ਪਾਕਿਸਤਾਨੀ ਕ੍ਰਿਕਟਰ ਨੇ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼

06/23/2022 1:14:34 PM

ਕਰਾਚੀ (ਭਾਸ਼ਾ)– ਦੱਖਣੀ ਸਿੰਧ ਪ੍ਰਾਂਤ ਦੇ ਹੈਦਰਾਬਾਦ ਦੇ ਨੌਜਵਾਨ ਕ੍ਰਿਕਟਰ ਨੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ, ਕਿਉਂਕਿ ਉਸ ਨੂੰ ਪਾਕਿਸਤਾਨੀ ਕ੍ਰਿਕਟ ਬੋਰਡ (ਪੀ. ਸੀ. ਬੀ.) ਦੀ ਅੰਤਰ ਸ਼ਹਿਰ ਚੈਂਪੀਅਨਸ਼ਿਪ ਲਈ ਉਸ ਦੀ ਘਰੇਲੂ ਟੀਮ ਵਿਚ ਨਹੀਂ ਚੁਣਿਆ ਗਿਆ। ਤੇਜ਼ ਗੇਂਦਬਾਜ਼ ਸ਼ੋਏਬ ਨੇ ਆਪਣੀ ਬਾਂਹ ਵੱਢ ਲਈ ਸੀ ਤੇ ਪਰਿਵਾਰ ਦੇ ਮੈਂਬਰ ਉਸ ਨੂੰ ਮੰਗਲਵਾਰ ਨੂੰ ਹੰਗਾਮੀ ਸਥਿਤੀ ਵਿਚ ਹਸਪਤਾਲ ਲੈ ਕੇ ਗਏ। ਪਰਿਵਾਰ ਦੇ ਇਕ ਮੈਂਬਰ ਨੇ ਦੱਸਿਆ ਕਿ ਅੰਤਰ ਸ਼ਹਿਰ ਚੈਂਪੀਅਨਸ਼ਿਪ ਲਈ ਟ੍ਰਾਇਲਾਂ ਤੋਂ ਬਾਅਦ ਕੋਚ ਨੇ ਸ਼ੋਏਬ ਨੂੰ ਟੀਮ ਵਿਚ ਨਹੀਂ ਚੁਣਿਆ, ਜਿਸ ਤੋਂ ਬਾਅਦ ਉਸ ਨੇ ਡਿਪਰੈਸ਼ਨ ਕਾਰਨ ਖੁਦ ਨੂੰ ਕਮਰੇ ਵਿਚ ਬੰਦ ਕਰ ਲਿਆ।

ਇਹ ਵੀ ਪੜ੍ਹੋ: ਫੀਫਾ ਵਿਸ਼ਵ ਕੱਪ ਤੋਂ ਪਹਿਲਾਂ ਕਤਰ ਦਾ ਐਲਾਨ, ਜਿਨਸੀ ਸਬੰਧ ਬਣਾਉਣ ਵਾਲੇ ਸਿੰਗਲਸ ਨੂੰ ਹੋਵੇਗੀ 7 ਸਾਲ ਦੀ ਜੇਲ੍ਹ

ਪਰਿਵਾਰ ਦੇ ਮੈਂਬਰ ਨੇ ਕਿਹਾ, ਸਾਨੂੰ ਉਹ ਆਪਣੇ ਕਮਰੇ ਦੇ ਬਾਥਰੂਮ ਵਿਚ ਮਿਲਿਆ ਅਤੇ ਉਸ ਦੀ ਬਾਂਹ ਵੱਢ ਹੋਈ ਸੀ। ਉਹ ਬੇਹੋਸ਼ ਸੀ ਅਤੇ ਅਸੀਂ ਉਸ ਨੂੰ ਤੁਰੰਤ ਹਸਪਤਾਲ ਲੈ ਗਏ, ਜਿੱਥੇ ਅਜੇ ਵੀ ਉਸ ਦਾ ਹਲਾਤ ਨਾਜ਼ੁਕ ਬਣੀ ਹੋਈ ਹੈ। ਫਰਵਰੀ 2018 ਵਿਚ ਕਰਾਚੀ ਦੇ ਅੰਡਰ-19 ਕ੍ਰਿਕਟਰ ਮੁਹੰਮਦ ਜਾਰਯਾਬ ਨੇ ਸ਼ਹਿਰ ਦੀ ਅੰਡਰ-19 ਟੀਮ ਵਿਚੋਂ ਬਾਹਰ ਕੀਤੇ ਜਾਣ ’ਤੇ ਆਪਣੇ ਘਰ ਵਿਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਸੀ।

ਇਹ ਵੀ ਪੜ੍ਹੋ: ਕਦੇ ਤੇਜ਼ ਦਰਦ ਨਾਲ ਕਰਾਹ ਉੱਠਦੇ ਸੀ ਡੈਨੀਅਲ, ਹੁਣ 3182 ਪੁਸ਼ਅਪਸ ਮਾਰ ਬਣਾਇਆ ਗਿਨੀਜ਼ ਵਰਲਡ ਰਿਕਾਰਡ


cherry

Content Editor

Related News