ਇਸ ਖਿਡਾਰਣ ਨੇ ਪੈਸਿਆਂ ਖਾਤਰ ਉਤਾਰੇ ਸੀ ਕੱਪੜੇ, ਇੰਝ ਹੋਇਆ ਦਰਦਨਾਕ ਅੰਤ

Monday, Aug 10, 2020 - 05:07 PM (IST)

ਸਪੋਰਟਸ ਡੈਕਸ : ਜੋ ਖਿਡਾਰੀ 2 ਸਾਲ ਤੱਕ ਆਪਣੇ ਦੇਸ਼ ਦੇ ਲਈ ਓਲੰਪਿਕ 'ਚ ਹਿੱਸਾ ਲੈ ਰਹੀ ਸੀ ਉਸ ਨੂੰ ਪੈਸਿਆਂ ਲਈ ਆਪਣੇ ਜਿਸਮ ਦੀ ਨੁਮਾਇਸ਼ ਤੱਕ ਕਰਨੀ ਪਈ ਸੀ। ਅਸੀਂ ਗੱਲ ਕਰ ਰਹੇ ਹਾਂ ਰੂਸੀ ਮੂਲ ਦੀ ਆਸਟਰੇਲੀਆਈ ਫਿਗਰ ਸਕੈਟਰ ਕੈਟੀਆ ਅਲੈਗਜ਼ੈਂਡਰੋਵਸਕਯਾ ਦੀ, ਜਿਸ ਦੀ 20 ਸਾਲ ਦੀ ਉਮਰ 'ਚ ਹੀ ਮੌਤ ਹੋ ਗਈ। ਫਿਗਰ ਸਕੈਟਰ ਕੈਟੀਆ ਨੇ ਸਾਲ 2018 'ਚ ਪਯੋਂਗਚਾਂਗ ਵਿੰਟਰ ਓਲੰਪਿਕਸ 'ਚ ਆਸਟਰੇਲੀਆ ਦੀ ਪ੍ਰਤੀਨਿਧਤਾ ਕੀਤੀ ਸੀ ਪਰ ਇਕ ਬੀਮਾਰੀ ਦੀ ਕਾਰਨ ਪਹਿਲਾਂ ਉਸ ਦਾ ਕਰੀਅਰ ਤਬਾਹ ਹੋਇਆ ਅਤੇ ਬਾਅਦ 'ਚ ਉਸ ਦੀ ਜ਼ਿੰਦਗੀ ਖ਼ਤਮ ਹੋ ਗਈ। 

ਇਹ ਵੀ ਪੜ੍ਹੋਂ : ਦਾਜ ਦੇ ਲੋਭੀਆਂ ਨੇ ਪੁੱਤਾਂ ਵਾਂਗ ਪਾਲ਼ੀ ਧੀ ਦੀ ਜ਼ਿੰਦਗੀ ਕੀਤੀ ਤਬਾਹ, ਦਿਲ ਨੂੰ ਝੰਜੋੜ ਦੇਵੇਗੀ ਗ਼ਰੀਬ ਮਾਂ ਦੀ ਦਾਸਤਾਨ

PunjabKesariਕੈਟੀਆ ਅਲੈਗਜ਼ੈਂਡਰੋਵਸਕਯਾ 4 ਸਾਲ ਦੀ ਉਮਰ 'ਚ ਫਿਗਰ ਸਕੈਟਿੰਗ ਕਰ ਰਹੀ ਸੀ ਪਰ ਮਿਰਗੀ ਦੀ ਬੀਮਾਰੀ ਦੇ ਚੱਲਦੇ ਉਸ ਨੂੰ ਖੇਡ ਛੱਡਣੀ ਪਈ ਸੀ। ਇਸ ਤੋਂ ਬਾਅਦ ਇਲਾਜ ਦੇ ਲਈ ਕੈਟੀਆ ਨੂੰ ਸਿਟ੍ਰਪ ਕਲੱਬ 'ਚ ਵੀ ਕੰਮ ਕਰਨਾ ਪਿਆ। ਰੂਸੀ ਮੀਡੀਆ ਦੀ ਮੰਨੀਏ ਤਾਂ ਕੈਟੀਆ ਕੋਰੋਨਾ ਕਾਰਨ ਤਾਲਾਬੰਦੀ ਡਿਪਰੈਸ਼ਨ 'ਚ ਚਲੀ ਗਈ ਸੀ ਅਤੇ ਫਿਰ ਮਾਸਕੋ 'ਚ ਉਸ ਦੀ 6ਵੀਂ ਮੰਜ਼ਿਲ ਤੋਂ ਡਿੱਗਣ ਨਾਲ ਮੌਤ ਹੋ ਗਈ। 

