ਗੁਪਤਾ ''ਤੇ ਹੁੱਡਾ ਨੇ ਜਿੱਤੇ ਸੋਨ ਤਮਗੇ, ਹਰਿਆਣਾ ਤੀਰਅੰਦਾਜ਼ੀ ''ਚ ਚੋਟੀ ''ਤੇ

01/20/2019 3:41:54 PM

ਪੁਣੇ : ਸਚਿਨ ਗੁਪਤਾ ਅਤੇ ਪਾਰਸ ਹੁੱਡਾ ਨੇ ਪੁਰਸ਼ਾਂ ਦੇ ਕ੍ਰਮਵਾਰ ਅੰਡਰ-21 ਅਤੇ ਅੰਡਰ-17 ਰਿਕਰਵ ਵਰਗ ਵਿਚ ਸੋਨ ਤਮਗੇ ਜਿੱਤੇ, ਜਿਸ ਨਾਲ ਹਰਿਆਣਾ ਖੇਲੋ ਇੰਡੀਆ ਯੂਥ ਖੇਡਾਂ ਦੇ ਤੀਰਅੰਦਾਜ਼ੀ ਪ੍ਰਤੀਯੋਗਿਤਾ ਦੇ ਤਮਗਾ ਸੂਚੀ 'ਚ ਚੋਟੀ 'ਤੇ ਰਿਹਾ। ਹਰਿਆਣਾ ਨੇ ਤੀਰਅੰਦਾਜ਼ੀ 'ਚ 2 ਸੋਨ ਤਮਗੇ, 2 ਚਾਂਦੀ ਅਤੇ 3 ਕਾਂਸੀ ਤਮਗਿਆਂ ਸਮੇਤ ਕੁਲ 7 ਤਮਗੇ ਜਿੱਤੇ। ਗੁਪਤਾ ਨੇ ਅੰਡਰ-21 ਵਰਗ ਵਿਚ ਆਂਧਰਾ ਪ੍ਰਦੇਸ਼ ਦੇ ਬੀ ਧੀਰਜ ਨੂੰ 2-1 ਨਾਲ ਹਰਾਇਆ। 13 ਸਾਲਾ ਹੁੱਡਾ ਨੇ ਅੰਡਰ-17 ਵਰਗ ਵਿਚ ਚੰਗੀ ਵਾਪਸੀ ਕੀਤੀ। ਉਹ ਆਪਣੇ ਸਾਥੀ ਰਾਹੁਲ ਤੋਂ ਇਕ ਸਮੇਂ ਪਿੱਛੇ ਚਲ ਰਹੇ ਸੀ ਪਰ ਉਸ ਨੇ ਵਾਪਸੀ ਕਰ ਕੇ ਆਖਰੀ 2 ਸੈੱਟ ਜਿੱਤੇ। ਇਸ ਵਿਚਾਲੇ ਮਹਾਰਾਸ਼ਟਰ ਦੀ ਸਾਕਸ਼ੀ ਸ਼ਿਤੋਲ ਅਤੇ ਈਸ਼ਾ ਕੇਤਨ ਪਵਾਰ ਨੇ ਕ੍ਰਮਵਾਰ ਲੜਕੀਆਂ ਦੇ ਅੰਡਰ-21 ਰਿਕਰਵ ਅੰਡਰ-17 ਕੰਪਾਊਂਡ ਵਰਗ ਦਾ ਸੋਨ ਤਮਗਾ ਜਿੱਤਿਆ।


Related News