ਪਾਕਿ ਨੇ ਬੰਗਲਾਦੇਸ਼ ਦਾ ਕੀਤਾ ਸਮਰਥਨ, ਉਸਦੇ T20 WC ਦੇ ਮੈਚਾਂ ਦੀ ਮੇਜ਼ਬਾਨੀ ਦੀ ਕੀਤੀ ਪੇਸ਼ਕਸ਼
Thursday, Jan 22, 2026 - 10:30 AM (IST)
ਕਰਾਚੀ- ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਸੁਰੱਖਿਆ ਕਾਰਨਾਂ ਕਾਰਨ ਭਾਰਤ ਵਿਚ ਟੀ-20 ਵਿਸ਼ਵ ਕੱਪ ਖੇਡਣ ਦੇ ਬੰਗਲਾਦੇਸ਼ ਦੇ ਇਨਕਾਰ ਦਾ ਸਮਰਥਨ ਕੀਤਾ ਹੈ ਤੇ ਆਈ. ਸੀ. ਸੀ. ਨੂੰ ਭੇਜੇ ਗਏ ਇਕ ਪੱਤਰ ਵਿਚ ਬੰਗਲਾਦੇਸ਼ ਦੇ ਮੈਚਾਂ ਦੀ ਮੇਜ਼ਬਾਨੀ ਕਰਨ ਦੀ ਪੇਸ਼ਕਸ਼ ਕੀਤੀ ਹੈ।
ਬੰਗਲਾਦੇਸ਼ ਨੂੰ ਗਰੁੱਪ ਪੜਾਅ ਦੇ ਚਾਰੇ ਮੈਚ ਭਾਰਤ ਵਿਚ ਖੇਡਣੇ ਹਨ, ਜਿਨ੍ਹਾਂ ਵਿਚ ਪਹਿਲੇ ਤਿੰਨ ਕੋਲਕਾਤਾ ਵਿਚ ਅਤੇ ਇਕ ਮੁਬਈ ਵਿਚ ਹੋਣਾ ਹੈ। ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਹਾਲਾਂਕਿ ਆਪਣੀ ਸਰਕਾਰ ਦੇ ਸਮਰਥਨ ਨਾਲ ਭਾਰਤ ਜਾਣ ਤੋਂ ਇਨਕਾਰ ਕੀਤਾ ਹੈ।
