ਸੋਸ਼ਲ ਮੀਡੀਆ ''ਤੇ ਸ਼ਾਸਤਰੀ ਨੇ ਸ਼੍ਰੇਅਸ ਨਾਲ ਸ਼ੇਅਰ ਕੀਤੀ ਤਸਵੀਰ, ਕਿਹਾ- ''ਜਾਦੂਗਰ''

Sunday, Jan 26, 2020 - 11:31 PM (IST)

ਸੋਸ਼ਲ ਮੀਡੀਆ ''ਤੇ ਸ਼ਾਸਤਰੀ ਨੇ ਸ਼੍ਰੇਅਸ ਨਾਲ ਸ਼ੇਅਰ ਕੀਤੀ ਤਸਵੀਰ, ਕਿਹਾ- ''ਜਾਦੂਗਰ''

ਆਕਲੈਂਡ— ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਟੀ-20 ਸੀਰੀਜ਼ ਦਾ ਦੂਜਾ ਮੁਕਾਬਲਾ ਐਤਵਾਰ ਨੂੰ ਖੇਡਿਆ ਗਿਆ। ਜਿੱਥੇ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਇਸ ਦੌਰਾਨ ਮੈਚ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਭਾਰਤੀ ਟੀਮ ਦੇ ਮੁੱਖ ਕੋਚ ਕਵੀ ਸ਼ਾਸਤਰੀ ਦੀ ਪੋਸਟ ਖੂਬ ਸ਼ੇਅਰ ਹੋ ਰਹੀ ਹੈ। ਜਿਸ 'ਚ ਸ਼੍ਰੇਅਸ ਅਈਅਰ ਨੂੰ 'ਜਾਦੂਗਰ' ਦਾ ਟੈਗ ਦਿੱਤਾ ਹੈ।


ਦਰਅਸਲ ਕੋਚ ਸ਼ਾਸਤਰੀ ਨੇ ਆਪਣੇ ਟਵਿਟਰ ਅਕਾਊਂਟ 'ਤੇ ਇਕ ਫੋਟੋ ਸ਼ੇਅਰ ਕੀਤੀ ਕੈਪਸ਼ਨ 'ਚ ਲਿਖਿਆ 'ਜਾਦੂਗਰ' ਸ਼੍ਰੇਅਸ ਅਈਅਰ ਦੇ ਨਾਲ ਡੇ ਆਊਟ।...ਇਸ ਤਸਵੀਰ 'ਚ ਕੋਚ ਸ਼ਾਸਤਰੀ ਦੇ ਨਾਲ ਨੌਜਵਾਨ ਖਿਡਾਰੀ ਸ਼੍ਰੇਅਸ ਅਈਅਰ ਤੇ ਜਤਿਨ ਦਿਖਾਈ ਦੇ ਰਹੇ ਹਨ। ਪਹਿਲੇ ਟੀ-20 'ਚ ਭਾਰਤੀ ਟੀਮ 'ਚ ਆਪਣੇ ਬੱਲੇਬਾਜ਼ੀ ਦਾ ਹੁਨਰ ਦਿਖਾਉਂਦੇ ਹੋਏ ਭਾਰਤ ਨੇ 6 ਵਿਕਟਾਂ ਨਾਲ ਹਰਾਇਆ ਸੀ। ਨਾਲ ਹੀ ਇਸ ਮੈਚ 'ਚ ਸ਼੍ਰੇਅਸ ਅਈਅਰ ਨੇ 29 ਗੇਂਦਾਂ 'ਤੇ 58 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ।

PunjabKesari


author

Gurdeep Singh

Content Editor

Related News