ਨਿਊਜ਼ੀਲੈਂਡ ਦੌਰੇ ਤੋਂ ਬਾਹਰ ਹੋਏ ਪਾਕਿ ਕ੍ਰਿਕਟਰ ਫਖਰ ਜਮਾਨ, ਜਾਣੋ ਵਜ੍ਹਾ
Monday, Nov 23, 2020 - 07:55 PM (IST)

ਲਾਹੌਰ– ਪਾਕਿਸਤਾਨ ਦਾ ਬੱਲੇਬਾਜ਼ ਫਖਰ ਜ਼ਮਾਨ ਨਿਊਜ਼ੀਲੈਂਡ ਦੌਰੇ ਲਈ ਰਵਾਨਾ ਹੋਣ ਤਕ ਬੁਖਾਰ ਠੀਕ ਨਾ ਹੋਣ ਦੇ ਕਾਰਣ ਦੌਰੇ ਵਿਚੋਂ ਬਾਹਰ ਹੋ ਗਿਆ ਹੈ। ਫਖਰ ਨੂੰ ਪਿਛਲੇ ਕੁਝ ਦਿਨਾਂ ਤੋਂ ਬੁਖਾਰ ਹੈ ਤੇ ਟੀਮ ਨੂੰ ਐਤਵਾਰ ਨੂੰ ਨਿਊਜ਼ੀਲੈਂਡ ਲਈ ਰਵਾਨਾ ਹੋਣਾ ਸੀ ਪਰ ਤਦ ਤਕ ਉਸਦੀ ਤਬੀਅਤ ਠੀਕ ਨਹੀਂ ਹੋ ਸਕੀ, ਜਿਸ ਦੇ ਕਾਰਣ ਉਸ ਨੂੰ ਟੀਮ ਵਿਚੋਂ ਬਾਹਰ ਕਰ ਦਿੱਤਾ ਗਿਆ।
ਪਾਕਿਸਤਾਨ ਕ੍ਰਿਕਟ ਬੋਰਡ ਨੇ ਕਿਹਾ ਕਿ ਫਖਰ ਨੂੰ ਦੌਰੇ ਵਿਚੋਂ ਬਾਹਰ ਕਰਨ ਦਾ ਇਹ ਫੈਸਲਾ ਟੀਮ ਦੇ ਹੋਰਨਾਂ ਮੈਂਬਰਾਂ ਦੀ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਲਿਆ ਗਿਆ ਹੈ। ਬੋਰਡ ਨੇ ਕਿਹਾ ਕਿ ਫਖਰ ਜ਼ਮਾਨ ਫਿਲਹਾਲ ਹੋਟਲ ਵਿਚ ਆਈਸੋਲੇਸ਼ਨ ਵਿਚ ਹੀ ਹੈ ਤੇ ਵਿਸ਼ਵ ਪੱਧਰੀ ਮਹਾਮਾਰੀ ਕੋਰੋਨਾ ਵਾਇਰਸ ਦੀ ਜਾਂਚ ਦੀ ਰਿਪੋਰਟ ਵਿਚ ਉਹ ਨੈਗੇਟਿਵ ਪਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਪਾਕਿਸਾਤਨ ਦੀ ਟੀਮ ਨਿਊਜ਼ੀਲੈਂਡ ਦੌਰੇ 'ਤੇ 3 ਟੀ-20 ਅਤੇ 2 ਟੈਸਟ ਮੁਕਾਬਲੇ ਖੇਡੇਗੀ, ਜਿਸ ਦੀ ਸ਼ੁਰੂਆਤ 18 ਦਸੰਬਰ ਤੋਂ ਹੋਵੇਗੀ ਤੇ 10 ਦਸੰਬਰ ਤੋਂ ਨਿਊਜ਼ੀਲੈਂਡ-ਏ ਟੀਮ ਵਿਰੁੱਧ ਅਭਿਆਸ ਮੈਚ ਵੀ ਖੇਡੇ ਜਾਣਗੇ।