ਪਾਕਿਸਤਾਨ ਦੇ ਖਿਡਾਰੀ ਨੇ ਸਾਥੀ ਬੱਲੇਬਾਜ਼ ਨੂੰ ਕੱਢੀਆਂ ਗਾਲਾਂ, PCB ਨੇ ਦਿੱਤੀ ਇਹ ਸਜ਼ਾ

09/23/2019 1:15:31 PM

ਸਪੋਰਟਸ ਡੈਸਕ : ਪਾਕਿਸਤਾਨੀ ਕ੍ਰਿਕਟਰਾਂ ਦਾ ਮੈਦਾਨ 'ਤੇ ਕੋਈ ਨਾ ਕੋਈ ਵਿਵਾਦ ਬਣਿਆ ਹੀ ਰਹਿੰਦਾ ਹੈ। ਜਿਸ ਕਾਰਨ ਇਕ ਵਾਰ ਫਿਰ ਪਾਕਿਸਤਾਨ ਦੇ 2 ਖਿਡਾਰੀ ਸੁਰਖੀਆਂ 'ਚ ਆ ਗਏ ਹਨ। ਇਹ ਘਟਨਾ ਕਾਇਦੇ ਆਜ਼ਮ ਟ੍ਰਾਫੀ ਦੇ ਮੈਚ ਦੌਰਾਨ ਹੋਈ। ਇਸ ਵਿਚ ਪਾਕਿ ਦੇ ਇਕ ਬੱਲੇਬਾਜ਼ ਨੇ ਆਪਣੀ ਟੀਮ ਦੇ ਸਾਥੀ ਖਿਡਾਰੀ ਨੂੰ ਗਾਲਾਂ ਕੱਢੀਆਂ। ਜਿਸ ਤੋਂ ਬਾਅਦ ਪਾਕਿਸਤਾਨ ਕ੍ਰਿਕਟ ਬੋਰਡ ਨੇ ਇਕ ਵੱਡਾ ਫੈਸਲਾ ਲਿਆ ਹੈ।

PunjabKesariਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਵਿਚ ਕਾਇਦੇ ਆਜ਼ਮ ਟ੍ਰਾਫੀ ਖੇਡੀ ਜਾ ਰਹੀ ਹੈ ਜਿਸ ਵਿਚ ਬਲੂਚਿਸਤਾਨ ਅਤੇ ਸਦਰਨ ਪੰਜਾਬ ਵਿਚਾਲੇ ਮੁਕਾਬਲਾ ਖੇਡਿਆ ਜਾ ਰਿਹਾ ਸੀ। ਇਸ ਮੈਚ ਵਿਚ ਇਕ ਸਮੇਂ ਬਲੂਚਿਸਤਾਨ ਦੇ ਸਲਾਮੀ ਬੱਲੇਬਾਜ਼ੀ ਆਵੇਸ਼ ਜਿਯਾ ਆਪਣੇ ਹੀ ਸਾਥੀ ਖਿਡਾਰੀ ਸ਼ਹਿਜ਼ਾਦ ਤਰੀਨ ਨੂੰ ਗਾਲਾਂ ਕੱਢਣ ਲੱਗੇ। ਮੈਦਾਨ 'ਤੇ ਮੌਜੂਦ ਅੰਪਾਇਰ ਨੇ ਇਸ ਮਾਮਲੇ ਨੂੰ ਨੋਟਿਸ 'ਚ ਲਿਆ ਹੈ। ਮੈਚ ਦੌਰਾਨ ਜਦੋਂ ਇਹ ਦੋਵੇਂ ਬੱਲੇਬਾਜ਼ੀ ਕਰ ਰਹੇ ਸੀ ਤਦ ਇਨ੍ਹਾਂ ਦੋਵਾਂ ਵਿਚਾਲੇ ਇਕ ਗਲਤ ਫਹਿਮੀ ਕਾਰਨ ਜਿਯਾ ਰਨ ਆਊਟ ਹੋ ਗਏ ਫਿਰ ਕੀ ਬਸ! ਇਸ 'ਤੇ ਉਹ ਗੁੱਸਾ ਹੋ ਗਏ ਅਤੇ ਤਰੀਨ ਨੂੰ ਗਾਲਾਂ ਕੱਢਣ ਲੱਗੇ ਅਤੇ ਇਹ ਗਾਲਾਂ ਦਾ ਸਿਲਸਿਲਾ ਪਵੇਲੀਅਨ ਪਰਤਣ ਤੋਂ ਬਾਅਦ ਵੀ ਜਾਰੀ ਰਿਹਾ।

ਪਾਕਿਸਤਾਨ ਕ੍ਰਿਕਟ ਬੋਰਡ ਨੇ ਦਿੱਤੀ ਇਹ ਸਜ਼ਾ
PunjabKesariਇਸ ਪੂਰੇ ਵਿਵਾਦ ਤੋਂ ਬਾਅਦ ਪਾਕਿ ਕ੍ਰਿਕਟ ਬੋਰਡ ਨੇ ਜਿਯਾ ਨੂੰ ਇਕ ਵੱਡੀ ਸਜ਼ਾ ਦਿੱਤੀ ਹੈ। ਉਸਦਾ ਦੋਸ਼ ਸਿਰਫ ਲੈਵਲ 2 ਦਰਜੇ ਦਾ ਸੀ। ਇਸ ਲੈਵਲ ਦੇ ਤਹਿਤ ਕਿਸੇ ਵੀ ਖਿਡਾਰੀ, ਸਪੋਰਟ ਸਟਾਫ, ਅੰਪਾਇਰ ਜਾਂ ਮੈਚ ਰੈਫਰੀ ਨੂੰ ਗਾਲ ਨਹੀਂ ਕੱਢ ਸਕਦਾ ਅਤੇ ਜੇਕਰ ਉਹ ਅਜਿਹਾ ਕਰਦਾ ਹੈ ਤਾਂ ਇਹ ਕਾਨੂੰਨੀ ਅਪਰਾਧ ਹੈ। ਫਿਲਹਾਲ ਆਵੇਸ਼ ਜਿਯਾ ਨੇ ਆਪਣਾ ਅਪਰਾਧ ਕਬੂਲ ਕਰ ਲਿਆ ਹੈ ਅਤੇ ਮੁਆਫੀ ਮੰਗੀ ਹੈ ਨਾਲ ਹੀ ਮੈਚ ਰੈਫਰੀ ਮੁਹੰਮਦ ਜਾਵੇਦ ਮਲਿਕ ਵੱਲੋਂ ਸੁਣਾਈ ਗਈ ਸਜ਼ਾ ਨੂੰ ਮਜ਼ੂਰ ਕਰ ਲਿਆ ਹੈ। ਉਸਦੀ 50 ਫੀਸਦੀ ਮੈਚ ਫੀਸ ਕੱਟ ਲਈ ਜਾਵੇਗੀ।


Related News