ਪਾਕਿ ਕਪਤਾਨ ਬਾਬਰ ਆਜ਼ਮ ਨੇ ਆਪਣੀ ਭੈਣ ਨਾਲ ਕੀਤੀ ਮੰਗਣੀ
Tuesday, Jun 01, 2021 - 08:00 PM (IST)
ਨਵੀਂ ਦਿੱਲੀ- ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਆਪਣੀ ਜ਼ਿੰਦਗੀ ਦੀ ਦੂਜੀ ਪਾਰੀ ਦੀ ਸ਼ੁਰੂਆਤ ਕਰ ਸਕਦੇ ਹਨ। ਇਕ ਰਿਪੋਰਟ ਅਨੁਸਾਰ ਪਾਕਿਸਤਾਨ ਟੀਮ ਦੇ ਕਪਤਾਨ ਬਾਬਰ ਆਜ਼ਮ ਅਗਲੇ ਸਾਲ ਵਿਆਹ ਕਰਨਗੇ। ਬਾਬਰ ਆਜ਼ਮ ਨੇ ਆਪਣੀ ਭੈਣ ਦੇ ਨਾਲ ਮੰਗਣੀ ਕਰ ਲਈ ਹੈ। ਇਸ ਦੇ ਨਾਲ ਇਕ ਰਿਪੋਰਟ 'ਚ ਇਹ ਵੀ ਕਿਹਾ ਜਾ ਸਕਦਾ ਹੈ ਕਿ ਉਹ ਅਗਲੇ ਸਾਲ ਤੱਕ ਵਿਆਹ ਕਰ ਲੈਣਗੇ। ਹਾਲਾਂਕਿ ਬਾਬਰ ਆਜ਼ਮ ਨੇ ਇਸਦੇ ਬਾਰੇ 'ਚ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਪਰ ਜਲਦ ਹੀ ਇਸਦੀ ਪੁਸ਼ਟੀ ਕਰ ਸਕਦੇ ਹਨ।
ਪਾਕਿਸਤਾਨੀ ਖ਼ਬਰਾਂ ਦੇ ਅਨੁਸਾਰ ਬਾਬਰ ਆਜ਼ਮ ਨੇ ਆਪਣੀ ਚਾਚੇ ਦੀ ਲੜਕੀ ਦੇ ਨਾਲ ਮੰਗਣੀ ਕੀਤੀ ਹੈ ਅਤੇ ਜਲਦ ਹੀ ਦੋਵੇਂ ਪਰਿਵਾਰ ਇਸ ਵਿਆਹ ਦੀ ਤਾਰੀਖ਼ ਤੈਅ ਕਰ ਸਕਦੇ ਹਨ। ਹਾਲ ਹੀ 'ਚ ਪਾਕਿਸਤਾਨ ਟੀਮ ਦੇ ਸਾਬਕਾ ਕਪਤਾਨ ਅਜ਼ਹਰ ਅਲੀ ਨੇ ਟਵਿੱਟਰ 'ਤੇ ਫੈਂਸ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਬਾਬਰ ਆਜ਼ਮ ਦੇ ਵਿਆਹ ਦੀ ਗੱਲ ਕੀਤੀ। ਅਜ਼ਹਰ ਅਲੀ ਤੋਂ ਇਕ ਫੈਂਸ ਨੇ ਪੁੱਛਿਆ ਕਿ ਤੁਸੀਂ ਬਾਬਰ ਆਜ਼ਮ ਨੂੰ ਕੀ ਸਲਾਹ ਦੇਣਾ ਚਾਹੁੰਦੇ ਹੋ, ਜਿਸਦੇ ਜਵਾਬ 'ਚ ਅਜ਼ਹਰ ਅਲੀ ਕਹਿੰਦੇ ਹਨ ਕਿ ਬਾਬਰ ਨੂੰ ਹੁਣ ਵਿਆਹ ਕਰ ਲੈਣਾ ਚਾਹੀਦਾ ਹੈ।
ਰਿਪੋਰਟ ਅਨੁਸਾਰ ਇਹ ਵੀ ਕਿਹਾ ਜਾ ਸਕਦਾ ਹੈ ਕਿ ਬਾਬਰ ਦੀ ਮੰਗਣੀ ਦੀ ਖ਼ਬਰ ਪਾਕਿਸਤਾਨ ਦੀ ਪੂਰੀ ਟੀਮ ਨੂੰ ਹੈ ਪਰ ਅਧਿਕਾਰਤ ਪੁਸ਼ਟੀ ਹੋਣ ਤੱਕ ਕੋਈ ਵੀ ਇਸ 'ਤੇ ਕੁਝ ਬੋਲਣਾ ਨਹੀਂ ਚਾਹੁੰਦਾ ਹੈ। ਮੰਗਣੀ ਤੋਂ ਬਾਅਦ ਹੀ ਬਾਬਰ ਆਜ਼ਮ ਪੀ. ਐੱਸ. ਐੱਲ. ਦੇ 6ਵੇਂ ਸੀਜ਼ਨ ਲਈ ਯੂ. ਏ. ਈ. ਰਵਾਨਾ ਹੋਣਗੇ।
ਦੱਸ ਦੇਈਏ ਕਿ ਪਾਕਿਸਤਾਨ ਦੀ ਟੀਮ ਨੇ ਹਾਲ ਹੀ 'ਚ ਬਾਬਰ ਆਜ਼ਮ ਦੀ ਕਪਤਾਨੀ 'ਚ ਜ਼ਿੰਬਾਬਵੇ ਨੂੰ ਉਸਦੇ ਘਰ 'ਚ ਪਹਿਲਾਂ ਟੀ-20 ਸੀਰੀਜ਼ 2-1 ਨਾਲ ਹਰਾਇਆ। ਉਸ ਤੋਂ ਬਾਅਦ ਟੈਸਟ ਸੀਰੀਜ਼ 'ਚ ਜ਼ਿੰਬਾਬਵੇ ਟੀਮ ਦਾ 2-0 ਨਾਲ ਕਲੀਨ ਸਵੀਪ ਕੀਤਾ। ਬਾਬਰ ਆਜ਼ਮ ਆਈ. ਸੀ. ਸੀ. ਦੀ ਵਨ ਡੇ ਰੈਂਕਿੰਗ 'ਚ ਨੰਬਰ-1 ਬੱਲੇਬਾਜ਼ ਹਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।