ਪਾਕਿ ਹਾਕੀ ਕੋਚ ਨੇ ਓਲੰਪਿਕ ਕੁਆਲੀਫਾਇਰ ’ਚ ਹਾਰ ਲਈ ਖਰਾਬ ਅੰਪਾਈਰਿੰਗ ਨੂੰ ਦੋਸ਼ੀ ਠਹਿਰਾਇਆ

01/23/2024 7:35:50 PM

ਕਰਾਚੀ–ਪਾਕਿਸਤਾਨ ਹਾਕੀ ਟੀਮ ਦੇ ਮੁੱਖ ਕੋਚ ਸ਼ਹਿਨਾਜ਼ ਸ਼ੇਖ ਨੇ ਐੱਫ. ਆਈ. ਐੱਚ. ਓਲੰਪਿਕ ਕੁਆਲੀਫਾਇਰ ਵਿਚ ਨਿਊਜ਼ੀਲੈਂਡ ਵਿਰੁੱਧ ਹਾਰ ਲਈ ਪੱਖਪਾਤ’ ਤੇ ‘ਖਰਾਬ’ ਅੰਪਾਈਰਿੰਗ ਨੂੰ ਜ਼ਿੰਮੇਵਾਰ ਠਹਿਰਾਇਆ ਹੈ, ਜਿਸ ਨਾਲ ਟੀਮ ਦੀ ਪੈਰਿਸ ਖੇਡਾਂ ਵਿਚ ਜਗ੍ਹਾ ਬਣਾਉਣ ਦੀ ਉਮੀਦ ਖਤਮ ਹੋ ਗਈ। ਓਲੰਪੀਅਨ ਸ਼ਹਿਨਾਜ਼ ਨੇ ਵਤਨ ਪਰਤਣ ’ਤੇ ਕਿਹਾ,‘‘ਜੇਕਰ ਖਰਾਬ ਅੰਪਾਈਰਿੰਗ ਨਾ ਹੁੰਦੀ ਤਾਂ ਅਸੀਂ ਮੈਚ ਜਿੱਤਣ ਦੀ ਸਥਿਤੀ ਵਿਚ ਸੀ।’’

ਇਹ ਵੀ ਪੜ੍ਹੋ-  ਅਯੁੱਧਿਆ 'ਚ ਰਾਮ ਮੰਦਰ ਦੇ ਬਾਹਰ ਲੋਕਾਂ 'ਚ ਬੁਰੀ ਤਰ੍ਹਾਂ ਘਿਰੇ 'ਵਿਰਾਟ ਕੋਹਲੀ'! (ਵੀਡੀਓ)
ਓਮਾਨ ਵਿਚ ਐੱਫ. ਆਈ. ਐੱਚ. ਓਲੰਪਿਕ ਕੁਆਲੀਫਾਇੰਗ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਜਰਮਨੀ ਹੱਥੋਂ 0-4 ਨਾਲ ਹਾਰ ਜਾਣ ਤੋਂ ਬਾਅਦ ਪਾਕਿਸਤਾਨ ਨੂੰ ਤੀਜੇ ਸਥਾਨ ਦੇ ਕਲਾਸੀਫਿਕੇਸ਼ਨ ਵਿਚ ਜਰਮਨੀ ਨੂੰ 0-2 ਨਾਲ ਹਰਾਉਣ ਤੋਂ ਬਾਅਦ ਪਾਕਿਸਤਾਨ ਨੂੰ ਤੀਜੇ ਸਥਾਨ ਦੇ ਕਲਾਸੀਫਿਕੇਸ਼ਨ ਮੈਚ ਵਿਚ ਨਿਊਜ਼ੀਲੈਂਡ ਵਿਰੁੱਧ ਵੀ ਹਾਰ ਝੱਲਣੀ ਪਈ। ਨਿਊਜ਼ੀਲੈਂਡ ਨੇ ਪਾਕਿਸਤਾਨ ਨੂੰ ਹਰਾ ਕੇ ਪੈਰਿਸ ਓਲੰਪਿਕ ਖੇਡਾਂ ਵਿਚ ਜਗ੍ਹਾ ਬਣਾਈ। ਚੈਂਪੀਅਨਸ ਟਰਾਫੀ 2014 ਫਾਈਨਲ ਤੋਂ ਪਹਿਲਾਂ ਸੀਨੀਅਰ ਟੀਮ ਨੂੰ ਕੋਚਿੰਗ ਦੇ ਚੁੱਕੇ ਸ਼ਹਨਾਜ਼ ਨੇ ਕਿਹਾ ਕਿ ਟੀ. ਵੀ. ਅੰਪਾਇਰ ਤੇ ਮੈਦਾਨੀ ਅੰਪਾਇਰ ਨੇ ਕਈ ਵਾਰ ਗਲਤੀਆਂ ਕੀਤੀਆਂ।

ਇਹ ਵੀ ਪੜ੍ਹੋਟਾਟਾ ਗਰੁੱਪ 5 ਸਾਲ ਲਈ ਬਣਿਆ IPL ਦਾ ਟਾਈਟਲ ਸਪਾਂਸਰ
ਪਾਕਿਸਤਾਨ ਨੇ ਲਗਾਤਾਰ ਤੀਜੀ ਵਾਰ ਓਲੰਪਿਕ ਲਈ ਕੁਆਲੀਫਾਈ ਕਰਨ ਵਿਚ ਅਸਫਲ ਰਹਿਣ ਨਾਲ ਪੂਰਾ ਹਾਕੀ ਭਾਈਚਾਰਾ ਨਿਰਾਸ਼ ਤੇ ਸਦਮੇ ਵਿਚ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Aarti dhillon

Content Editor

Related News