ਪੀ. ਐੈੱਨ. ਬੀ. ਨੇ ਦਿੱਲੀ ਇਲੈਵਨ ਨੂੰ ਹਰਾਇਆ

11/18/2017 5:13:54 AM

ਨਵੀਂ ਦਿੱਲੀ— ਦੇਸ਼ ਦੇ ਵੱਕਾਰੀ ਲਾਲ ਬਹਾਦੁਰ ਸ਼ਾਸਤਰੀ ਹਾਕੀ ਟੂਰਨਾਮੈਂਟ ਦਾ 28ਵਾਂ ਸੈਸ਼ਨ ਮੇਜਰ ਧਿਆਨਚੰਦ ਨੈਸ਼ਨਲ ਸਟੇਡੀਅਮ 'ਚ 17 ਤੋਂ 24 ਨਵੰਬਰ ਤਕ ਖੇਡਿਆ ਜਾ ਰਿਹਾ ਹੈ, ਜਿਸ 'ਚ 8 ਟੀਮਾਂ ਹਿੱਸਾ ਲੈ ਰਹੀਆਂ ਹਨ। ਟੂਰਨਾਮੈਂਟ ਦੇ ਪਹਿਲੇ ਦਿਨ 2 ਮੈਚ ਖੇਡੇ ਗਏ, ਜਿਸ 'ਚ ਪੰਜਾਬ ਨੈਸ਼ਨਲ ਬੈਂਕ ਨੇ ਦਿੱਲੀ ਇਲੈਵਨ ਨੂੰ ਅਤੇ ਹਵਾਈ ਫੌਜ ਨੇ ਕੈਗ ਨੂੰ ਹਰਾਇਆ। ਦਿਨ ਦੇ ਪਹਿਲੇ ਮੈਚ 'ਚ ਪੰਜਾਬ ਨੈਸ਼ਨਲ ਬੈਂਕ ਨੇ ਦਿੱਲੀ ਇਲੈਵਨ ਨੂੰ 6-2 ਨਾਲ ਹਰਾਇਆ। ਪੰਜਾਬ ਲਈ 3 ਗੋਲ ਕਰਨ ਵਾਲੇ ਸ਼ਮਸ਼ੇਰ ਸਿੰਘ ਨੂੰ 'ਪਲੇਅਰ ਆਫ ਦਿ ਮੈਚ' ਐਲਾਨਿਆ ਗਿਆ। ਉਥੇ ਹੀ ਦੂਜੇ ਦਿਨ ਦੇ ਮੈਚ 'ਚ ਹਵਾਈ ਫੌਜ ਨੇ ਕੈਗ ਨੂੰ 1-0 ਨਾਲ ਹਰਾਇਆ। ਮੈਚ 'ਚ ਇਕਲੌਤਾ ਗੋਲ ਕਰਨ ਵਾਲੇ ਹਵਾਈ ਫੌਜ ਦੇ ਸੰਜੇ ਨੂੰ 'ਪਲੇਅਰ ਆਫ ਦਿ ਮੈਚ' ਚੁਣਿਆ ਗਿਆ।


Related News