ਪਾਕਿ ਗੇਂਦਬਾਜ਼ ਯਾਸਿਰ ''ਤੇ 14 ਸਾਲ ਦੀ ਲੜਕੀ ਨੇ ਲਾਇਆ ਜਬਰ-ਜ਼ਨਾਹ ਦਾ ਦੋਸ਼

Tuesday, Dec 21, 2021 - 02:24 AM (IST)

ਪਾਕਿ ਗੇਂਦਬਾਜ਼ ਯਾਸਿਰ ''ਤੇ 14 ਸਾਲ ਦੀ ਲੜਕੀ ਨੇ ਲਾਇਆ ਜਬਰ-ਜ਼ਨਾਹ ਦਾ ਦੋਸ਼

ਇਸਲਾਮਾਬਾਦ- ਪਾਕਿਸਤਾਨ ਦੇ ਤਜਰਬੇਕਾਰ ਲੈੱਗ ਸਪਿਨਰ ਯਾਸਿਰ ਸ਼ਾਹ 'ਤੇ 14 ਸਾਲ ਦੀ ਲੜਕੀ ਨੇ ਉਸ 'ਤੇ ਜਬਰ-ਜ਼ਨਾਹ ਦੇ ਗੰਭੀਰ ਦੋਸ਼ ਲਾਏ ਹਨ। ਇਸਲਾਮਾਬਾਦ ਵਿਚ ਯਾਸਿਰ ਵਿਰੁੱਧ ਐੱਫ. ਆਈ. ਆਰ. ਵੀ ਦਰਜ ਕੀਤੀ ਗਈ ਹੈ। ਮੀਡੀਆ ਰਿਪੋਰਟਾਂ ਅਨੁਸਾਰ ਯਾਸਿਰ ਸ਼ਾਹ ਦੇ ਦੋਸਤ ਫਰਹਾਨ 'ਤੇ ਵੀ ਪੁਲਸ ਕੇਸ ਦਰਜ ਹੋਇਆ ਹੈ।

ਇਹ ਖਬਰ ਪੜ੍ਹੋ- ਰਾਫੇਲ ਨਡਾਲ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ, ਟਵੀਟ ਕਰ ਦਿੱਤੀ ਜਾਣਕਾਰੀ

PunjabKesari


ਨਾਬਾਲਗ ਲੜਕੀ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਯਾਸਿਰ ਤੇ ਉਸਦੇ ਦੋਸਤ ਫਰਹਾਨ ਉਸਦੇ ਨਾਲ ਜ਼ਬਰਦਸਤੀ ਕਰਦੇ ਸਨ। ਲੜਕੀ ਨੇ ਕਿਹਾ ਯਾਸਿਰ ਫੋਨ 'ਤੇ ਉਸ ਨੂੰ ਮੂੰਹ ਬੰਦ ਰੱਖਣ ਲਈ ਧਮਕੀ ਵੀ ਦਿੰਦਾ ਸੀ ਤੇ ਉਸ ਨੂੰ ਦੋਸਤ ਫਰਹਾਨ ਨਾਲ ਵਿਆਹ ਕਰਨ ਲਈ ਵੀ ਕਿਹਾ ਸੀ। ਇਸ ਸਬੰਧੀ ਪੁਲਸ ਨੇ ਦੱਸਿਆ ਕਿ ਜਲਦ ਹੀ ਪੀੜਤ ਨਾਬਾਲਗ ਲੜਕੀ ਦਾ ਮੈਡੀਕਲ ਟੈਸਟ ਹੋਵੇਗਾ ਤੇ ਉਸ ਤੋਂ ਬਾਅਦ ਹੀ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ ਵਿਚ ਕਿਸੇ ਦੀ ਗ੍ਰਿਫਤਾਰੀ ਦੀ ਕੋਈ ਖ਼ਬਰ ਨਹੀਂ ਆਈ ਹੈ।

ਇਹ ਖਬਰ ਪੜ੍ਹੋ-  ਪੰਤ ਬਣੇ ਉੱਤਰਾਖੰਡ ਦੇ Brand Ambassador, ਮੁੱਖ ਮੰਤਰੀ ਨੇ ਫੋਨ ਕਰ ਦਿੱਤੀ ਜਾਣਕਾਰੀ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 


author

Gurdeep Singh

Content Editor

Related News