ਮੂਲਰ ਦੇ ਦੋ ਗੋਲ, ਓਰਲੈਂਡੋ ਸਿਟੀ ਨੇ ਨਿਊਯਾਰਕ FC ਨੂੰ ਹਰਾਇਆ

07/15/2020 10:47:45 PM

ਲੇਕ ਬੁਏਨਾ ਬਿਸਟਾ (ਫਲੋਰਿਡਾ)– ਕ੍ਰਿਸ ਮੂਲਰ ਦੇ ਸ਼ੁਰੂਆਤੀ 10 ਮਿੰਟ ਵਿਚ ਕੀਤੇ ਗਏ ਦੋ ਗੋਲਾਂ ਦੀ ਮਦਦ ਨਾਲ ਓਰਲੈਂਡੋ ਸਿਟੀ ਨੇ ਮੇਜਰ ਲੀਗ ਸਾਕਰ (ਐੱਸ. ਐੱਲ. ਐੱਸ.) ਫੁੱਟਬਾਲ ਮੁਕਾਬਲੇ ਵਿਚ ਨਿਊਯਾਰਕ ਸਿਟੀ ਐੱਫ. ਸੀ. ਨੂੰ 3-1 ਨਾਲ ਹਰਾ ਦਿੱਤਾ।

PunjabKesari
ਐੱਮ. ਐੱਲ. ਐੱਸ. ਦੀ ਬਹਾਲੀ ਤੋਂ ਬਾਅਦ ਇਹ ਦੂਜਾ ਮੁਕਾਬਲਾ ਸੀ। ਦੇਰ ਰਾਤ ਹੋਏ ਮੈਚ ਵਿਚ ਮੂਲਰ ਨੇ ਚੌਥੇ ਤੇ ਫਿਰ 10ਵੇਂ ਮਿੰਟ ਵਿਚ ਦੋ ਗੋਲ ਕੀਤੇ, ਜਿਸ ਨਾਲ ਉਸ ਦੇ ਟੂਰਨਾਮੈਂਟ ਵਿਚ ਹੁਣ ਤਕ 3 ਗੋਲ ਹੋ ਗਈ ਹੈ। ਨਿਊਯਾਰਕ ਦੀ ਟੀਮ ਲਈ ਇਕਲੌਤਾ ਗੋਲ ਪਹਿਲੇ ਹਾਫ ਵਿਚ ਜੀਸਸ ਮੇਡਿਨਾ ਨੇ ਕੀਤਾ। ਮੈਚ ਦਾ ਆਖਰੀ ਗੋਲ ਓਰਲੈਂਡੋ ਸਿਟੀ ਵਲੋਂ ਤੇਸ਼ੋ ਅਕਿੰਡੇਲੇ ਨੇ ਕੀਤਾ।


Gurdeep Singh

Content Editor

Related News