੇਗਾ ਅਤੇ ਜੇਕਰ ਕੋਈ ਖਿਡਾਰੀ ਜਾਂ ਅਧਿਕਾਰੀ ਕੋਵਿਡ-19 ਪ੍ਰਭਾਵਿਤ ਪਾਇਆ ਜਾਂਦਾ ਹੈ ਤਾਂ ਉਹ ਇੰਗਲੈਂਡ ਦੌਰੇ 'ਤੇ ਨਹੀਂ ਜਾਵੇਗਾ। ਇਹੀ ਵਜ੍ਹਾ ਹੈ ਕਿ ਬੋਰਡ ਨੇ ਦੌਰੇ ਲਈ ਰਿਜ਼ਰਵ ਖਿਡਾਰੀਆਂਦੀ ਵੀ ਚੋਣ ਕੀਤੀ ਹੋਈ ਹੈ। ਮੁੱਖ ਕੋਚ ਅਤੇ ਮੁੱਖ ਚੋਣਕਾਰ ਮਿਸਬਾਹ ਉਲ ਹਕ ਨੇ 29 ਮੈਂਬਰੀ ਟੀਮ ਦੀ ਚੋਣ ਕੀਤੀ ਗਈ ਹੈ।


Ranjit

Content Editor

Related News