ਪੇਜ 3 ਮਾਡਲ ਸੈਮ ਕੁਕੀ ਨੂੰ ਇਕ ਪਾਰਟੀ ''ਚ ਮਿਲਿਆ ਸੀ ਸਮਾਲਿੰਗ

06/11/2018 5:10:39 AM

ਜਲੰਧਰ — ਇੰਗਲੈਂਡ ਫੁੱਟਬਾਲ ਟੀਮ ਦਾ ਸੈਂਟਰ ਬੈਕ ਸਟਾਰ ਕ੍ਰਿਸਟੋਫਰ ਸਮਾਲਿੰਗ ਇਨ੍ਹੀਂ ਦਿਨੀਂ ਪੇਜ 3 ਮਾਡਲ ਸੈਮ ਕੁਕੀ ਨਾਲ ਖੁਸ਼ਨੁਮਾ ਜ਼ਿੰਦਗੀ ਬਿਤਾਉਣ 'ਚ ਰੁੱਝਾ ਹੋਇਆ ਹੈ। ਪਿਛਲੇ ਦਿਨੀਂ 'ਮਾਨਚੈਸਟਰ ਯੂਨਾਈਟਿਡ ਪਲੇਅਰ ਆਫ ਦਿ ਯੀਅਰ' ਐਵਾਰਡ ਪ੍ਰੋਗਰਾਮ ਦੌਰਾਨ ਵੀ ਮਾਡਲ ਸੈਮ ਆਪਣੀ ਡ੍ਰੈੱਸ ਨੂੰ ਲੈ ਕੇ ਖੂਬ ਚਰਚਾ 'ਚ ਆਈ ਸੀ। 
'ਐੱਫ. ਐੱਚ. ਐੱਮ. ਏ. ਫਰੰਟ', 'ਮੈਕਸਿਮ', 'ਲੋਡੇਡ', 'ਜੂ' ਤੇ 'ਨਟਸ' ਵਰਗੀਆਂ ਬੋਲਡ ਮੈਗਜ਼ੀਨਾਂ ਲਈ ਬੋਲਡ ਫੋਟੋਸ਼ੂਟ ਕਰਵਾ ਚੁੱਕੀ ਸੈਮ ਦੀ ਸਮਾਲਿੰਗ ਨਾਲ ਪਹਿਲੀ ਮੁਲਾਕਾਤ ਇਕ ਪਾਰਟੀ 'ਚ ਹੋਈ ਸੀ। ਲੰਬੀ ਡੇਟਿੰਗ ਤੋਂ ਬਾਅਦ ਦੋਵਾਂ ਨੇ ਪਿਛਲੇ ਸਾਲ ਜੂਨ 'ਚ ਵਿਆਹ ਕੀਤਾ ਸੀ। ਉਨ੍ਹਾਂ ਦੇ ਵਿਆਹ 'ਚ ਵੇਨ ਰੂਨੀ, ਲਿਊ ਸ਼ਾਅ, ਫਿਲ ਜੋਂਸ ਤੇ ਸੈਮ ਜਾਨਸਟੋਨ ਵਰਗੇ ਸਿਤਾਰੇ ਵੀ ਪਹੁੰਚੇ ਸਨ।
ਬੀਤੇ ਦਿਨੀਂ ਸਮਾਲਿੰਗ ਤੇ ਉਸ ਦੀ ਪਤਨੀ ਸੈਮ ਦੀਆਂ ਕੁਝ ਫੋਟੋਆਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ। ਇਹ ਜੋੜਾ ਥਾਈਲੈਂਡ, ਮਿਆਂਮਾਰ ਤੇ ਲਾਓਸ ਦੇ ਟ੍ਰਾਈਐਂਗਲ 'ਤੇ ਬਣੇ ਮਸ਼ਹੂਰ ਪਿਕਨਿਕ ਸਪਾਟ ਗੋਲਡਨ ਟ੍ਰਾਈਐਂਗਲ 'ਤੇ ਦਿਸਿਆ ਸੀ ਕਿਉਂਕਿ ਸਮਾਲਿੰਗ ਇੰਗਲੈਂਡ ਦੀ ਨੈਸ਼ਨਲ ਟੀਮ 'ਚ ਨਹੀਂ ਚੁਣਿਆ ਗਿਆ ਸੀ, ਅਜਿਹੀ ਹਾਲਤ 'ਚ ਫੁੱਟਬਾਲ ਪ੍ਰੇਮੀਆਂ ਨੇ ਉਸ 'ਤੇ ਖੂਬ ਕੁਮੈਂਟ ਕੀਤੇ। ਜ਼ਿਕਰਯੋਗ ਹੈ ਕਿ ਕਲੱਬ ਪੱਧਰ 'ਤੇ 200 ਅਤੇ ਇੰਗਲੈਂਡ ਵਲੋਂ 31 ਮੈਚ ਖੇਡਣ ਦਾ ਸਮਾਲਿੰਗ ਕੋਲ ਤਜਰਬਾ ਹੈ।

 


Related News