ਇਕ ਵਾਰ ਫਿਰ ਧੋਨੀ ਨੇ ਦਿਖਾਇਆ ਆਪਣਾ ਜਾਦੂ, ਮੈਕਸਵੇਲ ਦੀਆਂ ਉੱਡਾਈਆਂ ਗੁੱਲੀਆਂ (ਵੀਡੀਓ)

09/22/2017 1:42:04 PM

ਨਵੀਂ ਦਿੱਲੀ— ਕਪਤਾਨ ਵਿਰਾਟ ਕੋਹਲੀ (92) ਦੀ ਵਧੀਆ ਪਾਰੀ ਦੇ ਬਾਅਦ ਚਾਇਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਦੀ ਹੈਟਰਿਕ ਨਾਲ ਭਾਰਤ ਨੇ ਵਿਸ਼ਵ ਚੈਂਪੀਅਨਸ਼ਿਪ ਆਸਟਰੇਲੀਆ ਨੂੰ ਵੀਰਵਾਰ ਨੂੰ ਇੱਥੇ ਈਡਨ ਗਾਰਡਨਸ ਵਿਚ ਦੂਜੇ ਵਨਡੇ ਵਿਚ 50 ਦੌੜਾਂ ਨਾਲ ਹਰਾ ਕੇ 5 ਮੈਚਾਂ ਦੀ ਸੀਰੀਜ਼ ਵਿਚ 2-0 ਦੀ ਲੀਡ ਹਾਸਲ ਕਰ ਲਈ। ਇਸ ਮੈਚ ਵਿਚ ਭਾਵੇਂ ਧੋਨੀ ਵਧੀਆ ਬੱਲੇਬਾਜ਼ੀ ਨਹੀਂ ਕਰ ਸਕੇ ਪਰ ਇਨ੍ਹਾਂ ਦੀ ਜਾਦੂਈ ਸਟੰਪਿੰਗ ਨੇ ਮੈਚ ਦਾ ਰੁਖ਼ ਬਦਲ ਦਿੱਤਾ।
ਧੋਨੀ ਨੇ ਇਸ ਤਰ੍ਹਾਂ ਕੀਤਾ ਮੈਕਸਵੇਲ ਨੂੰ ਆਊਟ
ਇਸ ਮੈਚ ਦੇ ਇਕ ਅਜਿਹਾ ਮੌਕਾ ਸੀ ਜਦੋਂ ਆਸਟਰੇਲੀਆਈ ਟੀਮ ਲਗਾਤਾਰ ਸਕੋਰ ਬਣਾ ਰਹੀ ਸੀ ਅਤੇ 22ਵੇਂ ਵਿਚ ਕੋਹਲੀ ਨੇ ਯੁਜਵੇਂਦਰ ਚਹਿਲ ਦੇ ਹੱਥ ਗੇਂਦਬਾਜ਼ੀ ਸੌਂਪ ਦਿੱਤੀ ਸੀ। ਪਰ  ਉਹ ਖਿਡਾਰੀਆਂ ਉੱਤੇ ਜ਼ਿਆਦਾ ਹਾਅਵੀ ਨਹੀਂ ਹੋ ਪਾਏ ਅਤੇ ਅਜਿਹੇ ਵਿਚ ਧੋਨੀ ਨੇ ਮੈਚ ਦਾ ਰੁਖ਼ ਬਦਲ ਦਿੱਤਾ। ਚਹਿਲ ਦੀ ਗੇਂਦ ਉੱਤੇ ਦੋ ਛੱਕੇ ਲਗਾ ਕੇ ‍ਆਤਮ-ਵਿਸ਼ਵਾਸ ਨਾਲ ਭਰੇ ਮੈਕਸਵੇਲ ਅਗਲੀ ਗੇਂਦ 'ਤੇ ਕਰੀਜ ਤੋਂ ਅੱਗੇ ਨਿਕਲ ਗਏ ਪਰ ਗੇਂਦ ਸਪਿਨ ਹੋ ਕੇ ਮਹਿੰਦਰ ਸਿੰਘ ਧੋਨੀ ਦੇ ਹੱਥਾਂ ਵਿਚ ਚਲੀ ਗਈ। ਇਸ ਤੋਂ ਪਹਿਲਾਂ ਮੈਕਸਵੇਲ ਕੁੱਝ ਸਮਝਦੇ ਧੋਨੀ ਨੇ ਉਨ੍ਹਾਂ ਨੂੰ ਆਊਟ ਕਰ ਦਿੱਤਾ ਸੀ। ਮੈਕਸਵੇਲ ਸਮੇਤ ਕਿ੍ਰਕਟ ਫੈਂਸ ਧੋਨੀ ਦੀ ਚੁਸਤੀ ਵੇਖ ਕੇ ਹੈਰਾਨੀ ਵਿੱਚ ਪੈ ਗਏ। ਧੋਨੀ ਵਿਸ਼ਵ ਦੇ ਇਕਮਾਤਰ ਅਜਿਹੇ ਵਿਕਟਕੀਪਰ ਹਨ, ਜਿਨ੍ਹਾਂ ਨੇ ਵਨ ਡੇ ਕਿ੍ਰਕਟ ਵਿਚ 100 ਜਾਂ ਇਸ ਤੋਂ ਜਿਆਦਾ ਸਟੰਪਿੰਗ ਕੀਤੀਆਂ ਹਨ। ਭਾਰਤ ਦੇ ਸਾਬਕਾ ਕਪਤਾਨ ਨੇ ਹੁਣ ਤੱਕ 303 ਮੈਚਾਂ ਵਿੱਚ ਕੁਲ 102 ਸਟੰਪਿੰਗ ਕੀਤੀਆਂ ਹਨ।

 


Related News