PCB ਇਸ ਤਾਰੀਖ਼ ਤੋਂ ਸ਼ੁਰੂ ਕਰ ਸਕਦਾ ਹੈ ਟੀ-20 ਲੀਗ PSL, ਅਬੂਧਾਬੀ ’ਚ ਖੇਡੇ ਜਾਣਗੇ ਮੈਚ

Saturday, May 22, 2021 - 11:59 AM (IST)

PCB ਇਸ ਤਾਰੀਖ਼ ਤੋਂ ਸ਼ੁਰੂ ਕਰ ਸਕਦਾ ਹੈ ਟੀ-20 ਲੀਗ PSL, ਅਬੂਧਾਬੀ ’ਚ ਖੇਡੇ ਜਾਣਗੇ ਮੈਚ

ਕਰਾਚੀ— ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਪੰਜ ਜੂਨ ਤੋਂ ਅਬੂਧਾਬੀ ’ਚ ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) ਨੂੰ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ ਤੇ ਇਸ ’ਚ ਹਿੱਸਾ ਲੈਣ ਵਾਲੇ ਸਾਰੇ ਖਿਡਾਰੀਆਂ ਨੂੰ ਅਭਿਆਸ ਸ਼ੁਰੂ ਕਰਨ ਤੋਂ ਪਹਿਲਾਂ 10 ਦਿਨ ਤਕ ਇਕਾਂਤਵਾਸ ’ਤੇ ਰਹਿਣਾ ਹੋਵੇਗਾ। ਕਰਾਚੀ ਕਿੰਗਸ ਦੇ ਮਾਲਕ ਸਲਮਾਨ ਇਕਬਾਲ ਨੇ ਕਿਹਾ ਕਿ ਪੀ. ਸੀ. ਬੀ. ਤੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ ਅਧਿਕਾਰੀਆਂ ਵਿਚਾਲੇ ਕਰਾਰ ਹੋਇਆ ਹੈ ਜਿਸ ’ਚ ਖਿਡਾਰੀਆਂ, ਅਧਿਕਾਰੀਆਂ ਤੇ ਪ੍ਰਸਾਰਨ ਕਾਰਜ ਨਾਲ ਜੁੜੇ ਕਰਮਚਾਰੀਆਂ ਲਈ 10 ਦਿਨ ਦੇ ਇਕਾਂਤਵਾਸ ਦੀ ਵਿਵਵਥਾ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ : ਪੈਰਾ-ਬੈਡਮਿੰਟਨ : ਪਲਕ ਤੇ ਪਾਰੁਲ ਟੋਕੀਓ ਪੈਰਾਲੰਪਿਕ ਕੁਆਲੀਫ਼ਾਈ ਕਰਨ ਵਾਲੀ ਬਣੀ ਪਹਿਲੀ ਭਾਰਤੀ ਜੋੜੀ

ਇਕਬਾਲ ਨੇ ਕਿਹਾ ਕਿ ਇਸ ਵਿਚਾਲੇ ਇਕਾਂਤਵਾਸ ਦੇ ਦੌਰਾਨ ਨਿਯਮਿਤ ਤੌਰ ’ਤੇ ਕੋਵਿਡ-19 ਦੇ ਟੈਸਟ ਵੀ ਕੀਤੇ ਜਾਣਗੇ। ਪੀ. ਸੀ. ਬੀ. ਸੂਤਰਾਂ ਨੇ ਕਿਹਾ ਵਿਦੇਸ਼ੀ ਤੇ ਸਥਾਨਕ ਖਿਡਾਰੀਆਂ ਨੂੰ 25 ਮਈ ਨੂੰ ਅਬੂਧਾਬੀ ਲੈ ਜਾਣ ਦੀ ਯੋਜਨਾ ਹੈ ਤਾਂ ਜੋ ਉਹ ਇਕਾਂਤਵਾਸ ’ਤੇ ਰਹਿ ਸਕਣ ਤੇ ਪੰਜ ਜੂਨ ਤੋਂ ਟੂਰਨਾਮੈਂਟ ਸ਼ੁਰੂ ਕੀਤਾ ਜਾ ਸਕੇ। ਪੀ. ਐੱਸ. ਐੱਲ. ਦੇ 14 ਮੈਚ ਪਾਕਿਸਤਾਨ ’ਚ ਖੇਡੇ ਜਾ ਚੁੱਕੇ ਹਨ ਪਰ ਕੁਝ ਖਿਡਾਰੀਆਂ ਤੇ ਅਧਿਕਾਰੀਆਂ ਦੇ ਕੋਵਿਡ-19 ਨਾਲ ਸੰਕ੍ਰਮਿਤ ਪਾਏ ਜਾਣ ਦੇ ਬਾਅਦ ਚਾਰ ਮਾਰਚ ਨੂੰ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


author

Tarsem Singh

Content Editor

Related News