CSK ਦੇ ਵਿਰੁੱਧ ਪੱਡੀਕਲ ਤੇ ਕੋਹਲੀ ਨੇ ਬਣਾਇਆ ਇਹ ਵੱਡਾ ਰਿਕਾਰਡ

Friday, Sep 24, 2021 - 10:13 PM (IST)

CSK ਦੇ ਵਿਰੁੱਧ ਪੱਡੀਕਲ ਤੇ ਕੋਹਲੀ ਨੇ ਬਣਾਇਆ ਇਹ ਵੱਡਾ ਰਿਕਾਰਡ

ਸ਼ਾਰਜਾਹ- ਸ਼ਾਰਜਾਹ 'ਚ ਖੇਡੇ ਜਾ ਰਹੇ ਚੇਨਈ ਸੁਪਰ ਕਿੰਗਜ਼ ਦੇ ਵਿਰੁੱਧ ਬੈਂਗਲੁਰੂ ਦੇ ਸਲਾਮੀ ਬੱਲੇਬਾਜ਼ ਵਿਰਾਟ ਕੋਹਲੀ ਅਤੇ ਦੇਵਦੱਤ ਪੱਡੀਕਲ ਨੇ ਤੇਜ਼ ਸ਼ੁਰੂਆਤ ਦਿੱਤੀ। ਦੋਵੇਂ ਹੀ ਬੱਲੇਬਾਜ਼ਾਂ ਨੇ ਚੇਨਈ ਸੁਪਰ ਕਿੰਗਜ਼ ਦੇ ਵਿਰੁੱਧ ਤੇਜ਼ ਨਾਲ ਦੌੜਾਂ ਬਣਾਈਆਂ ਤੇ ਪਹਿਲੇ ਵਿਕਟ ਦੇ ਲਈ ਸੈਂਕੜੇ ਵਾਲੀ ਸਾਂਝੇਦਾਰੀ ਕੀਤੀ। ਪੱਡੀਕਲ ਤੇ ਵਿਰਾਟ ਕੋਹਲੀ ਨੇ ਬੈਂਗਲੁਰੂ ਦੇ ਲਈ ਸਭ ਤੋਂ ਵੱਡੀ ਸਾਂਝੇਦਾਰੀ ਬਣਾ ਲਈ ਹੈ। ਦੋਵਾਂ ਨੇ ਪਹਿਲੇ ਵਿਕਟ ਦੇ ਲਈ 111 ਦੌੜਾਂ ਬਣਾਈਆਂ।

ਇਹ ਖ਼ਬਰ ਪੜ੍ਹੋ-  ਆਸਟਰੇਲੀਆ ਨੇ ਭਾਰਤ 'ਤੇ ਦਰਜ ਕੀਤੀ ਰੋਮਾਂਚਕ ਜਿੱਤ, ਸੀਰੀਜ਼ ਨੂੰ ਕੀਤਾ ਆਪਣੇ ਨਾਂ

PunjabKesari
ਚੇਨਈ ਦੇ ਵਿਰੁੱਧ ਸਭ ਵੱਡੀ ਸਾਂਝਦਾਰੀ ਬੈਂਗਲੁਰੂ ਵਲੋਂ
111- ਪੱਡੀਕਲ ਅਤੇ ਕੋਹਲੀ
109- ਗੇਲ ਅਤੇ ਕੋਹਲੀ
103 ਡੀ ਕਾਕ ਅਤੇ ਡਿਵੀਲੀਅਰਸ

ਇਹ ਖ਼ਬਰ ਪੜ੍ਹੋ- ਅਮਰੀਕਾ : ਕਰੋਗਰ ਸਟੋਰ 'ਚ ਹੋਈ ਗੋਲੀਬਾਰੀ ਦੌਰਾਨ 1 ਦੀ ਮੌਤ

PunjabKesari
ਇਸ ਦੇ ਨਾਲ ਹੀ ਵਿਰਾਟ ਕੋਹਲੀ ਨੇ ਚੇਨਈ ਦੇ ਵਿਰੁੱਧ ਇਕ ਰਿਕਾਰਡ ਵੀ ਬਣਾ ਲਿਆ ਹੈ। ਵਿਰਾਟ ਚੇਨਈ ਦੇ ਵਿਰੁੱਧ ਸਭ ਤੋਂ ਜ਼ਿਆਦਾ ਅਰਧ ਸੈਂਕੜੇ ਲਗਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਵਿਰਾਟ ਕੋਹਲੀ ਨੇ ਚੇਨਈ ਦੇ ਵਿਰੁੱਧ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਵਿਰਾਟ ਦੇ ਚੇਨਈ ਦੇ ਵਿਰੁੱਧ 9 ਅਰਧ ਸੈਂਕੜੇ ਹੋ ਗਏ ਹਨ। ਇਸ ਮਾਮਲੇ ਵਿਚ ਉਨ੍ਹਾਂ ਨੇ ਸ਼ਿਖਰ ਧਵਨ ਨੂੰ ਪਿੱਛਏ ਛੱਡ ਦਿੱਤਾ। ਦੇਖੋ ਰਿਕਾਰਡ-
ਚੇਨਈ ਦੇ ਵਿਰੁੱਧ ਸਭ ਤੋਂ ਜ਼ਿਆਦਾ 50+ ਸਕੋਰ
9 - ਕੋਹਲੀ*
8 - ਧਵਨ
7 - ਰੋਹਿਤ
7 - ਵਾਰਨਰ
5 - ਵਾਟਸਨ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News