ਪਾਕਿ ਨੇ ਪਹਿਲੀ ਸ਼੍ਰੇਣੀ ਮੈਚਾਂ ਵਿਚ ਟਾਸ ਨਾ ਕਰਨ ਦਾ ਕੀਤਾ ਫੈਸਲਾ
Monday, Aug 26, 2019 - 03:26 AM (IST)

ਕਰਾਚੀ— ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਆਗਾਮੀ ਘਰੇਲੂ ਸੈਸ਼ਨ ਵਿਚ ਪਹਿਲੀ ਸ਼੍ਰੇਣੀ ਕ੍ਰਿਕਟ ਮੈਚਾਂ ਵਿਚ ਟਾਸ ਨਾ ਕਰਨ ਦਾ ਫੈਸਲਾ ਕੀਤਾ ਹੈ। ਪਾਕਿਸਤਾਨ ਦੇ ਕ੍ਰਿਕਟ ਇਤਿਹਾਸ ਵਿਚ ਪਹਿਲੀ ਵਾਰ ਕਾਇਦੇ ਆਜ਼ਮ ਟਰਾਫੀ (ਪਹਿਲੀ ਸ਼੍ਰੇਣੀ) ਵਿਚ ਟਾਸ ਨਹੀਂ ਹੋਵੇਗਾ। ਇਸ ਫੈਸਲੇ ਅਨੁਸਾਰ ਮਹਿਮਾਨ ਟੀਮ ਨੂੰ ਪਹਿਲਾਂ ਬੱਲੇਬਾਜ਼ੀ ਜਾਂ ਫੀਲਡਿੰਗ ਵਿਚੋਂ ਕਿਸੇ ਇਕ ਨੂੰ ਚੁਣਨ ਦਾ ਮੌਕਾ ਮਿਲੇਗਾ।