ਸਾਡੀ ਯੋਜਨਾ ਲਾਪ੍ਰਵਾਹ ਹੋਏ ਬਿਨਾਂ ਆਤਮਵਿਸ਼ਵਾਸ ਨਾਲ ਬੱਲੇਬਾਜ਼ੀ ਕਰਨ ਦੀ ਹੋਵੇਗੀ : ਬੁਮਰਾਹ
Sunday, Dec 27, 2020 - 01:54 AM (IST)
ਨਵੀਂ ਦਿੱਲੀ - ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਕਿਹਾ ਕਿ ਟੀਮ ਦੇ ਬੱਲੇਬਾਜ਼ ਲਾਪ੍ਰਵਾਹੀ ਦਿਖਾਏ ਬਿਨਾਂ ਆਤਮਵਿਸ਼ਵਾਸ ਨਾਲ ਬੱਲੇਬਾਜ਼ੀ ਕਰਨੀ ਪਵੇਗੀ ਤੇ ਇਕ ਵਾਰ ਵਿਚ ਇਕ ਸੈਸ਼ਨ ’ਤੇ ਹੀ ਧਿਆਨ ਲਗਾਉਣਗੇ।
ਬੁਮਰਾਹ ਨੇ ਕਿਹਾ,‘‘ਅਸੀਂ ਬੱਲੇਬਾਜ਼ੀ ਵਿਚ ਮਾਨਸਿਕ ਰੂਪ ਨਾਲ ਰੂੜੀਵਾਦੀ ਨਹੀਂ ਹੋਣਾ ਚਾਹੁੰਦੇ। ਅਸੀਂ ਹਾਂ-ਪੱਖੀ ਰਹਿਣਾ ਚਾਹੁੰਦੇ ਹਾਂ।’’
ਕਪਤਾਨ ਅਜਿੰਕਯ ਰਹਾਨੇ ਨੇ ਚੰਗਾ ਫੈਸਲਾ ਕਰਦੇ ਹੋਏ ਅਸ਼ਵਿਨ ਨੂੰ ਖੇਡ ਦੇ ਪਹਿਲੇ ਹੀ ਘੰਟੇ ਵਿਚ ਗੇਂਦਬਾਜ਼ੀ ਲਈ ਲਾ ਦਿੱਤਾ, ਇਸ ’ਤੇ ਬੁਮਰਾਹ ਨੇ ਕਿਹਾ,‘‘ਅਸੀਂ ਜਦੋਂ ਸਵੇਰੇ ਗੇਂਦਬਾਜ਼ੀ ਕਰ ਰਹੇ ਸੀ ਤਾਂ ਵਿਕਟ ’ਤੇ ਕੁਝ ਨਮੀ ਸੀ, ਇਸ ਲਈ ਆਪਣੇ ਅਸ਼ਵਿਨ ਤੇ ਜਡੇਜਾ ਨੂੰ ਕੁਝ ਸਪਿਨ ਹਾਸਲ ਕਰਦੇ ਹੋਏ ਦੇਖਇਆ।’’
ਉਸ ਨੇ ਕਿਹਾ,‘‘ਕਿਉਂਕਿ ਅਸੀਂ ਨਮੀ ਦਾ ਫਾਇਦਾ ਚੁੱਕਣਾ ਚਾਹੁੰਦੇ ਸੀ, ਅਸੀਂ ਇਸਦਾ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰ ਰਹੇ ਸੀ, ਉਸ ਨੂੰ (ਅਸ਼ਵਿਨ ਨੂੰ) ਚੰਗੀ ਉਛਾਲ ਮਿਲ ਰਹੀ ਸੀ।’’
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।