ਨਿਊਜ਼ੀਲੈਂਡ ''ਚ ਅਭਿਆਸ ਨਾ ਮਿਲਣ ''ਤੇ ਪਾਕਿ ਕੋਚ ਮਿਸਬਾਹ ਨੇ ਦਿੱਤਾ ਵੱਡਾ ਬਿਆਨ
Monday, Dec 07, 2020 - 03:21 AM (IST)
 
            
            ਕ੍ਰਾਈਸਟਚਰਚ– ਪਾਕਿਸਤਾਨ ਦੇ ਮੁੱਖ ਕੋਚ ਮਿਸਬਾਲ ਉਲ ਹੱਕ ਨੇ ਐਤਵਾਰ ਨੂੰ ਕਿਹਾ ਕਿ ਇਕਾਂਤਵਾਸ ਦੌਰਾਨ ਟ੍ਰੇਨਿੰਗ ਨਾ ਕਰਨ ਦੇਣ ਨਾਲ 18 ਦਸੰਬਰ ਤੋਂ ਨਿਊਜ਼ੀਲੈਂਡ ਵਿਰੁੱਧ ਸ਼ੁਰੂ ਹੋ ਰਹੀ ਲੜੀ ਲਈ ਉਸਦੀ ਟੀਮ ਦੀਆਂ ਤਿਆਰੀਆਂ 'ਤੇ ਅਸਰ ਪਿਆ।
ਮਿਸਬਾਹ ਨੇ ਲੜੀ ਲਈ ਟੀ-20 ਟੀਮ ਦਾ ਐਲਾਨ ਕਰਦੇ ਹੋਏ ਕਿਹਾ,''ਚੋਟੀ ਦੇ ਪੇਸ਼ੇਵਰ ਖਿਡਾਰੀਆਂ ਨੂੰ ਤਿਆਰੀ ਲਈ ਇਕ ਨਿਸ਼ਚਿਤ ਮਾਹੌਲ ਦੀ ਲੋੜ ਹੁੰਦੀ ਹੈ ਤਾਂ ਕਿ ਉਹ ਆਪਣੇ ਦੇਸ਼ ਦੀ ਪ੍ਰਤੀਨਿਧਤਾ ਕਰਦੇ ਹੋਏ ਹਰ ਵਾਰ ਉਮੀਦ ਦੇ ਅਨੁਸਾਰ ਪ੍ਰਦਰਸ਼ਨ ਕਰ ਸਕਣ।''
ਸਾਬਕਾ ਕਪਤਾਨ ਨੇ ਕਿਹਾ,''ਅਸੀਂ ਨਿਊਜ਼ੀਲੈਂਡ ਸਰਕਾਰ ਦੇ ਕੋਵਿਡ-19 ਲਈ ਸਿਹਤ ਤੇ ਸੁਰੱਖਿਆ ਲਈ ਬਣਾਏ ਗਏ ਕਾਨੂੰਨ ਨੂੰ ਸਮਝਦੇ ਹਾਂ ਤੇ ਉਸਦਾ ਪੂਰਾ ਸਨਮਾਨ ਕਰਦੇ ਹਾਂ ਪਰ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕੁਝ ਨਿਯਮਾਂ ਦੇ ਲਾਗੂ ਕਰਨ ਨਾਲ ਸਾਡੇ ਖਿਡਾਰੀਆਂ 'ਤੇ ਇਕ ਕੌਮਾਂਤਰੀ ਲੜੀ ਤੋਂ ਪਹਿਲਾਂ ਮਾਨਸਿਕ ਤੇ ਸਰੀਰਕ ਤੌਰ 'ਤੇ ਅਸਰ ਪਿਆ ਹੈ।''
ਨੋਟ- ਨਿਊਜ਼ੀਲੈਂਡ 'ਚ ਅਭਿਆਸ ਨਾ ਮਿਲਣ 'ਤੇ ਪਾਕਿ ਕੋਚ ਮਿਸਬਾਹ ਨੇ ਦਿੱਤਾ ਵੱਡਾ ਬਿਆਨ । ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            