ਸਾਡੀ ਗੇਂਦਬਾਜ਼ੀ ਹਰ ਮੈਦਾਨ ''ਤੇ ਮਾਰਕ : ਭੁਵਨੇਸ਼ਵਰ

05/16/2019 10:58:05 PM

ਨਵੀਂ ਦਿੱਲੀ- ਇੰਗਲੈਂਡ ਦੀਆਂ ਸਪਾਟ ਪਿੱਚਾਂ 'ਤੇ ਸ਼ੁਰੂ ਹੋ ਰਹੇ ਕ੍ਰਿਕਟ ਦੇ ਮਹਾਯੁੱਧ ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਟੀਮ ਦੇ ਤਜਰਬੇਕਾਰ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ ਕਿਹਾ ਹੈ ਕਿ ਭਾਰਤ ਦੀ ਤੇਜ਼ ਗੇਂਦਬਾਜ਼ ਇਕਾਈ ਕਿਸੇ ਵੀ ਪਿੱਚ 'ਤੇ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਦੀ ਹੈ।
ਭੁਵਨੇਸ਼ਵ ਕੁਮਾਰ ਲਈ ਆਈ. ਪੀ. ਐੱਲ. ਦਾ 12ਵੇਂ ਸੈਸ਼ਨ ਵਿਚ ਭਾਵੇਂ ਹੀ ਜ਼ਿਆਦਾ ਖਾਸ ਨਾ ਗਿਆ ਹੋਵੇ ਪਰ ਉਹ ਇੰਗਲੈਂਡ ਵਿਚ ਹੋਣ ਜਾ ਰਹੇ ਵਿਸ਼ਵ ਕੱਪ ਵਿਚ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਲਈ ਤਿਆਰ ਹੈ। ਇਹ ਉਸ ਦਾ ਦੂਜਾ ਵਿਸ਼ਵ ਕੱਪ ਹੋਵੇਗਾ। ਉਹ 2015 ਵਿਸ਼ਵ ਕੱਪ ਦੀ ਟੀਮ ਵਿਚ ਵੀ ਸ਼ਾਮਲ ਸੀ। ਮੌਜੂਦਾ ਟੀਮ ਵਿਚ ਭੁਵਨੇਸ਼ਵਰ ਸਮੇਤ ਵਿਸ਼ਵ ਕੱਪ ਵਿਚ ਹਿੱਸਾ ਲੈ ਚੁੱਕੇ ਸੱਤ ਖਿਡਾਰੀ ਸ਼ਾਮਲ ਹਨ। ਭੁਵਨੇਸ਼ਵਰ 106 ਵਨ ਡੇ ਵਿਚ 118 ਵਿਕਟਾਂ ਲੈ ਚੁੱਕਾ ਹੈ।
29 ਸਾਲਾ ਗੇਂਦਬਾਜ਼ ਨੇ ਬੀਤੇ ਚਾਰ ਸਾਲਾਂ ਵਿਚ ਗੇਂਦਬਾਜ਼ੀ ਵਿਚ ਬਦਲਾਅ 'ਤੇ ਇਕ ਅੰਗਰੇਜ਼ੀ ਦੈਨਿਕ ਨਾਲ ਗੱਲਬਾਤ ਵਿਚ ਕਿਹਾ, ''ਪਿਛਲੇ ਵਿਸ਼ਵ ਕੱਪ ਤੋਂ ਹੁਣ ਤਕ ਮੈਂ ਆਪਣੀ ਗੇਂਦਬਾਜ਼ੀ ਵਿਚ ਗਤੀ, ਹੌਲੀ ਤੇ ਨਕਲ ਗੇਂਦ 'ਤੇ ਬਹੁਤ ਕੰਮ ਕੀਤਾ ਹੈ। ਇਸ ਤੋਂ ਇਲਾਵਾ ਮੈਂ ਆਪਣੀ ਫਿਟਨੈੱਸ 'ਤੇ ਵੀ ਕਾਫੀ ਧਿਆਨ ਦਿੱਤਾ ਹੈ।''
 


Gurdeep Singh

Content Editor

Related News