ਓਸਲੋ ਸਪੋਰਟਸ ਕੱਪ ਸ਼ਤਰੰਜ ਟੂਰਨਾਮੈਂਟ : ਪ੍ਰਗਿਆਨੰਦਾ ਨੇ ਕੀਤੀ ਸ਼ਾਨਦਾਰ ਸ਼ੁਰੂਆਤ
Sunday, Apr 24, 2022 - 11:20 PM (IST)

ਓਸਲੋ (ਨਾਰਵੇ) (ਨਿਕਲੇਸ਼ ਜੈਨ)- ਦੁਨੀਆ ਦੇ ਆਪਣੀ ਤਰ੍ਹਾਂ ਦੇ ਪਹਿਲੇ ਸ਼ਤਰੰਜ ਈ-ਸਪੋਰਟਸ ਟੂਰਨਾਮੈਂਟ ਓਸਲੋ ਸਪੋਰਟਸ ਕੱਪ ਦੀ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ, ਭਾਰਤ ਦੇ ਪ੍ਰਗਿਆਨੰਦਾ, ਨੀਦਰਲੈਂਡ ਦੇ ਅਨੀਸ਼ ਗਿਰੀ ਤੇ ਅਜਰਬੈਜਾਨ ਦੇ ਸ਼ਕਰਿਆਰ ਮਮੇਘਾਰੋਵ ਦੀ ਸ਼ਾਨਦਾਰ ਜਿੱਤ ਦੇ ਨਾਲ ਸ਼ੁਰੂਆਤ ਹੋਈ। ਕਾਰਲਸਨ ਜਿਹੜਾ ਕਿ ਮੇਲਟਵਾਰਟਰ ਚੈਂਪੀਅਨ ਸ਼ਤਰੰਜ ਟੂਰ ਵਿਚ ਜਿੱਤ ਦੀ ਹੈਟ੍ਰਿਕ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ, ਨੇ ਪੌਲਿਸ਼ ਨੰਬਰ-1 ਤੇ ਵਿਸ਼ਵ ਕੱਪ ਜੇਤੂ ਜਾਨ ਡੂਡਾ ਨੂੰ 2.5- 0.5 ਦੇ ਵੱਡੇ ਫਰਕ ਨਾਲ ਹਰਾਉਂਦੇ ਹੋਏ ਬਿਹਤਰੀਨ ਸ਼ੁਰੂਆਤ ਕੀਤੀ। ਕਾਰਲਸਨ ਨੇ ਪਹਿਲਾ ਤੇ ਤੀਜਾ ਮੁਕਾਬਲਾ ਕਾਲੇ ਮੋਹਰਿਆਂ ਨਾਲ ਆਪਣੇ ਨਾਂ ਕੀਤਾ ਜਦਕਿ ਦੂਜਾ ਮੁਕਾਬਲਾ ਉਸ ਨੇ ਡਰਾਅ ਖੇਡਿਆ।
ਇਹ ਖ਼ਬਰ ਪੜ੍ਹੋ- ਸ਼੍ਰੀਲੰਕਾ ਵਿਰੁੱਧ ਪਹਿਲੇ ਟੈਸਟ ਦੇ ਲਈ ਬੰਗਲਾਦੇਸ਼ ਟੀਮ ਦਾ ਐਲਾਨ, ਸ਼ਾਕਿਬ ਦੀ ਵਾਪਸੀ
ਪਹਿਲੇ ਰਾਊਂਡ ਦੇ ਦੂਜੇ ਹੀਰੋ ਰਹੇ ਭਾਰਤ ਦੇ ਪ੍ਰਗਿਆਨੰਦਾ ਨੇ ਨੀਦਰਲੈਂਡ ਦੇ ਜੌਰਡਨ ਵਾਨ ਫੋਰੈਸਟ ਨੂੰ ਕਾਰਲਸਨ ਦੇ ਹੀ ਅੰਦਾਜ਼ ਵਿਚ ਸਿਰਫ ਤਿੰਨ ਮੈਚਾਂ ਵਿਚ 2.5-0.5 ਨਾਲ ਹਰਾ ਦਿੱਤਾ। ਪਹਿਲੇ ਤੇ ਤੀਜੇ ਮੈਚ ਵਿਚ ਕਾਲੇ ਮੋਹਰਿਆ ਨਾਲ ਪ੍ਰਗਿਆਨੰਦਾ ਜਿੱਤਿਆ ਜਦਕਿ ਦੂਜਾ ਮੁਕਾਬਲਾ ਡਰਾਅ ਰਿਹਾ। ਇਸ ਮੁਕਾਬਲੇ ਵਿਚ ਪ੍ਰਗਿਆਨੰਦਾ ਦੀ ਐਂਡਗੇਮ ਦੀ ਕਾਬਲੀਅਤ ਉੱਭਰ ਕੇ ਸਾਹਮਣੇ ਆਈ ਹੈ।
ਇਹ ਖ਼ਬਰ ਪੜ੍ਹੋ- ਭਾਰਤੀ ਟੀਮ ਦੱਖਣੀ ਅਫਰੀਕਾ ਵਿਰੁੱਧ ਖੇਡੇਗੀ 5 ਮੈਚਾਂ ਦੀ ਟੀ20 ਸੀਰੀਜ਼, ਸ਼ਡਿਊਲ ਆਇਆ ਸਾਹਮਣੇ
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।