ਪਾਕਿ ਨੂੰ ਹਾਕੀ ਦੀ ਹਾਲਤ ਸੁਧਰਨ ਦੀ ਉਮੀਦ
Thursday, Jan 18, 2018 - 04:16 AM (IST)

ਕਰਾਚੀ— ਪਾਕਿਸਤਾਨ ਨੂੰ ਉਮੀਦ ਹੈ ਕਿ ਅੰਤਰਰਾਸ਼ਟਰੀ ਇਲੈਵਨ ਅਤੇ ਪਾਕਿਸਤਾਨ ਇਲੈਵਨ ਵਿਚਾਲੇ 2 ਨੁਮਾਇਸ਼ੀ ਮੈਚਾਂ ਨਾਲ ਦੇਸ਼ 'ਚ ਹਾਕੀ ਦੀ ਹਾਲਤ ਸੁਧਰੇਗੀ। ਨੀਦਰਲੈਂਡ ਦੇ ਮਹਾਨ ਪੈਨਲਟੀ ਕਾਰਨਰ ਮਾਹਿਰ ਪਾਲ ਲਿਜੈਂਸ ਅਤੇ ਸਾਬਕਾ ਖਿਡਾਰੀ ਰਾਬ ਲਾਥੋਵਰਸ ਕੱਲ ਕਰਾਚੀ ਪਹੁੰਚ ਗਏ। ਪਹਿਲਾ ਮੈਚ ਇਥੇ 19 ਜਨਵਰੀ ਅਤੇ ਦੂਸਰਾ 21 ਜਨਵਰੀ ਨੂੰ ਲਾਹੌਰ 'ਚ ਹੋਣਾ ਹੈ। ਪਾਕਿਸਤਾਨ ਹਾਕੀ ਮਹਾਸੰਘ ਨੂੰ ਉਮੀਦ ਹੈ ਕਿ ਇਨ੍ਹਾਂ ਮੈਚਾਂ ਨਾਲ ਦੇਸ਼ 'ਚ ਹਾਕੀ ਵਿਚ ਲੋਕਾਂ ਦੀ ਦਿਲਚਸਪੀ ਫਿਰ ਕਾਇਮ ਹੋਵੇਗੀ ਅਤੇ ਖੇਡ ਨੂੰ ਸਪਾਂਸਰ ਮਿਲਣਗੇ।