ਉਮਰ ਅਕਮਲ ''ਤੇ ਭ੍ਰਿਸ਼ਟਾਚਾਰ ਦੇ ਦੋ ਦੋਸ਼
Saturday, Mar 21, 2020 - 01:46 AM (IST)

ਕਰਾਚੀ— ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ. ਬੀ.) ਨੇ ਉਮਰ ਅਕਮਲ 'ਤੇ ਭ੍ਰਿਸ਼ਟਾਚਾਰ ਉਲੰਘਣਾ ਦੇ ਦੋ ਦੋਸ਼ ਲਾਏ ਹਨ ਤੇ ਜੇਕਰ ਅਕਮਲ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ 'ਤੇ 6 ਮਹੀਨਿਆਂ ਤੋਂ ਲੈ ਕੇ ਜ਼ਿੰਦਗੀ ਭਰ ਲਈ ਪਾਬੰਦੀ ਲੱਗ ਸਕਦੀ ਹੈ। ਅਕਮਲ ਨੂੰ ਪਿਛਲੀ 20 ਫਰਵਰੀ ਨੂੰ ਅਸਥਾਈ ਤੌਰ 'ਤੇ ਸਸਪੈਂਡ ਕਰ ਦਿੱਤਾ ਗਿਆ ਸੀ ਤੇ ਉਸ ਨੂੰ 17 ਮਾਰਚ ਨੂੰ ਦੋਸ਼ ਦਾ ਨੋਟਿਸ ਜਾਰੀ ਕੀਤਾ ਗਿਆ ਸੀ। ਉਸਦੇ ਕੋਲ ਹੁਣ ਇਸਦਾ ਲਿਖਤੀ ਜਵਾਬ ਦੇਣ ਲਈ 31 ਮਾਰਚ ਤਕ ਦਾ ਸਮਾਂ ਹੈ।