ਪਾਕਿਸਤਾਨ ਨੇ ਸਪਿਨਰ ਅਬਰਾਰ ਅਹਿਮਦ ਨੂੰ ਦਿੱਤੀ ਟੀਮ ’ਚ ਜਗ੍ਹਾ
Tuesday, Nov 22, 2022 - 04:55 PM (IST)
ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਨੇ ਇੰਗਲੈਂਡ ਖਿਲਾਫ ਅਗਲੇ ਮਹੀਨੇ ਹੋਣ ਵਾਲੀ 3 ਟੈਸਟ ਮੈਚਾਂ ਦੀ ਘਰੇਲੂ ਲੜੀ ਲਈ ਸਪਿਨਰ ਅਬਰਾਰ ਅਹਿਮਦ ਅਤੇ ਤੇਜ਼ ਗੇਂਦਬਾਜ਼ ਮੁਹੰਮਦ ਅਲੀ ਦੇ ਰੂਪ ’ਚ 2 ਨਵੇਂ ਚਿਹਰੇ ਆਪਣੀ 18 ਮੈਂਬਰੀ ਟੀਮ ’ਚ ਸ਼ਾਮਿਲ ਕੀਤੇ ਹਨ। 24 ਸਾਲਾ ਅਬਰਾਰ ਘਰੇਲੂ ਪਹਿਲੀ ਸ਼੍ਰੇਣੀ ਟੂਰਨਾਮੈਂਟ ’ਚ ਵਧੀਆ ਫਾਰਮ ’ਚ ਚੱਲ ਰਿਹਾ ਹੈ, ਜਿੱਥੇ ਉਸ ਨੇ 21.95 ਦੀ ਔਸਤ ਨਾਲ 43 ਵਿਕਟਾਂ ਲਈਆਂ ਹਨ। ਮੁਹੰਮਦ ਅਲੀ ਨੇ ਪਿਛਲੇ 2 ਸੈਸ਼ਨਾਂ ’ਚ 56 ਵਿਕਟਾਂ ਲਈਆਂ ਸਨ, ਜਦਕਿ ਇਸ ਸੈਸ਼ਨ ’ਚ ਉਹ ਅਜੇ ਤੱਕ 24 ਵਿਕਟਾਂ ਹਾਸਲ ਕਰ ਚੁੱਕਾ ਹੈ। ਇੰਗਲੈਂਡ 17 ਸਾਲਾਂ ਬਾਅਦ ਪਾਕਿਸਤਾਨ ’ਚ ਟੈਸਟ ਲੜੀ ਖੇਡੇਗਾ। ਪਾਕਿਸਤਾਨ ਅਤੇ ਇੰਗਲੈਂਡ ਵਿਚਾਲੇ ਪਹਿਲਾ ਟੈਸਟ ਮੈਚ 1 ਦਸੰਬਰ ਤੋਂ ਰਾਵਲਪਿੰਡੀ ’ਚ ਖੇਡਿਆ ਜਾਵੇਗਾ। ਦੂਜਾ ਟੈਸਟ ਮੈਚ 9 ਤੋਂ 13 ਦਸੰਬਰ ਨੂੰ ਮੁਲਤਾਨ ਜਦੋਂਕਿ ਤੀਜਾ ਅਤੇ ਆਖਰੀ ਟੈਸਟ ਮੈਚ 17 ਤੋਂ 21 ਦਸੰਬਰ ਵਿਚਾਲੇ ਕਰਾਚੀ ’ਚ ਖੇਡਿਆ ਜਾਵੇਗਾ।
ਟੀਮ ਇਸ ਤਰ੍ਹਾਂ ਹੈ : ਬਾਬਰ ਆਜ਼ਮ (ਕਪਤਾਨ), ਮੁਹੰਮਦ ਰਿਜਵਾਨ, ਅਬਦੁੱਲਾ ਸ਼ਫੀਕ, ਅਬਰਾਰ ਅਹਿਮਦ, ਅਜ਼ਹਰ ਅਲੀ, ਫਹੀਮ ਅਸ਼ਰਫ, ਹਾਰਿਸ ਰਊਫ, ਇਮਾਮ ਉੱਲ ਹੱਕ, ਮੁਹੰਮਦ ਅਲੀ, ਮੁਹੰਮਦ ਨਵਾਜ, ਮੁਹੰਮਦ ਵਸੀਮ, ਨਸੀਮ ਸ਼ਾਹ, ਨੌਮਾਨ ਅਲੀ ਆਗਾ, ਸਰਫਰਾਜ਼ ਅਹਿਮਦ, ਸਊਦ ਸ਼ਕੀਲ, ਸ਼ਾਨ ਮਸੂਦ ਅਤੇ ਜਾਹਿਦ ਮਹਿਮੂਦ।