PM ਮੋਦੀ ਨੇ ਨਿਸ਼ਾਨੇਬਾਜ਼ਾਂ ਨੂੰ ਤਮਗੇ ਜਿੱਤਣ ਲਈ ਦਿੱਤੀ ਵਧਾਈ

Tuesday, Aug 21, 2018 - 04:42 PM (IST)

PM ਮੋਦੀ ਨੇ ਨਿਸ਼ਾਨੇਬਾਜ਼ਾਂ ਨੂੰ ਤਮਗੇ ਜਿੱਤਣ ਲਈ ਦਿੱਤੀ ਵਧਾਈ

ਨਵੀਂ ਦਿੱਲੀ : ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਰਤੀ ਨਿਸ਼ਾਨੇਬਾਜ਼ ਸੋਰਭ ਚੌਧਰੀ, ਅਭਿਸ਼ੇਕ ਵਰਮਾ ਅਤੇ ਸੰਜੀਵ ਰਾਜਪੂਤ ਨੂੰ 18ਵੇਂ ਏਸ਼ੀਆਈ ਖੇਡਾਂ 'ਚ ਤਮਜਾ ਜਿੱਤਣ 'ਤੇ ਵਧਾਈ ਦਿੱਤੀ। ਚੌਧਰੀ ਨੇ ਪੁਰਸ਼ਾਂ 'ਚ 10 ਮੀਟਰ ਪਿਸਟਲ ਮੁਕਾਬਲੇ 'ਤ ਸੋਨ ਜਿੱਤਿਆ ਤਾਂ ਉਥੇ ਹੀ ਵਰਮਾ ਨੇ ਇਸੇ ਮੁਕਾਬਲੇ 'ਚ ਕਾਂਸੀ ਤਮਗਾ ਆਪਣੇ ਨਾਂ ਕੀਤਾ। ਰਾਜਪੂਤ ਨੇ 50 ਮੀਟਰ ਰਾਈਫਲ 3 ਪੁਜੀਸ਼ਨ 'ਚ ਚਾਂਦੀ ਤਮਗਾ ਹਾਸਲ ਕੀਤਾ।
 

ਮੋਦੀ ਟਵੀਟ ਕੀਤਾ, '' 16 ਸਾਲ ਦੇ ਸੌਰਭ ਚੌਧਰੀ ਸਾਡੇ ਨੌਜਵਾਨਾਂ ਦੀ ਸੰਭਾਵਨਾਵਾਂ ਅਤੇ ਸਮਰੱਥਾ ਦਾ ਪ੍ਰਤੀਕ ਹੈ। ਉਨ੍ਹਾਂ ਨੇ ਵਰਮਾ ਨੂੰ ਵੀ ਏਸ਼ੀਆਈ ਖੇਡਾਂ 'ਚ ਪਹਿਲਾ ਤਮਗਾ ਜਿੱਤਣ 'ਤੇ ਵਧਾਈ ਦਿੱਤੀ। ਮੋਦੀ ਨੇ ਟਵੀਟ ਕੀਤੀ, '' ਸੰਜੀਵ ਰਾਜਪੂਤ ਨੂੰ ਚਾਂਦੀ ਜਿੱਤਣ 'ਤੇ ਵਧਾਈ। ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਸੰਜੀਵ ਭਾਰਤ ਦਾ 2006 ਏਸ਼ੀਆਈ ਖੇਡਾਂ ਤੋਂ ਹੀ ਮਾਣ ਵਧਾ ਰਹੇ ਹਨ। ਉਸ ਦੀ ਇਕਸਾਰਤਾ ਅਤੇ ਵਚਨਬੱਧਤਾ ਸ਼ਲਾਘਾਯੋਗ ਹੈ।

 

 


Related News