ਪਾਕਿ ਨੇ ਦੂਜੇ ਟੀ-20 ’ਚ AUS ਨੂੰ 90 ਦੌੜਾਂ ਨਾਲ ਹਰਾਇਆ, ਸੀਰੀਜ਼ ’ਤੇ ਕੀਤਾ ਕਬਜ਼ਾ

Sunday, Feb 01, 2026 - 11:43 AM (IST)

ਪਾਕਿ ਨੇ ਦੂਜੇ ਟੀ-20 ’ਚ AUS ਨੂੰ 90 ਦੌੜਾਂ ਨਾਲ ਹਰਾਇਆ, ਸੀਰੀਜ਼ ’ਤੇ ਕੀਤਾ ਕਬਜ਼ਾ

ਲਾਹੌਰ– ਕਪਤਾਨ ਆਗਾ ਸਲਮਾਨ (76) ਤੇ ਉਸਮਾਨ ਖਾਨ (53) ਦੇ ਸ਼ਾਨਦਾਰ ਅਰਧ ਸੈਂਕੜਿਆਂ ਅਤੇ ਅਬਰਾਰ ਅਹਿਮਦ ਤੇ ਸ਼ਾਦਾਬ ਖਾਨ ਦੀਆਂ 3-3 ਵਿਕਟਾਂ ਦੀ ਬਦੌਲਤ ਪਾਕਿਸਤਾਨ ਨੇ ਆਸਟ੍ਰੇਲੀਅਨ ਟੀਮ ਨੂੰ ਦੂਜੇ ਟੀ-20 ਮੁਕਾਬਲੇ ’ਚ ਸ਼ਨੀਵਾਰ ਨੂੰ 90 ਦੌੜਾਂ ਨਾਲ ਹਰਾ ਕੇ 3 ਮੈਚਾਂ ਦੀ ਲੜੀ ’ਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ।

ਪਾਕਿਸਤਾਨ ਨੇ 5 ਵਿਕਟਾਂ ’ਤੇ 198 ਦੌੜਾਂ ਦਾ ਮਜ਼ਬੂਤ ਸਕੋਰ ਬਣਾਉਣ ਤੋਂ ਬਾਅਦ ਆਸਟ੍ਰੇਲੀਅਨ ਟੀਮ ਨੂੰ 15.4 ਓਵਰਾਂ ’ਚ 108 ਦੌੜਾਂ ’ਤੇ ਸਮੇਟ ਦਿੱਤਾ। ਆਸਟ੍ਰੇਲੀਆ ਵੱਲੋਂ ਕੈਮਰਨ ਗ੍ਰੀਨ ਨੇ ਸਭ ਤੋਂ ਵੱਧ 35 ਤੇ ਮੈਥਿਊ ਸ਼ਾਰਟ ਨੇ 27 ਦੌੜਾਂ ਬਣਾਈਆਂ। ਪਾਕਿਸਤਾਨ ਵੱਲੋਂ ਅਬਰਾਰ ਅਹਿਮਦ ਨੇ 14 ਦੌੜਾਂ ਦੇ ਕੇ 3 ਤੇ ਸ਼ਾਦਾਬ ਖਾਨ ਨੇ 26 ਦੌੜਾਂ ਦੇ ਕੇ 3 ਵਿਕਟਾਂ ਲਈਆਂ।

ਇਸ ਤੋਂ ਪਹਿਲਾਂ ਟਾਸ ਜਿੱਤਣ ਤੋਂ ਬਾਅਦ ਬੱਲੇਬਾਜ਼ੀ ਕਰਨ ਉਤਰੀ ਪਾਕਿਸਤਾਨ ਦੀ ਟੀਮ ਲਈ ਸਲਮਾਨ ਨੇ 40 ਗੇਂਦਾਂ ’ਤੇ 76 ਦੌੜਾਂ ’ਚ 8 ਚੌਕੇ ਤੇ 4 ਛੱਕੇ ਲਾਏ। ਉਸਮਾਨ ਨੇ 36 ਗੇਂਦਾਂ ’ਤੇ 53 ਦੌੜਾਂ ’ਚ 4 ਚੌਕੇ ਤੇ 2 ਛੱਕੇ ਲਾਏ। ਸ਼ਾਦਾਬ ਖਾਨ ਨੇ 20 ਗੇਂਦਾਂ ’ਤੇ 1 ਚੌਕੇ ਤੇ 2 ਛੱਕਿਆਂ ਦੀ ਮਦਦ ਨਾਲ ਅਜੇਤੂ 28 ਦੌੜਾਂ ਬਣਾਈਆਂ। ਆਸਟ੍ਰੇਲੀਆ ਵੱਲੋਂ 5 ਗੇਂਦਬਾ


author

Tarsem Singh

Content Editor

Related News