ਇਕੱਲਾ ਕਈ ਟੀਮਾਂ ''ਤੇ ਭਾਰੀ ਹੈ ਬਾਹੂਬਲੀ ਵਿਰਾਟ, ਵਨ ਡੇ ''ਚ ਲਾ ਚੁੱਕੈ ਹੁਣ ਤਕ 41 ਸੈਂਕੜੇ

05/20/2019 6:38:07 PM

ਨਵੀਂ ਦਿੱਲੀ— ਬੱਲੇਬਾਜ਼ੀ ਦੇ ਬਾਹੂਬਲੀ ਭਾਰਤੀ ਕਪਤਾਨ ਵਿਰਾਟ ਕੋਹਲੀ 30 ਮਈ ਤੋਂ ਇੰਗਲੈਂਡ ਵਿਚ ਸ਼ੁਰੂ ਹਣ ਜਾ ਰਹੇ ਇਕ ਦਿਨਾ ਵਿਸ਼ਵ ਕੱਪ ਵਿਚ ਆਪਣੇ 41 ਸੈਂਕੜਿਆਂ ਦੀ ਬਦੌਲਤ 1-2 ਨਹੀਂ ਸਗੋਂ ਕਈ ਟੀਮਾਂ 'ਤੇ ਭਾਰੀ ਪਵੇਗਾ। ਵਿਰਾਟ ਨੇ ਆਪਣੇ ਸ਼ਾਨਦਾਰ ਕਰੀਅਰ ਵਿਚ 227 ਮੈਚਾਂ ਵਿਚ 41 ਸੈਂਕੜੇ ਲਾ ਚੁੱਕਾ ਹੈ ਤੇ ਉਹ ਵਿਸ਼ਵ ਰਿਕਰਾਡਧਾਰੀ ਹਮਵਤਨ ਸਚਿਨ ਤੇਂਦੁਲਕਰ ਦੇ 49 ਵਨ ਡੇ ਸੈਂਕੜਿਆ ੰਦੇ ਵਿਸ਼ਵ ਰਿਕਰਾਡ ਤੋਂ ਸਿਰਫ 8 ਸੈਂਕੜੇ ਦੂਰ ਹੈ ਤੇ ਅਗਲੇ ਇਕ ਸਾਲ ਵਿਚ ਉਹ ਸਚਿਨ ਦੇ ਵਿਸ਼ਵ ਰਿਕਰਾਡ ਨੂੰ ਤੋੜ ਸਕਦਾ ਹੈ। ਭਾਰਤੀ ਕਪਤਾਨ ਆਪਣੇ ਵਨ ਡੇ ਸੈਂਕੜਿਆਂ ਦੇ ਮਾਮਲੇ ਵਿਚ ਜਿੱਥੇ ਇਕੱਲਾ ਕਈ ਟੀਮਾਂ 'ਤੇ ਭਾਰੀ ਪਵੇਗਾ, ਉਥੇ ਹੀ ਟੀਮ ਇੰਡੀਆ ਵਨ ਡੇ ਸੈਂਕੜਿਆਂ ਦੇ ਮਾਮਲੇ ਵਿਚ ਵਿਸ਼ਵ ਕੱਪ ਦੀਆਂ ਹੋਰਨਾਂ  ਸਾਰੀਆਂ 9 ਟੀਮਾਂ 'ਤੇ ਭਾਰੀ ਪਵੇਗੀ। ਵਿਰਾਟ, ਉਪ ਕਪਤਾਨ ਰੋਹਿਤ ਸ਼ਰਮਾ ਤੇ ਓਪਨਰ ਸ਼ਿਖਰ ਧਵਨ ਦੀ ਤਿਕੜੀ ਵੀ ਵਨ ਡੇ ਸੈਂਕੜਿਆਂ ਦੇ ਮਾਮਲੇ ਵਿਚ ਹੋਰਨਾਂ ਸਾਰੀਆਂ ਟੀਮਾਂ 'ਤੇ ਭਾਰੀ ਪਵੇਗੀ। ਵਿਰਾਟ ਦੇ 41 ਸੈਂਕੜਿਆਂ ਦੇ ਮੁਕਾਬਲੇ ਵਿਚ ਵਿਸ਼ਵ ਕੱਪ ਦੀਆਂ ਕਈ ਟੀਮਾਂ ਬਹੁਤ ੁਪਿੱਛੇ ਹਨ। ਅਫਗਾਨਿਸਤਾਨ ਦੀ ਵਿਸ਼ਵ ਕੱਪ ਟੀਮ ਨੇ ਹੁਣ ਤਕ ਕੁਲ 13 ਸੈਂਕੜੇ, ਬੰਗਲਾਦੇਸ਼ ਨੇ 31 ਸੈਂਕੜੇ, ਸ਼੍ਰੀਲੰਕਾ ਨੇ 13 ਸੈਂਕੜੇ ਤੇ ਵੈਸਟਇੰਡੀਜ਼ ਨੇ 40 ਸੈਂਕੜੇ ਬਣਾਏ ਹਨ। 

