Asian Legends Cup 2026 : ਭਾਰਤ ਲੀਜੈਂਡਸ ਨੇ ਪਾਕਿਸਤਾਨ ਲੀਜੈਂਡਸ ਨੂੰ 77 ਦੌੜਾਂ ਨਾਲ ਹਰਾਇਆ

Saturday, Jan 31, 2026 - 01:29 PM (IST)

Asian Legends Cup 2026 : ਭਾਰਤ ਲੀਜੈਂਡਸ ਨੇ ਪਾਕਿਸਤਾਨ ਲੀਜੈਂਡਸ ਨੂੰ 77 ਦੌੜਾਂ ਨਾਲ ਹਰਾਇਆ

ਬੈਂਕਾਕ (ਥਾਈਲੈਂਡ) : ਥਾਈਲੈਂਡ ਦੇ ਬੀਸੀਏ ਗਰਾਊਂਡ ਵਿੱਚ ਖੇਡੇ ਗਏ 'ਏਸ਼ੀਅਨ ਲੀਜੈਂਡਜ਼ ਕੱਪ 2026' ਦੇ ਇੱਕ ਹਾਈ-ਪ੍ਰੋਫਾਈਲ ਮੁਕਾਬਲੇ ਵਿੱਚ ਭਾਰਤ ਲੀਜੈਂਡਜ਼ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਾਕਿਸਤਾਨ ਲੀਜੈਂਡਜ਼ ਨੂੰ 77 ਦੌੜਾਂ ਨਾਲ ਹਰਾ ਦਿੱਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤੀ ਟੀਮ ਨੇ ਮੱਧਕ੍ਰਮ ਦੇ ਬੱਲੇਬਾਜ਼ਾਂ ਦੀ ਮਦਦ ਨਾਲ 20 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ 'ਤੇ 173 ਦੌੜਾਂ ਦਾ ਮਜ਼ਬੂਤ ਸਕੋਰ ਖੜ੍ਹਾ ਕੀਤਾ। ਭਾਰਤ ਵੱਲੋਂ ਦੀਪਕ ਸ਼ਰਮਾ ਨੇ 33, ਵਿਜੇ ਸਿੰਘ ਨੇ 31 ਅਤੇ ਭਾਨੂ ਸੇਠ ਨੇ ਤੇਜ਼-ਤਰਾਰ 30 ਦੌੜਾਂ ਦਾ ਯੋਗਦਾਨ ਦਿੱਤਾ।

ਕਲੀਮ ਖਾਨ ਦੀ ਘਾਤਕ ਗੇਂਦਬਾਜ਼ੀ 
174 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਪਾਕਿਸਤਾਨ ਲੀਜੈਂਡਜ਼ ਦੀ ਟੀਮ ਭਾਰਤੀ ਗੇਂਦਬਾਜ਼ਾਂ ਦੇ ਸਾਹਮਣੇ ਟਿਕ ਨਹੀਂ ਸਕੀ ਅਤੇ 19.2 ਓਵਰਾਂ ਵਿੱਚ ਮਹਿਜ਼ 96 ਦੌੜਾਂ 'ਤੇ ਆਲ-ਆਊਟ ਹੋ ਗਈ। ਭਾਰਤ ਦੇ ਤੇਜ਼ ਗੇਂਦਬਾਜ਼ ਕਲੀਮ ਖਾਨ ਨੇ ਸ਼ਾਨਦਾਰ ਸਪੈੱਲ ਸੁੱਟਦਿਆਂ 3.2 ਓਵਰਾਂ ਵਿੱਚ ਸਿਰਫ਼ 11 ਦੌੜਾਂ ਦੇ ਕੇ 4 ਅਹਿਮ ਵਿਕਟਾਂ ਲਈਆਂ, ਜਿਸ ਲਈ ਉਨ੍ਹਾਂ ਨੂੰ ਲਗਾਤਾਰ ਦੂਜੇ ਮੈਚ ਵਿੱਚ ‘ਪਲੇਅਰ ਆਫ ਦ ਮੈਚ’ ਚੁਣਿਆ ਗਿਆ। ਕਪਿਲ ਰਾਣਾ ਨੇ ਵੀ 19 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ। ਦੱਸ ਦੇਈਏ ਕਿ ਇਹ ਟੂਰਨਾਮੈਂਟ 40 ਸਾਲ ਤੋਂ ਵੱਧ ਉਮਰ ਦੇ ਸਾਬਕਾ ਕ੍ਰਿਕਟਰਾਂ ਲਈ ਆਯੋਜਿਤ ਕੀਤਾ ਜਾ ਰਿਹਾ ਹੈ।


author

Tarsem Singh

Content Editor

Related News