ਭਾਰਤ ਦੇ ਇਨਕਾਰ ਕਰਨ ਤੋਂ ਬਆਦ ਏਸ਼ੀਆ ਕੱਪ UAE 'ਚ ਕਰਵਾਉਣ ਲਈ ਸਹਿਮਤ ਹੋਇਆ ਪਾਕਿਸਤਾਨ

02/01/2020 1:26:41 PM

ਸਪੋਰਟਸ ਡੈਸਕ—ਭਾਰਤ ਵਲੋਂ ਪਾਕਿਸਤਾਨ ਚ ਹਿੱਸਾ ਨਾ ਲੈਣ ਦੀ ਧਮਕੀ ਤੋਂ ਬਾਅਦ ਪਾਕਿਸਤਾਨ ਕ੍ਰਿਕਟ ਬੋਰਡ (PCB) ਏਸ਼ੀਆ ਕੱਪ 2020 ਨੂੰ ਸੰਯੁਕਤ ਅਰਬ ਅਮੀਰਾਤ (UAE) 'ਚ ਆਯੋਜਿਤ ਕਰਨ 'ਤੇ ਸਹਿਮਤ ਹੋ ਗਿਆ ਹੈ। ਪੀ. ਸੀ. ਬੀ. ਪਹਿਲਾਂ ਇਸ ਟੂਰਨਾਮੈਂਟ ਨੂੰ ਪਾਕਿਸਤਾਨ 'ਚ ਹੀ ਕਰਾਉਣ 'ਤੇ ਅੜਿਆ ਹੋਇਆ ਸੀ ਪਰ ਮੀਡੀਆ ਰਿਪੋਰਟਸ ਮੁਤਾਬਕ ਹੁਣ ਉਸ ਨੇ ਇਸ ਨੂੰ ਨਿਰਪੱਖ ਸਥਾਨ 'ਤੇ ਕਰਾਉਣ 'ਤੇ ਸਹਿਮਤ ਹੋ ਗਿਆ ਹੈ।

PunjabKesari

ਪੀ. ਸੀ. ਬੀ. ਦੇ ਸੀ. ਈ. ਓ. ਵਸੀਮ ਖਾਨ ਦਾ ਕੁਝ ਦਿਨ ਪਹਿਲਾਂ ਇਕ ਬਿਆਨ ਆਇਆ ਸੀ, ਜਿਸ 'ਚ ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਭਾਰਤ ਨੇ ਏਸ਼ੀਆ ਕੱਪ 2020 'ਚ ਹਿੱਸਾ ਲੈਣ ਤੋਂ ਮਨਾਂ ਕੀਤਾ ਤਾਂ ਪਾਕਿਸਤਾਨ ਵੀ ਭਾਰਤ 'ਚ ਹੋਣ ਵਾਲੇ ਟੀ-20 ਵਰਲਡ ਕੱਪ 2021 'ਚ ਹਿੱਸਾ ਨਹੀਂ ਲਵੇਗਾ। ਉਸ ਤੋਂ ਬਾਅਦ 'ਚ ਵਸੀਮ ਖਾਨ ਆਪਣੇ ਦਿੱਤੇ ਇਸ ਬਿਆਨ ਤੋਂ ਮੁਕਰ ਗਏ। ਰਿਪੋਰਟਸ ਮੁਤਾਬਕ ਭਾਰਤ ਦੀ ਹਿੱਸੇਦਾਰੀ ਨੂੰ ਸੁਨਿਸ਼ਚਿਤ ਕਰਨ ਦੇ ਮੱਦੇਨਜ਼ਰ ਪੀ. ਸੀ. ਬੀ. ਹੁਣ ਏਸ਼ੀਆ ਕੱਪ ਦਾ ਆਯੋਜਨ ਯੂ. ਏ. ਈ. 'ਚ ਕਰਾਉਣ ਜਾ ਰਿਹਾ ਹੈ।

PunjabKesari
ਜਾਣਕਾਰੀ ਮੁਤਾਬਕ ਬੀ. ਸੀ. ਸੀ. ਆਈ ਦੇ ਇਕ ਅਧਿਕਾਰੀ ਨੇ ਕਿਹਾ ਕਿ ਭਾਰਤੀ ਟੀਮ ਕਿਸੇ ਵੀ ਹਾਲਤ 'ਚ ਏਸ਼ੀਆ ਕੱਪ 'ਚ ਹਿੱਸਾ ਨਹੀਂ ਲੈਂਦੀ ਜੇਕਰ ਇਸ ਦਾ ਆਯੋਜਨ ਪਾਕਿਸਤਾਨ 'ਚ ਕੀਤਾ ਜਾਂਦਾ। ਹੁਣ ਇਸ ਟੂਰਨਾਮੈਂਟ ਦਾ ਪ੍ਰਬੰਧ ਯੂ. ਏ. ਈ. 'ਚ ਹੋਵੇਗਾ ਅਤੇ ਟੀਮ ਇੰਡੀਆ ਇਸ 'ਚ ਸ਼ਾਮਲ ਹੋਵੇਗੀ। ਏਸ਼ੀਆ ਕੱਪ ਦੇ ਮੇਜ਼ਬਾਨ ਦਾ ਮਾਮਲਾ ਸੁਲਝਾ ਲਿਆ ਗਿਆ ਹੈ ਅਤੇ ਨਿਰਪੱਖ ਸਥਾਨ 'ਤੇ ਮੁਹਰ ਏਸ਼ੀਅਨ ਕ੍ਰਿਕਟ ਕਾਊਂਸਿਲ (ACC) ਦੀ ਬੈਠਕ 'ਚ ਲਗਾਈ ਜਾਵੇਗੀ। ਪੀ. ਸੀ. ਬੀ ਪ੍ਰਮੁੱਖ ਅਹਿਸਾਨ ਮਨੀ ਨੇ ਇਸ ਬਾਰੇ 'ਚ ਕੋਈ ਵੀ ਕੁਮੈਂਟ ਕਰਨ ਤੋਂ ਮਨਾਂ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਹ ਏ. ਸੀ. ਸੀ. ਦਾ ਮਾਮਲਾ ਹੈ ਅਤੇ ਇਸ ਦਾ ਫੈਸਲਾ ਏ. ਸੀ. ਸੀ. ਦੀ ਬੈਠਕ 'ਚ ਹੀ ਕੀਤਾ ਜਾਵੇਗਾ।

PunjabKesari
ਏਸ਼ੀਆ 2020 ਦਾ ਪ੍ਰਬੰਧ ਇਸ ਸਾਲ ਸਤੰਬਰ 'ਚ ਹੋਣਾ ਹੈ ਅਤੇ ਇਸ ਵਾਰ ਇਸ ਨੂੰ ਟੀ-20 ਫਾਰਮੈਟ 'ਚ ਆਯੋਜਿਤ ਕੀਤਾ ਜਾਵੇਗਾ। ਅਜਿਹਾ ਇਸ ਲਈ ਕੀਤਾ ਜਾਵੇਗਾ ਕਿਉਂਕਿ ਇਸ ਸਾਲ ਅਕਤੂਬਰ-ਨਵੰਬਰ 'ਚ ਆਸਟਰੇਲੀਆ 'ਚ ਟੀ-20 ਵਰਲਡ ਕੱਪ ਹੋਣਾ ਹੈ।


Related News