ਧੋਨੀ ''ਤੇ ਸਿਰਫ 50 ਫੀਸਦੀ ਜੁਰਮਾਨਾ ਲਾਉਣਾ ਬਚਕਾਨਾ : ਬੇਦੀ
Saturday, Apr 13, 2019 - 02:17 AM (IST)
ਜੈਪੁਰ— ਸਾਬਕਾ ਭਾਰਤੀ ਕਪਤਾਨ ਬਿਸ਼ਨ ਸਿੰਘ ਬੇਦੀ ਨੇ 'ਡਰਪੋਕ' ਅਧਿਕਾਰੀਆਂ ਨੂੰ ਲੰਮੇ ਹੱਥੀਂ ਲਿਆ, ਜਿਨ੍ਹਾਂ ਨੇ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ 'ਤੇ ਆਈ. ਪੀ. ਐੱਲ. ਮੈਚ ਦੌਰਾਨ ਮੈਦਾਨੀ ਅੰਪਾਇਰਾਂ ਨਾਲ ਬਹਿਸ ਕਰਨ ਲਈ 50 ਫੀਸਦੀ ਮੈਚ ਫੀਸ ਦਾ ਜੁਰਮਾਨਾ ਲਾਇਆ।
ਬੇਦੀ ਨੇ ਟਵੀਟ ਕਰ ਕੇ ਕਿਹਾ, ''ਮੀਡੀਆ 'ਤੇ ਧੋਨੀ ਦੇ ਕੱਲ ਰਾਤ ਮੈਦਾਨ ਦੇ ਅੰਦਰ ਆਉਣ ਨੂੰ ਅੰਪਾਇਰਾਂ ਵਿਰੁੱਧ ਬੇਹੱਦ ਮਾੜਾ ਵਿਰੋਧ ਕਰਾਰ ਦਿੱਤਾ ਹੈ, ਜਿਸ 'ਤੇ ਮੈਂ ਹੈਰਾਨ ਹਾਂ। ਮੇਰੇ ਲਈ ਇਹ ਵੀ ਅਬੁੱਝ ਪਹੇਲੀ ਹੈ ਕਿ ਖੇਡ ਪੱਤਰਕਾਰ ਗਲਤੀ ਕਰਨ ਵਾਲੇ ਸਥਾਪਿਤ ਸਿਤਾਰਿਆਂ ਵਿਰੁੱਧ ਈਮਾਨਦਾਰ ਪ੍ਰਗਟ ਕਰਨ ਤੋਂ ਕਿਉਂ ਬਚਦੇ ਹਨ। ਇਥੋਂ ਤਕ ਅਧਿਕਾਰੀਆਂ ਦਾ ਵੀ ਧੋਨੀ ਪ੍ਰਤੀ ਡਰਪੋਕ ਵਤੀਰਾ ਅਪਣਾ ਕੇ 50 ਫੀਸਦੀ ਜੁਰਮਾਨਾ ਲਾਉਣਾ ਬਚਕਾਨਾ ਹੈ।''