ਪਹਿਲੀ ਵਨ ਡੇ ਸੀਰੀਜ਼ ਲਈ ਨੀਦਰਲੈਂਡ ਦੌਰੇ 'ਤੇ ਜਾਵੇਗੀ ਪਾਕਿ ਕ੍ਰਿਕਟ ਟੀਮ
Thursday, Apr 21, 2022 - 07:48 PM (IST)
ਲਾਹੌਰ- ਆਗਾਮੀ ਅਗਸਤ ਮਹੀਨੇ ਵਿਚ ਨੀਦਰਲੈਂਡ ਪਾਕਿਸਤਾਨੀ ਟੀਮ ਦੀ ਮੇਜ਼ਬਾਨੀ ਕਰੇਗਾ। ਦੋਵੇਂ ਦੇਸ਼ਾਂ ਦੇ ਵਿਚਾਲੇ ਤਿੰਨ ਵਨ ਡੇ ਮੈਚਾਂ ਦੀ ਸੀਰੀਜ਼ ਖੇਡੀ ਜਾਵੇਗੀ। ਦੋਵੇਂ ਦੇਸ਼ਾਂ ਦੇ ਵਿਚਾਲੇ ਇਹ ਸੀਰੀਜ਼ ਜੂਨ 2020 ਵਿਚ ਖੇਡੀ ਜਾਣੀ ਸੀ ਪਰ ਕੋਰੋਨਾ ਦੇ ਚੱਲਦੇ ਇਸ ਨੂੰ ਮੁਅਤਲ ਕਰ ਦਿੱਤਾ ਗਿਆ ਸੀ। ਦੋਵਾਂ ਦੇਸ਼ਾਂ ਦੇ ਵਿਚਾਲੇ ਹੋਣ ਵਾਲੀ ਇਹ ਸੀਰੀਜ਼ ਵਿਸ਼ਵ ਕੱਪ ਸੁਪਰ ਲੀਗ ਦਾ ਹਿੱਸਾ ਹੋਵੇਗੀ।
ਇਹ ਖ਼ਬਰ ਪੜ੍ਹੋ- ਰੂਸੀ ਟੈਨਿਸ ਸਟਾਰ Maria Sharapova ਗਰਭਵਤੀ, 35ਵੇਂ ਜਨਮਦਿਨ 'ਤੇ ਸ਼ੇਅਰ ਕੀਤੀ ਫੋਟੋ
ਇਹ ਸੀਰੀਜ਼ ਦੋਵਾਂ ਦੇਸ਼ਾਂ ਦੇ ਵਿਚਾਲੇ ਪਹਿਲੀ ਵਨ ਡੇ ਸੀਰੀਜ਼ ਹੋਵੇਗੀ। ਤਿੰਨੇ ਮੈਚ 16, 18 ਅਤੇ 21 ਅਗਸਤ ਨੂੰ ਵੀ. ਓ. ਸੀ. ਕ੍ਰਿਕਟ ਗਰਾਊਂਡ 'ਤੇ ਖੇਡੇ ਜਾਣਗੇ। ਇਸ ਤੋਂ ਪਹਿਲਾਂ ਦੋਵੇਂ ਹੀ ਟੀਮਾਂ ਵਿਸ਼ਵ ਕੱਪ ਵਿਚ 2 (1996 ਤੇ 2003) ਅਤੇ ਚੈਂਪੀਅਨਸ ਟਰਾਫੀ (2002) ਵਿਚ ਇਕ ਵਾਰ ਭਿੜ ਚੁੱਕੀ ਹੈ। ਪਾਕਿਸਤਾਨ ਨੇ ਇਨ੍ਹਾਂ ਤਿੰਨੇ ਮੁਕਾਬਲਿਆਂ ਵਿਚ ਜਿੱਤ ਦਰਜ ਕੀਤੀ ਸੀ। ਪੀ. ਸੀ. ਬੀ. ਦੇ ਨਿਰਦੇਸ਼ਕ ਜਾਕਿਰ ਖਾਨ ਨੇ ਸੀਰੀਜ਼ ਨੂੰ ਮੁੜ ਨਿਯਤ ਕਰਨ ਵਿਚ ਸਹਿਯੋਗ ਦੇਣ ਦੇ ਲਈ ਨੀਦਰਲੈਂਡ ਕ੍ਰਿਕਟ ਦੇ ਪ੍ਰਤੀ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਨੀਦਰਲੈਂਡ ਵਿਚ ਕ੍ਰਿਕਟ ਵਿਕਾਸ ਅਤੇ 2023 ਵਿਸ਼ਵ ਕੱਪ ਦੇ ਮੱਦੇਨਜ਼ਰ ਦੋਵੇਂ ਹੀ ਟੀਮਾਂ ਦੇ ਲਈ ਲਾਭਕਾਰੀ ਸਿੱਧ ਹੋਵੇਗਾ। ਜਾਕਿਰ ਨੇ ਕਿਹਾ ਕਿ ਸਾਡੀ ਪੁਰਸ਼ਾਂ ਦੀ ਰਾਸ਼ਟਰੀ ਕ੍ਰਿਕਟ ਟੀਮ ਦਾ 2021-22 ਸੀਜ਼ਨ ਸ਼ਾਨਦਾਰ ਰਿਹਾ ਅਤੇ ਮੈਨੂੰ ਵਿਸ਼ਵਾਸ ਹੈ ਕਿ ਉਹ ਵਧੀਆ ਕ੍ਰਿਕਟ ਦੇ ਨਾਲ ਪ੍ਰਵਾਸੀ ਪਾਕਿਸਤਾਨੀਆਂ ਤੇ ਡਚ ਦਰਸ਼ਕਾਂ ਦਾ ਮਨੋਰੰਜਨ ਕਰਨਗੇ।
ਇਹ ਖ਼ਬਰ ਪੜ੍ਹੋ-ਭਾਰਤ ਦੇ 2 ਹੋਰ ਪਹਿਲਵਾਨਾਂ ਨੇ ਜਿੱਤੇ ਕਾਂਸੀ ਤਮਗੇ, ਗ੍ਰੀਕੋ ਰੋਮਨ 'ਚ ਕੁਲ 5 ਤਮਗੇ
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।