ਬਚਪਨ ''ਚ ਪਤਲਾ ਜਿਹਾ ਸੀ ਪਾਕਿ ਸਪਿਨਰ ਸਕਲੇਨ ਮੁਸ਼ਤਾਕ, ਇਸ ਲਈ ਬਣਿਆ ਸਪਿਨਰ

Thursday, Jun 11, 2020 - 08:50 PM (IST)

ਬਚਪਨ ''ਚ ਪਤਲਾ ਜਿਹਾ ਸੀ ਪਾਕਿ ਸਪਿਨਰ ਸਕਲੇਨ ਮੁਸ਼ਤਾਕ, ਇਸ ਲਈ ਬਣਿਆ ਸਪਿਨਰ

ਨਵੀਂ ਦਿੱਲੀ- 2003 ਵਿਚ ਵਿਜਡਨ ਨੇ ਪਾਕਿਸਤਾਨ ਦੇ ਸਾਬਕਾ ਸਪਿਨਰ ਮੁਸ਼ਤਾਕ ਨੂੰ 'ਮਹਾਨ ਵਨ ਡੇ ਸਪਿਨਰ' ਮੰਨਿਆ ਸੀ। ਸਕਲੇਨ ਜਦੋਂ ਤੱਕ ਵਨ ਡੇ ਫਾਰਮੈਟ 'ਚ ਖੇਡਿਆ, ਉਸ ਦਾ ਕੋਈ ਮੁਕਾਬਲਾ ਨਹੀਂ ਰਿਹਾ। ਵਨ ਡੇ 'ਚ ਅਜੇ ਵੀ ਸਭ ਤੋਂ ਤੇਜ਼ 100, 150, 200 ਅਤੇ 250 ਵਿਕਟਾਂ ਲੈਣ ਦਾ ਰਿਕਾਰਡ ਉਸ ਦੇ ਨਾਂ ਹੀ ਹੈ। ਸਕਲੇਨ ਮੁਸ਼ਤਾਕ ਨੂੰ ਬਾਲਿੰਗ ਦੀ ਵਿਸ਼ੇਸ਼ ਤਕਨੀਕ 'ਦੂਜਾ' ਦਾ ਜਨਮਦਾਤਾ ਮੰਨਿਆ ਜਾਂਦਾ ਹੈ। ਸਕਲੇਨ ਤੋਂ ਬਾਅਦ ਇਸ 'ਤੇ ਹਰਭਜਨ ਸਿੰਘ, ਮੁਥਈਆ ਮੁਰਲੀਧਰਨ, ਅਜੰਤਾ ਮੈਡਿਸ, ਸਈਅਦ ਅਜਮਲ ਨੇ ਖੂਬ ਮਿਹਨਤ ਕੀਤੀ ਪਰ ਇਸ 'ਤ ਸਕਲੇਨ ਦੀ ਇਕੋ-ਇਕ ਇਸ ਤਰ੍ਹਾਂ ਦਾ ਗੇਂਦਬਾਜ਼ ਸੀ ਜਿਸ ਨੇ ਬਾਲਿੰਗ 'ਚ ਤੀਜਾ ਅਤੇ ਚੌਥਾ ਨਵਾਂ ਹਥਿਆਰ ਵੀ ਜੋੜਿਆ। ਆਪਣੇ ਕਰੀਅਰ ਦੌਰਾਨ ਸਕਲੇਨ ਆਪਣੇ ਬਾਲਿੰਗ ਐਕਸ਼ਨ ਜਾਂ ਬਹੁਤ ਜ਼ਿਆਦਾ 'ਦੂਜੀ' ਗੇਂਦ ਸੁੱਟਣ ਕਾਰਨ ਵਿਵਾਦ 'ਚ ਆਇਆ।
ਸਕਲੇਨ ਦਾ ਸਪਿਨਰ ਬਣਨ ਦਾ ਕਿੱਸਾ ਵੀ ਬੇਹੱਦ ਦਿਲਚਸਪ ਹੈ। ਇਕ ਇੰਟਰਵਿਊ ਦੌਰਾਨ ਉਸ ਨੇ ਦੱਸਿਆ ਕਿ ਦਸੰਬਰ 1976 ਨੂੰ ਸਰਕਾਰੀ ਕਲਰਕ ਦੇ ਘਰ ਉਸਦਾ ਜਨਮ ਹੋਇਆ। ਉਹ ਬਚਪਨ 'ਚ ਕਾਫੀ ਪਤਲਾ ਜਿਹਾ ਸੀ। ਉਸ ਨੂੰ ਕ੍ਰਿਕਟ ਪਸੰਦ ਸੀ। ਆਪਣੇ ਸਰੀਰ ਕਾਰਨ ਉਸ ਨੇ ਕਦੇ ਤੇਜ਼ ਗੇਂਦਬਾਜ਼ ਬਣਨ ਬਾਰੇ ਸੋਚਿਆ ਹੀ ਨਹੀਂ। ਸਕਲੇਨ ਦੀ ਸਭ ਤੋਂ ਵੱਡੀ ਉਪਲੱਬਧੀ 1999 ਦੇ ਭਾਰਤ ਦੌਰੇ ਦੌਰਾਨ ਉਸ ਦੇ ਨਾਲ ਜੁੜੀ। ਪਹਿਲੇ ਟੈਸਟ 'ਚ ਜਦੋਂ ਭਾਰਤ ਨੂੰ ਜਿੱਤ ਲਈ ਸਿਰਫ 17 ਦੌੜਾਂ ਚਾਹੀਦੀਆਂ ਸਨ ਤਾਂ ਇਸ ਸਮੇਂ ਸਕਲੇਨ ਨੇ ਸਚਿਨ (136) ਨੂੰ ਆਊਟ ਕਰ ਕੇ ਭਾਰਤੀ ਟੀਮ ਨੂੰ ਬੈਕਫੁੱਟ 'ਤੇ ਲਿਆ ਕੇ ਖੜ੍ਹਾ ਕਰ ਦਿੱਤਾ। ਸਕਲੇਨ ਨੇ ਮੈਚ 'ਚ 10 ਵਿਕਟਾਂ ਹਾਸਲ ਕੀਤੀਆਂ ਤੇ ਪਾਕਿਸਤਾਨ ਟੀਮ ਨੂੰ ਜਿੱਤ ਦੁਆਈ। ਦੋ ਟੈਸਟ ਮੈਚਾਂ ਦੀ ਸੀਰੀਜ਼ 'ਚ ਸਕਲੇਨ ਨੇ 20 ਵਿਕਟਾਂ ਹਾਸਲ ਕਰ ਕੇ 'ਮੈਨ ਆਫ ਦਿ ਸੀਰੀਜ਼' ਖਿਤਾਬ ਹਾਸਲ ਕੀਤਾ ਸੀ।


author

Gurdeep Singh

Content Editor

Related News