ਇਹ ਵੀ ਪੜ੍ਹੋਂ :  ਰਿਸ਼ਤੇ ਹੋਏ ਸ਼ਰਮਸਾਰ : ਹਵਸ ਦੇ ਭੁੱਖੇ ਸਹੁਰੇ ਨੇ ਨੂੰਹ ਨਾਲ ਕੀਤਾ ਜਬਰ-ਜ਼ਿਨਾਹ
PunjabKesariਕੈਟੀਆ ਦੀ ਮੌਤ ਨੂੰ ਖ਼ੁਦਕੁਸ਼ੀ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। ਖ਼ਬਰਾਂ ਮੁਤਾਬਕ ਕੈਟੀਆ ਨੇ ਕਾਫ਼ੀ ਸ਼ਰਾਬ ਪੀ ਰੱਖੀ ਸੀ। ਉਸ ਦੀ ਦੋਸਤ ਵੇਰੋਨਿਕਾ ਅਤੇ ਏਕਾਟਿਰਿਨਾ ਨੇ ਦੱਸਿਆ ਕਿ ਕੈਟੀਆ ਕਾਫ਼ੀ ਤਣਾਅ 'ਚੱਲ ਰਹੀ ਸੀ। ਉਨ੍ਹਾਂ ਦੱਸਿਆ ਕਿ ਕੈਟੀਆ ਵਾਪਸ ਖੇਡ ਦੀ ਦੁਨੀਆ 'ਚ ਜਾਣਾ ਚਾਹੁੰਦੀ ਸੀ ਪਰ ਉਸ ਨੇ ਵਾਪਸੀ ਦਾ ਰਾਸਤਾ ਨਹੀਂ ਮਿਲਿਆ। 

ਇਹ ਵੀ ਪੜ੍ਹੋਂ :  ਸ਼ਰਮਨਾਕ : ਜਿਸ ਨੂੰ ਬਣਾਇਆ ਜਿਗਰੀ ਯਾਰ ਉਸੇ ਨੇ ਲੁੱਟੀ ਭੈਣ ਦੀ ਇੱਜ਼ਤ
PunjabKesariਕੈਟੀਆ ਦੇ ਕੋਚ ਨੇ ਦੱਸਿਆ ਕਿ ਉਹ ਚਾਰ ਪ੍ਰਤੀਯੋਗਤਾ 'ਚ ਹਿੱਸਾ ਲੈਣ ਵਾਲੀ ਸੀ ਪਰ ਉਸ ਨੂੰ ਮਿਰਗੀ ਦਾ ਦੌਰਾ ਪੈ ਗਿਆ, ਜਿਸ ਤੋਂ ਬਾਅਦ ਉਸ ਨੂੰ ਖੇਡ ਐਸੋਸੀਏਸ਼ਨ ਨੇ ਸੰਨਿਆਸ ਦੀ ਸਲਾਹ ਦਿੱਤੀ। ਇਸ ਤੋਂ ਬਾਅਦ ਕੈਟੀਆਂ ਨੇ ਅਭਿਆਸ ਛੱਡ ਦਿੱਤਾ ਅਤੇ ਉਹ ਤਣਾਅ 'ਚ ਰਹਿਣ ਲੱਗੀ। ਆਪਣੀ ਇਲਾਜ ਲਈ ਉਸ ਨੇ ਡਾਂਸ ਵੀ ਕੀਤਾ ਪਰ ਅੰਤ ਉਸ ਦੀ ਜ਼ਿੰਦਗੀ ਦਾ ਦਰਦਨਾਕ ਅੰਤ ਹੋ ਗਿਆ। 


Baljeet Kaur

Content Editor

Related News