ਪਾਕਿਸਤਾਨ ਨੇ ਦੱਖਣੀ ਅਫਰੀਕਾ ਤੋਂ ਟੀ20 ਸੀਰੀਜ਼ 3-1 ਨਾਲ ਜਿੱਤੀ

Saturday, Apr 17, 2021 - 12:43 AM (IST)

ਪਾਕਿਸਤਾਨ ਨੇ ਦੱਖਣੀ ਅਫਰੀਕਾ ਤੋਂ ਟੀ20 ਸੀਰੀਜ਼ 3-1 ਨਾਲ ਜਿੱਤੀ

ਸੈਂਚੁਰੀਅਨ- ਪਾਕਿਸਤਾਨ ਨੇ ਦੱਖਣੀ ਅਫਰੀਕਾ ਨੂੰ ਚੌਥੇ ਟੀ-20 ਅੰਤਰਰਾਸ਼ਟਰੀ ਮੁਕਾਬਲੇ 'ਚ 3 ਵਿਕਟਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਉਸ ਨੇ 4 ਮੈਚਾਂ ਦੀ ਸੀਰੀਜ਼ 3-1 ਨਾਲ ਆਪਣੇ ਨਾਂ ਕਰ ਲਈ। ਮੈਚ 'ਚ ਪਾਕਿਸਤਾਨ ਦੀ ਜਿੱਤ ਦੇ ਹੀਰੋ ਰਹੇ ਮੈਨ ਆਫ ਦਿ ਮੈਚ ਫਹੀਮ ਅਸ਼ਰਫ ਨੇ 17 ਦੌੜਾਂ 'ਤੇ 3 ਵਿਕਟਾਂ ਹਾਸਲ ਕੀਤੀਆਂ ਜਦਕਿ ਹਸਨ ਅਲੀ ਨੇ 40 ਦੌੜਾਂ 'ਤੇ 3 ਵਿਕਟਾਂ ਆਪਣੀ ਝੋਲੀ 'ਚ ਪਾਈਆਂ। ਹਾਰਿਸ ਰਾਊਫ ਨੇ 2 ਵਿਕਟਾਂ ਹਾਸਲ ਕੀਤੀਆਂ। 

ਇਹ ਖ਼ਬਰ ਪੜ੍ਹੋ- ਰਨ ਆਊਟ ਕਰਨ 'ਚ ਮਾਸਟਰ ਦੀ ਡਿਗਰੀ ਹਾਸਲ ਕਰ ਰੱਖੀ ਹੈ ਜਡੇਜਾ ਨੇ, ਦੇਖੋ ਰਿਕਾਰਡ

PunjabKesari
ਜਵਾਬ 'ਚ ਬੱਲੇਬਾਜ਼ੀ ਕਰਨ ਉਤਰੀ ਪਾਕਿਸਤਾਨ ਦੀ ਟੀਮ ਨੇ ਫਖਰ ਜਮਾਨ ਦੀਆਂ 34 ਗੇਂਦਾਂ 'ਚ ਖੇਡੀ ਗਈ 60 ਦੌੜਾਂ ਦੀ ਤੂਫਾਨੀ ਪਾਰੀ ਦੇ ਦਮ 'ਤੇ ਇਕ ਗੇਂਦ ਰਹਿੰਦੇ ਹੋਏ ਮੁਕਾਬਲਾ 7 ਵਿਕਟਾਂ ਨਾਲ ਆਪਣੇ ਨਾਂ ਕਰ ਲਿਆ। ਜਮਾਨ ਨੇ 5 ਚੌਕੇ ਤੇ 4 ਛੱਕੇ ਲਗਾਏ। ਕਪਤਾਨ ਬਾਬਰ ਆਜ਼ਮ ਨੇ 24 ਤੇ ਮੁਹੰਮਦ ਨਵਾਜ਼ ਨੇ ਮਹੁੱਤਵਪੂਰਨ 25 ਦੌੜਾਂ ਦੀ ਅਜੇਤੂ ਪਾਰੀ ਖੇਡੀ। ਦੱਖਣੀ ਅਫਰੀਕਾ ਦੇ ਲਈ ਐੱਲ. ਵਿਲੀਅਮਸ ਤੇ ਸਿਸਾਂਡਾ ਸ਼ਮਸੀ ਨੇ 2-2 ਵਿਕਟਾਂ ਹਾਸਲ ਕੀਤੀਆਂ। ਬਾਬਰ ਆਜ਼ਮ ਨੂੰ ਪਲੇਅ ਆਫ ਦਿ ਸੀਰੀਜ਼ ਚੁਣਿਆ ਗਿਆ। 

ਇਹ ਖ਼ਬਰ ਪੜ੍ਹੋ- ਆਈ. ਪੀ. ਐੱਲ. ਮੈਚ ’ਤੇ ਸੱਟਾ ਲਾਉਂਦੇ 7 ਲੋਕ ਗ੍ਰਿਫਤਾਰ

 

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News