ਅੰਡਰ-19 WC 'ਚ ਬੱਲੇਬਾਜ਼ ਨੇ ਲਿਆ'ਤੀ ਦੌੜਾਂ ਦੀ ਹਨੇਰੀ, 26 ਚੌਕਿਆਂ ਨਾਲ ਖੇਡੀ 192 ਦੌੜਾਂ ਦੀ ਧਮਾਕੇਦਾਰ ਪਾਰੀ

Sunday, Jan 18, 2026 - 11:47 AM (IST)

ਅੰਡਰ-19 WC 'ਚ ਬੱਲੇਬਾਜ਼ ਨੇ ਲਿਆ'ਤੀ ਦੌੜਾਂ ਦੀ ਹਨੇਰੀ, 26 ਚੌਕਿਆਂ ਨਾਲ ਖੇਡੀ 192 ਦੌੜਾਂ ਦੀ ਧਮਾਕੇਦਾਰ ਪਾਰੀ

ਬੁਲਾਵਾਯੋ : ICC ਪੁਰਸ਼ U19 ਕ੍ਰਿਕਟ ਵਿਸ਼ਵ ਕੱਪ 2026 ਦੇ ਇੱਕ ਮੁਕਾਬਲੇ ਵਿੱਚ ਸ਼੍ਰੀਲੰਕਾ ਦੇ ਨੌਜਵਾਨ ਬੱਲੇਬਾਜ਼ ਵਿਰਾਨ ਚਾਮੁਦਿਥਾ ਨੇ ਇਤਿਹਾਸਕ ਪ੍ਰਦਰਸ਼ਨ ਕਰਦਿਆਂ ਵਿਸ਼ਵ ਰਿਕਾਰਡ ਆਪਣੇ ਨਾਂ ਕਰ ਲਿਆ ਹੈ। 17 ਸਾਲਾ ਇਸ ਧਾਕੜ ਬੱਲੇਬਾਜ਼ ਨੇ ਜਾਪਾਨ ਦੇ ਖ਼ਿਲਾਫ਼ ਖੇਡਦਿਆਂ ਟੂਰਨਾਮੈਂਟ ਦੇ ਇਤਿਹਾਸ ਦਾ ਸਭ ਤੋਂ ਵੱਡਾ ਵਿਅਕਤੀਗਤ ਸਕੋਰ ਬਣਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।

ਤੋੜਿਆ 8 ਸਾਲ ਪੁਰਾਣਾ ਰਿਕਾਰਡ
ਬੁਲਾਵਾਯੋ ਵਿੱਚ 17 ਜਨਵਰੀ 2026 ਨੂੰ ਖੇਡੇ ਗਏ ਇਸ ਮੈਚ ਵਿੱਚ ਚਾਮੁਦਿਥਾ ਨੇ 143 ਗੇਂਦਾਂ ਵਿੱਚ 192 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜਿਸ ਵਿੱਚ 26 ਚੌਕੇ ਅਤੇ ਇੱਕ ਛੱਕਾ ਸ਼ਾਮਲ ਸੀ। ਇਸ ਪਾਰੀ ਦੇ ਨਾਲ ਹੀ ਉਨ੍ਹਾਂ ਨੇ ਹਸੀਥਾ ਬੋਯਾਗੋਡਾ ਦੇ 191 ਦੌੜਾਂ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ, ਜੋ ਉਨ੍ਹਾਂ ਨੇ 2018 ਵਿੱਚ ਕੇਨੀਆ ਵਿਰੁੱਧ ਬਣਾਇਆ ਸੀ। ਜਾਪਾਨ ਦੇ ਗੇਂਦਬਾਜ਼ ਟਿਮੋਥੀ ਮੂਰ ਨੇ ਉਨ੍ਹਾਂ ਨੂੰ ਆਊਟ ਕੀਤਾ, ਪਰ ਉਦੋਂ ਤੱਕ ਚਾਮੁਦਿਥਾ ਆਪਣਾ ਨਾਂ ਇਤਿਹਾਸ ਦੇ ਪੰਨਿਆਂ ਵਿੱਚ ਦਰਜ ਕਰਵਾ ਚੁੱਕੇ ਸਨ।

ਸਾਂਝੇਦਾਰੀ ਵਿੱਚ ਵੀ ਬਣਾਇਆ ਰਿਕਾਰਡ
ਚਾਮੁਦਿਥਾ ਨੇ ਨਾ ਸਿਰਫ਼ ਇਕੱਲਿਆਂ ਦੌੜਾਂ ਬਣਾਈਆਂ, ਬਲਕਿ ਆਪਣੇ ਸਲਾਮੀ ਜੋੜੀਦਾਰ ਦਿਮਾਂਥਾ ਮਹਾਵਿਥਾਨਾ ਦੇ ਨਾਲ ਮਿਲ ਕੇ ਪਹਿਲੀ ਵਿਕਟ ਲਈ 328 ਦੌੜਾਂ ਦੀ ਇਤਿਹਾਸਕ ਸਾਂਝੇਦਾਰੀ ਵੀ ਕੀਤੀ। ਇਹ ਅੰਡਰ-19 ਵਿਸ਼ਵ ਕੱਪ ਦੇ ਇਤਿਹਾਸ ਵਿੱਚ ਕਿਸੇ ਵੀ ਵਿਕਟ ਲਈ ਸਭ ਤੋਂ ਵੱਡੀ ਸਾਂਝੇਦਾਰੀ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਇੰਗਲੈਂਡ ਦੇ ਡੈਨ ਲਾਰੈਂਸ ਅਤੇ ਜੈਕ ਬਰਨਹਮ (303 ਦੌੜਾਂ) ਦੇ ਨਾਂ ਸੀ। ਇਸ ਧਮਾਕੇਦਾਰ ਸ਼ੁਰੂਆਤ ਦੀ ਮਦਦ ਨਾਲ ਸ਼੍ਰੀਲੰਕਾ ਨੇ ਜਾਪਾਨ ਵਿਰੁੱਧ 388 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ।


author

Tarsem Singh

Content Editor

Related News