ਏਸ਼ੀਆਈ ਖੇਡਾਂ ਦਾ ਪਹਿਲਾ ਦਿਨ, ਭਾਰਤ ਨੇ 3 ਚਾਂਦੀ ਸਮੇਤ 5 ਤਮਗੇ ਜਿੱਤੇ

Monday, Sep 25, 2023 - 03:24 PM (IST)

ਏਸ਼ੀਆਈ ਖੇਡਾਂ ਦਾ ਪਹਿਲਾ ਦਿਨ, ਭਾਰਤ ਨੇ 3 ਚਾਂਦੀ ਸਮੇਤ 5 ਤਮਗੇ ਜਿੱਤੇ

ਹਾਂਗਝੋਓ, (ਭਾਸ਼ਾ)– ਭਾਰਤੀ ਨਿਸ਼ਾਨੇਬਾਜ਼ਾਂ ਨੇ ਏਸ਼ੀਆਈ ਖੇਡਾਂ ਵਿਚ ਚੰਗੀ ਸ਼ੁਰੂਆਤ ਕਰਦੇ ਹੋਏ ਐਤਵਾਰ ਨੂੰ ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ ਪ੍ਰਤੀਯੋਗਿਤਾ ’ਚ ਚਾਂਦੀ ਤਮਗਾ ਜਿੱਤ ਲਿਆ ਜਦਕਿ ਰਮਿਤਾ ਜਿੰਦਲ ਨੂੰ ਵਿਅਕਤੀਗਤ ਪ੍ਰਤੀਯੋਗਿਤਾ ’ਚ ਕਾਂਸੀ ਤਮਗਾ ਮਿਲਿਆ।

ਤਜਰਬੇਕਾਰ ਮੇਹੁਲੀ ਘੋਸ਼, ਰਮਿਤਾ ਜਿੰਦਲ ਤੇ ਆਸ਼ੀ ਚੌਕਸੀ ਦੀ ਤਿਕੜੀ ਨੇ 1886 ਅੰਕ ਹਾਸਲ ਕਰਦੇ ਹੋਏ ਦੂਜਾ ਸਥਾਨ ਹਾਸਲ ਕੀਤਾ। ਚੀਨ ਨੇ 1896.6 ਅੰਕਾਂ ਨਾਲ ਨਵਾਂ ਏਸ਼ੀਆਈ ਰਿਕਾਰਡ ਬਣਾਉਂਦੇ ਹੋਏ ਸੋਨ ਤਮਗਾ ਜਿੱਤਿਆ। ਉੱਥੇ ਹੀ, ਜੂਨੀਅਰ ਵਿਸ਼ਵ ਚੈਂਪੀਅਨ ਰਮਿਤਾ ਨੇ 8 ਨਿਸ਼ਾਨੇਬਾਜ਼ਾਂ ਦੇ ਫਾਈਨਲ ’ਚ 230.1 ਸਕੋਰ ਕਰਕੇ ਵਿਅਕਤੀਗਤ ਪ੍ਰਤੀਯੋਗਿਤਾ ਦਾ ਕਾਂਸੀ ਤਮਗਾ ਵੀ ਜਿੱਤਿਆ।
--------------------

ਇਹ ਵੀ ਪੜ੍ਹੋ : IND vs AUS, 2nd ODI : ਭਾਰਤ ਨੇ ਆਸਟ੍ਰੇਲੀਆ ਨੂੰ 99 ਦੌੜਾਂ ਨਾਲ ਹਰਾ ਕੇ ਜਿੱਤੀ ਸੀਰੀਜ਼