PunjabKesari

ਸਾਬਕਾ ਚੈਂਪੀਅਨ ਆਸਟਰੇਲੀਆ ਦੀ ਵਿਸ਼ਵ ਕੱਪ ਟੀਮ ਨੇ 46 ਸੈਂਕੜੇ, ਪਾਕਿਸਤਾਨ ਦੇ 44 ਸੈਂਕੜੇ ਤੇ ਨਿਊਜ਼ੀਲੈਂਡ ਦੇ 51 ਸੈਂਕੜੇ ਹਨ। ਵਿਰਾਟ ਤੋਂ ਜ਼ਿਆਦਾ ਅੱਗੇ ਇੰਗਲੈਂਡ ਦੇ 60 ਸੈਂਕੜੇ ਤੇ ਦੱਖਣੀ ਅਫਰੀਕਾ ਦੇ 61 ਸੈਂਕੜੇ ਹਨ। ਵਿਸ਼ਵ ਕੱਪ ਦੀਆਂ 10 ਟੀਮਾਂ ਨੂੰ ਦੇਖਿਆ ਜਾਵੇ ਤਾਂ ਇਕੱਲੇ ਭਾਰਤ ਦੇ 91 ਸੈਂਕੜੇ ਹਨ, ਜਿਹੜੇ ਹੋਰਨਾਂ ਸਾਰੀਆਂ 9 ਟੀਮਾਂ 'ਤੇ ਭਾਰੀ ਪੈਂਦੇ ਹਨ। ਭਾਰਤ ਦੇ 91 ਸੈਂਕੜਿਆਂ ਵਿਚ ਵਿਰਾਟ ਦੀ 41, ਰੋਹਿਤ ਦੀ 22 ਤੇ ਸ਼ਿਖਰ ਧਵਨ ਦੀ 16 ਸੈਂਕੜਿਆਂ ਦੀ ਹਿੱਸੇਦਾਰੀ ਹੈ. ਇਨ੍ਹਾਂ ਤਿੰਨ ਚੋਟੀ ਦੇ ਭਾਰਤੀ ਬੱਲੇਬਾਜ਼ਾਂ ਦੇ ਹੀ 79 ਸੈਕੰੜੇ ਹਨ, ਜਿਹੜੇ ਬਾਕੀ ਟੀਮਾਂ ਦੇ ਕੁਲ ਸੈਂਕੜਿਆਂ ਤੋਂ ਵੱਧ ਹਨ। ਇਸ ਵਿਚ ਜੇਕਰ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ 9 ਸੈਂਕੜਿਆਂ ਨੂੰ ਜੋੜ ਦਿੱਤਾ ਜਾਵੇ ਤਾਂ ਭਆਰਤੀ ਟੀਮ ਦੇ ਚਾਰ ਬੱਲੇਬਾਜ਼ਾਂ ਦੇ ਸੈਂਕੜਿਆਂ ਦੀ ਗਿਣਤੀ 88 ਪਹੁੰਚ ਜਾਂਦੀ ਹੈ। ਭਾਰਤੀ ਟੀਮ ਦੇ ਦੋ ਹੋਰ ਸੈਂਕੜਾਧਾਰੀ ਕੇਦਾਰ ਜਾਧਵ (2) ਤੇ ਲੋਕੇਸ਼ ਰਾਹੁਲ (1) ਹਨ। 

