ਇਸਨਰ ਨੂੰ ਹਰਾ ਕੇ ਓਪੇਲਕਾ ਨੇ ਜਿੱਤਿਆ ਪਹਿਲਾ ਕਲੇਕੋਰਟ ਖ਼ਿਤਾਬ

Monday, Apr 11, 2022 - 04:42 PM (IST)

ਇਸਨਰ ਨੂੰ ਹਰਾ ਕੇ ਓਪੇਲਕਾ ਨੇ ਜਿੱਤਿਆ ਪਹਿਲਾ ਕਲੇਕੋਰਟ ਖ਼ਿਤਾਬ

ਹਿਊਸਟਨ- ਰੇਲੀ ਓਪੇਲਕਾ ਨੇ ਅਮਰੀਕਾ ਦੇ ਆਪਣੇ ਸਾਥੀ ਜਾਨ ਇਸਨਰ ਨੂੰ 6-3, 7-6 (7) ਨਾਲ ਹਰਾ ਕੇ ਅਮਰੀਕੀ ਕਲੇਕੋਰਟ ਟੈਨਿਸ ਚੈਂਪੀਅਨਸ਼ਿਪ ਦਾ ਖ਼ਿਤਾਬ ਜਿੱਤ ਲਿਆ। ਏ. ਟੀ. ਪੀ. ਟੂਰ ਦਾ ਇਹ ਫਾਈਨਲ ਸਭ ਤੋਂ ਲੰਬੇ ਕੱਦ ਦੇ ਖਿਡਾਰੀਆਂ ਦੇ ਦਰਮਿਆਨ ਸੀ ਜਿਸ 'ਚ 6 ਫੁੱਟ 11 ਇੰਚ ਦੇ ਓਪੇਲਕਾ ਨੇ 6 ਫੁੱਟ 10 ਇੰਚ ਲੰਬੇ ਇਸਨਰ ਖ਼ਿਲਾਫ਼ ਬਾਜ਼ੀ ਮਾਰੀ। 

ਇਹ ਵੀ ਪੜ੍ਹੋ : IPL 2022 : ਲਖਨਊ 'ਤੇ ਜਿੱਤ ਦੇ ਬਾਅਦ ਬੋਲੇ ਚਾਹਲ, ਕਵਿੰਟਨ ਡੀ ਕਾਕ ਮੈਚ ਬਦਲ ਸਕਦੇ ਸਨ

ਓਪੇਲਕਾ ਦਾ ਇਹ ਏ. ਟੀ. ਪੀ. ਟੂਰ 'ਚ ਚੌਥਾ ਤੇ ਕਲੇਕੋਰਟ 'ਤੇ ਪਹਿਲਾ ਖ਼ਿਤਾਬ ਹੈ। ਉਨ੍ਹਾਂ ਨੇ ਇਸਨਰ ਦੇ ਖ਼ਿਲਾਫ਼ ਆਪਣਾ ਰਿਕਾਰਡ 5-1 'ਤੇ ਪਹੁੰਚਾ ਦਿੱਤਾ। ਤੀਜਾ ਦਰਜਾ ਪ੍ਰਾਪਤ ਓਪਨੇਲਕਾ ਨੇ ਆਪਣੇ ਸਾਰੇ ਖ਼ਿਤਾਬ ਅਮਰੀਕਾ 'ਚ ਜਿੱਤੇ ਹਨ। ਇਸ 24 ਸਾਲਾ ਖਿਡਾਰੀ ਨੇ ਨਿਊਯਾਰਕ 'ਚ 2019 'ਚ ਇੰਡੋਰ ਖ਼ਿਤਾਬ, 2020 'ਚ ਡੇਲਰੇ ਬੀਚ ਤੇ ਇਸ ਸਾਲ ਡਲਾਸ ਓਪਨ ਦਾ ਖ਼ਿਤਾਬ ਜਿੱਤਿਆ ਸੀ। ਚੌਥਾ ਦਰਜਾ ਪ੍ਰਾਪਤ 36 ਸਾਲਾ ਇਸਨਰ ਨੇ 2013 'ਚ ਹਿਊਸਟਨ 'ਚ ਖ਼ਿਤਾਬ ਜਿੱਤਿਆ ਸੀ। ਉਨ੍ਹਾਂ ਨੇ ਅਜੇ ਤਕ 16 ਏ. ਟੀ. ਪੀ. ਟੂਰ ਖ਼ਿਤਾਬ ਜਿੱਤੇ ਹਨ।

ਇਹ ਵੀ ਪੜ੍ਹੋ : ਕੋਲਕਾਤਾ ਖ਼ਿਲਾਫ਼ ਸ਼ਾਨਦਾਰ ਪ੍ਰਦਰਸ਼ਨ ਕਰਨ ਦੇ ਬਾਅਦ ਕੁਲਦੀਪ ਨੇ ਦਿੱਤਾ ਵੱਡਾ ਬਿਆਨ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News