ਪਾਕਿ ਕ੍ਰਿਕਟਰ ਹਸਨ ਅਲੀ ਅਤੇ ਸ਼ਾਮਿਆ ਦਾ ਨਿਕਾਹ ਅੱਜ, ਵੇਖੋ-ਪ੍ਰੀ-ਵੈਡਿੰਗ ਸ਼ੂਟ ਦੀਆਂ ਤਸਵੀਰਾਂ

8/20/2019 10:55:51 AM

ਸਪੋਰਟਸ ਡੈਸਕ : ਹਰਿਆਣੇ ਦੀ ਰਹਿਣ ਵਾਲੀ ਸ਼ਾਮਿਆ ਆਰਜ਼ੂ ਪਾਕਿਸਤਾਨੀ ਕ੍ਰਿਕਟਰ ਹਸਨ ਅਲੀ ਦੀ ਲਾਡ਼ੀ ਬਣਨ ਜਾ ਰਹੀ ਹੈ। ਅੱਜ ਇਨ੍ਹਾਂ ਦੋਨਾਂ ਦਾ ਵਿਆਹ ਹੈ। ਇਨਾਂ ਹੀ ਨਹੀਂ ਹਸਨ ਅਲੀ ਨੇ ਆਪਣੀ ਬੈਚਲਰ ਪਾਰਟੀ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਦੇ ਨਾਲ ਹੀ ਹਸਨ ਅਲੀ ਅਤੇ ਸ਼ਾਮਿਆ ਦੀ ਪ੍ਰੀ ਵੈਡਿੰਗ ਫੋਟੋਸ਼ੂਟ ਦੀਆਂ ਕਈ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਜਿਸ ਨੂੰ ਫੈਨਜ਼ ਵੀ ਕਾਫ਼ੀ ਪੰਸਦ ਕਰ ਰਹੇ ਹਨ।

ਅੱਜ ਹੋਵੇਗਾ ਹਸਨ-ਸ਼ਾਮਿਆ ਦਾ ਨਿਕਾਹ
ਸ਼ਾਮਿਆ ਅਤੇ ਪਾਕਿਸਤਾਨੀ ਤੇਜ਼ ਗੇਂਦਬਾਜ਼ ਹਸਨ ਅਲੀ ਦਾ ਨਿਕਾਹ ਅੱਜ ਦੁਬਈ 'ਚ ਹੋਣ ਜਾ ਰਿਹਾ ਹੈ। ਦੋਨਾਂ ਦੇ ਨਿਕਾਹ ਦੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ। ਦੋਨਾਂ ਦਾ ਨਿਕਾਹ ਸ਼ਾਮ 6 ਵਜੇ ਹੋਵੇਗਾ। ਨਿਕਾਹ ਦੀਆਂ ਰਸਮਾਂ ਅਟਲਾਟਿਸ ਦ ਪਾਮ ਹੋਟਲ 'ਚ ਪੂਰੀਆਂ ਕੀਤੀਆਂ ਜਾਣਗੀਆਂ। ਸ਼ਾਮਿਆ ਦੀ ਵਿਦਾਈ ਦੀਆਂ ਰਸਮਾਂ ਰਾਤ ਦੱਸ ਵਜੇ ਹੋਣਗੀਆਂ। PunjabKesariਕੌਣ ਹੈ ਸ਼ਾਮਿਆ ਆਰਜ਼ੂ
24 ਸਾਲ ਦੀ ਸ਼ਾਮਿਆ ਆਰਜ਼ੂ ਹਰਿਆਣੇ ਦੇ ਨੂੰਹ ਜਿਲ੍ਹੇ ਦੀ ਰਹਿਣ ਵਾਲੀ ਹੈ, ਪਰ ਉਨ੍ਹਾਂ ਦਾ ਪਰਿਵਾਰ ਫਰੀਦਾਬਾਦ 'ਚ ਰਹਿ ਰਿਹਾ ਹੈ। ਸ਼ਾਮਿਆ ਇਸ ਸਮੇਂ ਦੁਬਈ 'ਚ ਰਹਿ ਰਹੀ ਹੈ। ਉਸ ਦੇ ਪਿਤਾ ਲਿਆਕਤ ਅਲੀ ਇੱਕ ਉੱਚ ਸਰਕਾਰੀ ਅਧਿਕਾਰੀ ਰਹਿ ਚੁੱਕੇ ਹਨ, ਉਥੇ ਹੀ ਉਨ੍ਹਾਂ ਦੀ ਮਾਂ ਰਹੀਸ਼ਾ ਹਾਊਸ ਵਾਈਫ ਹੈ। ਸ਼ਾਮਿਆ ਆਰਜ਼ੂ ਦੀਆਂ ਦੋ ਭੈਣਾਂ ਵੀ ਹਨ। ਇਨ੍ਹਾਂ 'ਚੋਂ ਇਕ ਦਾ ਨਾਂ ਬਿਲਕਿਸ ਅਤੇ ਦੂਜੀ ਮੁਮਤਾਜ ਹੈ। ਇਸ ਤੋਂ ਇਲਾਵਾ ਇਕ ਭਰਾ ਵੀ ਹੈ। ਜਿਸ ਦਾ ਨਾਂ ਅਕਬਰ ਅਲੀ ਹੈ। ਸ਼ਾਮਿਆ ਆਰਜੂ ਨੇ ਮਾਨਵ ਰਚਨਾ ਯੂਨੀਵਰਸਿਟੀ ਤੋ੍ਂ ਐਰੋਨੋਟਿਕਲ ਇੰਜੀਨੀਅਰਿੰਗ 'ਚ ਬੀ.ਟੈੱਕ ਕੀਤੀ ਹੈ। ਸ਼ਾਮਿਆ ਆਰਜ਼ੂ ਜੈੱਟ ਏਅਰਵੇਜ਼ 'ਚ ਵੀ ਕੰਮ ਕਰ ਚੁੱਕੀ ਹੈ। ਫਿਲਹਾਲ 3 ਸਾਲ ਤੋਂ ਉਹ ਏਅਰ ਅਮੀਰਾਤ 'ਚ ਕੰਮ ਕਰ ਰਹੀ ਹੈ।PunjabKesariPunjabKesariPunjabKesariPunjabKesariPunjabKesariPunjabKesariPunjabKesari

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