ਓਲੰਪੀਅਨ ਖਵਾਜਾ ਜੁਨੈਦ ਬਣੇ ਪਾਕਿਸਤਾਨ ਪੁਰਸ਼ ਹਾਕੀ ਟੀਮ ਦੇ ਨਵੇਂ ਕੋਚ

08/06/2019 12:36:58 PM

ਸਪੋਰਟਸ ਡੈਸਕ— ਪਾਕਿਸਤਾਨ ਨੇ ਓਲੰਪੀਅਨ ਖਵਾਜਾ ਜੁਨੈਦ ਨੂੰ ਪੁਰਸ਼ ਸੀਨੀਅਰ ਹਾਕੀ ਟੀਮ ਦਾ ਮੁੱਖ ਕੋਚ ਬਣਾਇਆ ਹੈ ਜਦ ਕਿ ਦੋ ਸਾਲ ਪਹਿਲਾਂ ਉਨ੍ਹਾਂ ਨੂੰ ਇਸ ਅਹੁੱਦੇ ਤੋਂ ਹਟਾਇਆ ਗਿਆ ਸੀ। ਪਾਕਿਸਤਾਨ ਹਾਕੀ ਮਹਾਸੰਘ ਦੇ ਪ੍ਰਮੁੱਖ ਬ੍ਰਿਗੇਡੀਅਨ (ਰਿਟਾਇਰਡ) ਸੱਜਾਦ ਖੋਕਾਰ ਨੇ ਤਿੰਨ ਸਾਬਕਾ ਖਿਡਾਰੀਆਂ ਸਮੀਰ ਹੁਸੈਨ, ਵਸੀਮ ਅਹਿਮਦ ਤੇ ਅਜਮਲ ਖਾਨ ਨੂੰ ਟੋਕੀਓ ਓਲੰਪਿਕ 2020 ਦੀ ਤਿਆਰੀ ਲਈ ਜੁਨੈਦ ਦਾ ਸਹਾਇਕ ਨਿਯੁਕਤ ਕੀਤਾ ਹੈ। ਜੁਨੈਦ ਇਸ ਤੋਂ ਪਹਿਲਾਂ ਚਾਰ ਸਾਲ ਤੱਕ ਖੋਕਾਰ ਦੇ ਸਾਥੀ ਰਹਿ ਚੁੱਕੇ ਹਨ।PunjabKesari

ਲੰਦਨ 'ਚ 2017 ਵਰਲਡ ਹਾਕੀ ਲੀਗ 'ਚ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਉਨ੍ਹਾਂ ਨੂੰ ਅਹੁੱਦੇ ਤੋਂ ਹਟਾਇਆ ਸੀ। ਤੱਦ ਉਨ੍ਹਾਂ ਨੇ ਪੀ. ਐੱਚ. ਐੱਫ. ਪ੍ਰਧਾਨ ਤੇ ਸਕੱਤਰ 'ਤੇ ਵਿੱਤੀ ਅਨਿਮਿਤਤਾਵਾਂ ਦੇ ਇਲਜ਼ਾਮ ਲਗਾਏ ਸਨ। ਜੁਨੈਦ ਬਾਰਸੀਲੋਨਾ ਓਲੰਪਿਕ 1992 'ਚ ਕਾਂਸੀ ਤਮਗਾ ਜਿੱਤਣ ਵਾਲੀ ਪਾਕਿਸਤਾਨੀ ਟੀਮ ਦੇ ਮੈਂਬਰ ਸਨ। ਪੀ. ਐੱਚ. ਐੱਫ ਨੇ ਓਲੰਪੀਅਨ ਮਨਜ਼ੂਰ ਜੂਨੀਅਰ ਨੂੰ ਨਵਾਂ ਮੁੱਖ ਚੋਣਕਰਤਾ ਬਣਾਇਆ ਹੈ ਜਿਨ੍ਹਾਂ ਦਾ ਨਾਲ ਦੇਣ ਲਈ ਓਲੰਪੀਅਨ ਖਲੀਲ ਹਮੀਦ, ਵਸੀਮ ਫਿਰੋਜ ਤੇ ਅਯਾਜ ਮਹਿਮੂਦ ਨੂੰ ਨਿਯੂਕਤ ਕੀਤਾ ਹੈ।


Related News