PunjabKesari

ਵਿਰਾਟ ਦੇ ਇਸ ਜ਼ਬਰਦਸਤ ਰਿਕਾਰਡ ਦੀ ਤੁਲਨਾ ਸਿਰਫ ਕ੍ਰਿਕਟ ਲੀਜੈਂਡ ਸਚਿਨ ਤੇਂਦੁਲਕਰ ਨਾਲ ਹੀ ਕੀਤੀ ਜਾ ਸਕਦੀ ਹੈ, ਜਿਹੜਾ 2011 ਵਿਚ ਜਦੋਂ ਆਪਣਾ ਆਖਰੀ ਵਿਸ਼ਵਕੱਪ ਖੇਡਣ ਉਤਰਿਆ ਸੀ ਤਾਂ ਉਸਦੇ ਖਾਤੇ ਵਿਚ 46 ਸੈਂਕੜੇ ਸਨ। ਸਚਿਨ ਨੇ ਵਿਸ਼ਵ ਕੱਪ ਵਿਚ ਦੋ ਸੈਂਕੜੇ ਬਣਾਏ ਸਨ ਤੇ ਫਿਰ ਵਿਸ਼ਵ ਕੱਪ ਤੋਂ ਬਾਅਦ ਇਕ ਸੈਂਕੜਾ ਬਣਾ ਕੇ ਕੌਮਾਂਤਰੀ ਕ੍ਰਿਕਟ ਵਿਚ ਸੈਂਕੜਿਆਂਦਾ ਮਹਾਸੈਂਕੜਾ ਪੂਰਾ ਕੀਤਾ ਸੀ। ਵਿਸ਼ਵ ਕੱਪ ਵਿਚ ਉਤਰਨ ਵਾਲੀਆਂ ਟੀਮਾਂ ਵਿਚ ਭਾਰਤੀ ਕਪਤਾਨ ਵਿਰਾਟ ਦੇ ਨੇੜਲੇ ਵਿਰੋਧੀਆਂ ਨੂੰ ਦੇਖਿਆ ਜਾਵੇ ਤਾਂ ਦੱਖਣੀ ਅਫਰੀਕਾ ਦੇ ਹਾਸ਼ਿਮ ਅਮਲਾ ਦੇ 27 ਸੈਂਕੜੇ, ਵੈਸਟਇੰਡੀਜ਼ ਦੇ ਕ੍ਰਿਸ ਗੇਲ ਦੇ 25 ਸੈਂਕੜੇ, ਭਾਰਤ ਦੇ ਰੋਹਿਤ ਸ਼ਰਮਾ ਦੇ 22 ਸੈਂਕੜੇ, ਨਿਊਜ਼ੀਲੈਂਡ ਦੇ ਰੋਸ ਟੇਲਰ ਦੇ 20 ਸੈਂਕੜੇ, ਆਸਟਰੇਲੀਆ ਦੇ ਡੇਵਿਡ ਵਾਰਨਰ ਦੇ 14 ਸੈਂਕੜੇ, ਮੇਜ਼ਬਾਨ ਇੰਗਲੈਂਡ ਦੇ ਜੋ ਰੂਟ ਦੇ 14 ਸੈਂਕੜੇ, ਬੰਗਲਾਦੇਸ਼ ਦੇ ਤਮੀਮ ਇਕਬਾਲ ਦੇ 11 ਸੈਂਕੜੇ ਤੇ ਪਾਕਿਸਤਾਨ ਦੇ ਬਾਬਰ ਆਜਮ ਦੇ 9 ਸੈਂਕੜੇ ਹਨ।


Related News