ਇਸ ਮੁਸਲਿਮ ਦੇਸ਼ ਦੀ ਟੀਮ ਨੇ ਟੀ-20 ਵਰਲਡ ਕੱਪ ਲਈ ਕੀਤਾ ਕੁਆਲੀਫਾਈ, ਖੁਸ਼ੀ ਦੀ ਲਹਿਰ!

10/31/2019 12:21:19 PM

ਸਪੋਰਟਸ ਡੈਸਕ— ਓਮਾਨ ਨੇ ਕਰੋ ਜਾਂ ਮਰੋ ਦੇ ਕੁਆਲੀਫਾਇਰ ਮੁਕਾਬਲੇ 'ਚ ਹਾਂਗਕਾਂਗ ਨੂੰ 12 ਦੌੜਾਂ ਨਾਲ ਹਰਾ ਕੇ ਅਤੇ ਸਕਾਟਲੈਂਡ ਨੇ ਯੂ ਏ ਈ ਨੂੰ 90 ਦੌੜਾਂ ਦੇ ਫਰਕ ਨਾਲ ਹਰਾ ਕੇ ਟੀ20 ਵਰਲਡ ਕੱਪ ਲਈ ਕੁਆਲੀਫਾਈ ਕੀਤਾ ਓਮਾਨ ਅਤੇ ਸਕਾਟਲੈਂਡ ਤੋਂ ਪਹਿਲਾਂ ਨਾਮੀਬਿਆ, ਨੀਦਰਲੈਂਡ, ਪਪੁਆ ਨਿਊ ਗਿਨੀ ਅਤੇ ਆਇਰਲੈਂਡ ਵੀ 2020 'ਚ ਹੋਣ ਵਾਲੇ ਟੀ20 ਵਰਲਡ ਕੱਪ ਲਈ ਕੁਆਲੀਫਾਈ ਕਰ ਚੁੱਕੇ ਹਨ ਅਤੇ ਯੂ. ਏ. ਈ. 'ਚ ਚੱਲ ਰਹੇ ਟੂਰਨਾਮੈਂਟ 'ਚ ਖਿਤਾਬ ਜਿੱਤਣ ਦੀ ਦੋੜ 'ਚ ਬਣੇ ਹੋਏ ਹਨ।

PunjabKesari
ਓਮਾਨ ਦੇ 135 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਹਾਂਗਕਾਂਗ ਦੀ ਟੀਮ ਦੇ ਤੇਜ਼ ਗੇਂਦਬਾਜ਼ ਬਿਲਾਲ ਖਾਨ (23 ਦੌੜਾਂ 'ਤੇ ਚਾਰ ਵਿਕਟਾਂ) ਦੀ ਤੂਫਾਨੀ ਗੇਂਦਬਾਜ਼ੀ ਸਾਹਮਣੇ 18 ਦੌੜਾਂ 'ਤੇ ਪੰਜ ਵਿਕਟਾਂ ਗਵਾਉਣ ਤੋਂ ਬਾਅਦ ਸੰਕਟ 'ਚ ਸੀ। ਹਾਂਗਕਾਂਗ ਦੇ ਟਾਪ ਸਕੋਰਰ ਸਕਾਟ ਮੈਕੇਚਿਨੀ (46 ਗੇਂਦ 'ਚ 44 ਦੌੜਾਂ) ਨੇ ਇਸ ਤੋਂ ਬਾਅਦ ਹਾਰੂਨ ਅਰਸ਼ਦ (20) ਦੇ ਨਾਲ ਛੇਵੀਂ ਵਿਕਟ ਲਈ 52 ਦੌੜਾਂ ਜੋੜ ਕੇ ਪਾਰੀ ਨੂੰ ਸੰਭਾਲਿਆ। ਓਮਾਨ ਦੇ ਗੇਂਦਬਾਜ਼ਾਂ ਨੇ ਹਾਲਾਂਕਿ ਸਬਰ ਬਰਕਰਾਰ ਰੱਖਦੇ ਹੋਏ ਹਾਂਗਕਾਂਗ ਨੂੰ ਨੌਂ ਵਿਕਟਾਂ 'ਤੇ 122 ਦੌੜਾਂ ਦੇ ਸਕੋਰ 'ਤੇ ਹੀ ਰੋਕ ਦਿੱਤਾ।

PunjabKesari
ਇਸ ਤੋਂ ਪਹਿਲਾਂ ਓਮਾਨ ਦੀ ਟੀਮ ਦੀ ਸ਼ੁਰੂਆਤ ਵੀ ਖ਼ਰਾਬ ਰਹੀ। ਟੀਮ 9 ਓਵਰਾਂ 'ਚ 42 ਦੌੜਾਂ 'ਤੇ ਛੇ ਵਿਕਟਾਂ ਗਵਾਉਣ ਤੋਂ ਬਾਅਦ ਮੁਸ਼ਕਲ 'ਚ ਸੀ। ਸਲਾਮੀ ਬੱਲੇਬਾਜ਼ ਜਤਿੰਦਰ ਸਿੰਘ (ਅਜੇਤੂ 67, 7 ਚੌਕੇ ਅਤੇ 1 ਛੱਕਾ) ਤੋਂ ਇਲਾਵਾ ਟੀਮ ਦੇ ਹੇਂਠਲੇ ਕ੍ਰਮ ਦੇ ਬੱਲੇਬਾਜ਼ ਆਮਿਰ ਕਲੀਮ (17) ਅਤੇ ਨਸੀਮ ਖੁਸ਼ੀ ( 9 ਗੇਂਦ 'ਚ 26 ਦੌੜਾਂ) ਨੇ ਸ਼ਾਨਦਾਰ ਪਾਰੀਆਂ ਖੇਡ ਕੇ ਟੀਮ ਨੂੰ ਚੁਣੌਤੀਪੂਰਨ ਸਕੋਰ ਤੱਕ ਪਹੁੰਚਾਇਆ। ਦੂਜੇ ਪਾਸੇ ਸਕਾਟਲੈਂਡ ਨੇ ਜਾਰਜ ਮੁੰਸੇ ਦੀ 65 ਦੌੜਾਂ ਦੀ ਪਾਰੀ ਦੀ ਬਦੌਲਤ 198 ਦੌੜਾਂ ਬਣਾਈਆਂ ਜਿਸ ਦੇ ਜਵਾਬ 'ਚ ਯੂ. ਏ. ਈ ਦੀ ਟੀਮ 18.3 ਓਵਰ 'ਚ 108 ਦੌੜਾਂ 'ਤੇ ਢੇਰ ਹੋ ਗਈ।

 


Related News