ਕਿਸ਼ਤੀ ਚਾਲਕ ਅਰੁਜਨ-ਅਰਵਿੰਦ ਨੇ ਜਿੱਤੀ ਚਾਂਦੀ
ਭਾਰਤੀ ਕਿਸ਼ਤੀ ਚਾਲਕਾਂ ਨੇ ਏਸ਼ੀਆਈ ਖੇਡਾਂ ’ਚ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ 2 ਚਾਂਦੀ ਤੇ 1 ਕਾਂਸੀ ਤਮਗਾ ਜਿੱਤਿਆ। ਸਵੇਰੇ ਅਰਜੁਨ ਲਾਲ ਜਾਟ ਤੇ ਅਰਵਿੰਦ ਨੇ ਪੁਰਸ਼ ਲਾਈਟਵੇਟ ਡਬਲ ਸਕੱਲਸ ਪ੍ਰਤੀਯੋਗਿਤਾ ’ਚ ਚਾਂਦੀ ਤਮਗਾ ਜਿੱਤ ਕੇ ਭਾਰਤ ਦਾ ਖਾਤਾ ਖੋਲ੍ਹਿਆ। ਭਾਰਤੀ ਜੋੜੀ 6:28.18 ਸੈਕੰਡ ਦਾ ਸਮਾਂ ਕੱਢ ਕੇ ਦੂਜੇ ਸਥਾਨ ’ਤੇ ਰਹੀ ਜਦਕਿ ਚੀਨ ਦੇ ਜੁੰਜੀ ਫਾਨ ਤੇ ਮਾਨ ਸੁਨ ਨੇ 6:28.16 ਸੈਕੰਡ ਦਾ ਸਮਾਂ ਕੱਢ ਕੇ ਸੋਨ ਤਮਗਾ ਜਿੱਤਿਆ।
--------------------
ਪੁਰਸ਼ਾਂ ਦੀ ਕਾਕਸ ਏਟ ਪ੍ਰਤੀਯੋਗਿਤਾ ’ਚ ਚਾਂਦੀ
ਪੁਰਸ਼ਾਂ ਦੀ ਕਾਕਸ ਏਟ ਪ੍ਰਤੀਯੋਗਿਤਾ ’ਚ ਭਾਰਤ ਤੇ ਚੀਨ ਵਿਚਾਲੇ ਸਖਤ ਮੁਕਾਬਲਾ ਸੀ, ਜਿਸ ਵਿਚ ਭਾਰਤੀ ਟੀਮ 5:43.01 ਸੈਕੰਡ ਦਾ ਸਮਾਂ ਕੱਢ ਕੇ ਦੂਜੇ ਸਥਾਨ ’ਤੇ ਰਹੀ। ਚੀਨ ਨੇ 2.84 ਸੈਕੰਡ ਨਾਲ ਬਾਜ਼ੀ ਮਾਰ ਕੇ ਸੋਨ ਤਮਗਾ ਜਿੱਤਿਆ। ਭਾਰਤੀ ਟੀਮ ’ਚ ਨੀਰਜ, ਨਰੇਸ਼ ਕਲਵਾਨੀਆ, ਨਿਤਿਸ਼ ਕੁਮਾਰ, ਚਰਨਜੀਤ ਸੰਘ, ਜਸਵਿੰਦਰ ਸਿੰਘ, ਭੀਮ ਸਿੰਘ, ਪੁਨੀਤ ਕੁਮਾਰ ਤੇ ਆਸ਼ੀਸ਼ ਸ਼ਾਮਲ ਸਨ।

ਇਹ ਵੀ ਪੜ੍ਹੋ : ਏਸ਼ੀਆਈ ਖੇਡ : ਭਾਰਤੀ ਪੁਰਸ਼ ਹਾਕੀ ਟੀਮ ਦੀ ਸ਼ਾਨਦਾਰ ਸ਼ੁਰੂਆਤ, ਉਜ਼ਬੇਕਿਸਤਾਨ ਨੂੰ 16-0 ਨਾਲ ਹਰਾਇਆ

----------
ਕਾਕਸਲੇਸ ਪੇਯਰ ’ਚ ਕਾਂਸੀ ਤਮਗਾ
ਕਾਕਸਲੇਸ ਪੇਯਰ ’ਚ ਭਾਰਤ ਦੇ ਬਾਬੂਲਾਲ ਯਾਦਵ ਤੇ ਲੇਖ ਰਾਮ ਨੂੰ ਕਾਂਸੀ ਤਮਗਾ ਮਿਲਿਆ, ਜਿਨ੍ਹਾਂ ਨੇ 6:50.41 ਮਿੰਟ ਦਾ ਸਮਾਂ ਕੱਢਿਆ। ਹਾਂਗਕਾਂਗ ਨੇ ਸੋਨ ਤੇ ਉਜ਼ਬੇਕਿਸਤਾਨ ਨੇ ਚਾਂਦੀ ਤਮਗਾ ਜਿੱਤਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

Tarsem Singh

Content Editor

Related News