ਸਾਡੇ ਤੇਜ਼ ਗੇਂਦਬਾਜ਼ਾਂ ਨੂੰ ਵੀ ਇਥੇ ਮਜ਼ਾ ਆਏਗਾ : ਸ਼੍ਰੀਧਰ

11/18/2017 4:10:47 AM

ਕੋਲਕਾਤਾ— ਭਾਰਤੀ ਟੀਮ ਦੇ ਫੀਲਡਿੰਗ ਕੋਚ ਆਰ. ਸ਼੍ਰੀਧਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਤੇ ਭੁਵਨੇਸ਼ਵਰ ਕੁਮਾਰ ਨੂੰ ਇਥੋਂ ਦੀ ਘਾਹ ਵਾਲੀ ਪਿੱਚ 'ਤੇ ਗੇਂਦਬਾਜ਼ੀ ਕਰਨ 'ਚ ਓਨਾ ਹੀ ਮਜ਼ਾ ਆਏਗਾ, ਜਿੰਨਾ ਮੀਂਹ ਪ੍ਰਭਾਵਿਤ ਪਹਿਲੇ ਟੈਸਟ ਮੈਚ 'ਚ ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ਾਂ ਨੂੰ ਆ ਰਿਹਾ ਹੈ।
ਸ਼੍ਰੀਧਰ ਨੇ ਇਥੇ ਕਿਹਾ ਕਿ ਲਕਮਲ ਦੀ ਅਗਵਾਈ 'ਚ ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ਾਂ ਨੂੰ ਸਵਿੰਗ ਤੇ ਪਿੱਚ ਤੋਂ ਜਿਹੜੀ ਮਦਦ ਮਿਲ ਰਹੀ ਹੈ, ਉਹ ਦੇਖਣਯੋਗ ਤੇ ਸ਼ਾਨਦਾਰ ਹੈ। ਉਮੀਦ ਹੈ ਕਿ ਸ਼ੰਮੀ ਤੇ 'ਸਵਿੰਗ ਦੇ ਸੁਲਤਾਨ' ਭੁਵਨੇਸ਼ਵਰ ਕੁਮਾਰ ਅਜਿਹੇ ਹਾਲਾਤ 'ਚ ਗੇਂਦਬਾਜ਼ੀ ਕਰਨਾ ਪਸੰਦ ਕਰਨਗੇ।
ਸ਼੍ਰੀਧਰ ਨੇ ਕਿਹਾ ਕਿ ਇਸ ਟੈਸਟ ਮੈਚ ਦਾ ਨਤੀਜਾ 270 ਓਵਰਾਂ (ਬਚੇ ਹੋਏ ਤਿੰਨ ਦਿਨਾਂ) ਵਿਚ ਨਿਕਲ ਸਕਦਾ ਹੈ। ਜੇਕਰ ਮੌਸਮ ਸਾਫ ਰਹਿੰਦਾ ਹੈ ਤਾਂ ਇਥੋਂ ਦੇ ਹਾਲਾਤ ਨੂੰ ਦੇਖਦੇ ਹੋਏ ਕਾਫੀ ਰੋਮਾਂਚਕ ਮੈਚ ਹੋਣ ਦੀ ਉਮੀਦ ਹੈ।


Related News