ਤਮਗਾ ਜਿੱਤਣ ਦੇ ਹੋਰ ਕਰੀਬ ਪੁੱਜੀ ਭਾਰਤੀ ਪੁਰਸ਼ ਹਾਕੀ ਟੀਮ, ਅਰਜਨਟੀਨਾ ਨੂੰ ਹਰਾ ਕੁਆਟਰ ਫਾਈਨਲ ’ਚ ਪੁੱਜੀ

Thursday, Jul 29, 2021 - 12:35 PM (IST)

ਤਮਗਾ ਜਿੱਤਣ ਦੇ ਹੋਰ ਕਰੀਬ ਪੁੱਜੀ ਭਾਰਤੀ ਪੁਰਸ਼ ਹਾਕੀ ਟੀਮ, ਅਰਜਨਟੀਨਾ ਨੂੰ ਹਰਾ ਕੁਆਟਰ ਫਾਈਨਲ ’ਚ ਪੁੱਜੀ

ਟੋਕੀਓ (ਭਾਸ਼ਾ) : ਆਖ਼ਰੀ 3 ਮਿੰਟ ਵਿਚ 2 ਗੋਲ ਕਰਨ ਵਾਲੀ ਭਾਰਤੀ ਟੀਮ ਨੇ ਰਿਓ ਓਲੰਪਿਕ ਸੋਨ ਤਮਗਾ ਜੇਤੂ ਅਰਜਨਟੀਨਾ ਨੂੰ 3-1 ਨਾਲ ਹਰਾ ਕੇ ਟੋਕੀਓ ਓਲੰਪਿਕ ਦੇ ਪੁਰਸ਼ ਹਾਕੀ ਮੁਕਾਬਲੇ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ ਹੈ। ਪਿਛਲੇ ਮੈਚ ਵਿਚ ਸਪੇਨ ਨੂੰ ਹਰਾਉਣ ਦੇ ਬਾਅਦ ਭਾਰਤੀ ਟੀਮ ਨੇ ਲਗਾਤਾਰ ਚੰਗਾ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਇਹ ਮਹੱਤਵਪੂਰਨ ਮੁਕਾਬਲਾ ਜਿੱਤਿਆ। ਆਪਣਾ ਪਹਿਲਾ ਓਲੰਪਿਕ ਖੇਡ ਰਹੀ ਭਾਰਤ ਦੀ ‘ਯੁਵਾ ਬ੍ਰਿਗੇਡ’ ਨੇ ਇਸ ਜਿੱਤ ਵਿਚ ਸੂਤਰਧਾਰ ਦੀ ਭੂਮਿਕਾ ਨਿਭਾਈ ਅਤੇ ਭਾਰਤ ਨੂੰ ਹਾਕੀ ਵਿਚ 4 ਦਹਾਕੇ ਬਾਅਦ ਓਲੰਪਿਕ ਤਮਗਾ ਜਿੱਤਣ ਦੇ ਹੋਰ ਕਰੀਬ ਪਹੁੰਚਾ ਦਿੱਤਾ।

ਇਹ ਵੀ ਪੜ੍ਹੋ: ਮੈਡਲ ਜਿੱਤਣ ਮਗਰੋਂ ਉਸ ਨੂੰ ਆਪਣੇ ਦੰਦਾਂ ਨਾਲ ਕਿਉਂ ਚਿੱਥਦੇ ਹਨ ਖਿਡਾਰੀ? ਬੇਹੱਦ ਦਿਲਚਸਪ ਹੈ ਵਜ੍ਹਾ

ਭਾਰਤ ਲਈ ਵਰੁਣ ਕੁਮਾਰ ਨੇ 43ਵੇਂ, ਵਿਵੇਕ ਸਾਗਰ ਪ੍ਰਸਾਦ ਨੇ 58ਵੇਂ ਅਤੇ ਹਰਮਨਪ੍ਰੀਤ ਸਿੰਘ ਨੇ 59ਵੇਂ ਮਿੰਟ ਵਿਚ ਗੋਲ ਕੀਤੇ। ਅਰਜਨਟੀਨਾ ਨੇ 48ਵੇਂ ਮਿੰਟ ਵਿਚ ਮਾਈਕੋ ਕੇਸੇਲਾ ਦੇ ਗੋਲ ਦੇ ਦਮ ’ਤੇ ਬਰਾਬਰੀ ਕੀਤੀ ਅਤੇ 58ਵੇਂ ਮਿੰਟ ਤੱਕ ਸਕੋਰ ਬਰਾਬਰ ਸੀ। ਇਸ ਦੇ ਬਾਅਦ ਭਾਰਤ ਨੇ 3 ਮਿੰਟ ਦੇ ਅੰਤਰਾਲ ਵਿਚ 2 ਗੋਲ ਕਰਕੇ ਸਾਬਿਤ ਕਰ ਦਿੱਤਾ ਕਿ ਇਹ ਟੀਮ ਅਹਿਮ ਮੌਕਿਆਂ ’ਤੇ ਦਬਾਅ ਦੇ ਅੱਗੇ ਗੋਢੇ ਟੇਕਣ ਵਾਲੀ ਨਹੀਂ ਹੈ। ਭਾਰਤ ਪੂਲ ਏ ਵਿਚ ਆਸਟ੍ਰੇਲੀਆ ਦੇ ਬਾਅਦ ਦੂਜੇ ਸਥਾਨ ’ਤੇ ਚੱਲ ਰਿਹਾ ਹੈ। ਭਾਰਤ ਨੂੰ ਹੁਣ 30 ਜੁਲਾਈ ਨੂੰ ਆਖ਼ਰੀ ਪੂਲ ਮੈਚ ਵਿਚ ਮੇਜ਼ਬਾਨ ਜਾਪਾਨ ਨਾਲ ਖੇਡਣਾ ਹੈ। ਨਿਊਜ਼ੀਲੈਂਡ ਖ਼ਿਲਾਫ਼ 3-2 ਦੀ ਸੰਘਰਸ਼ਪੂਰਨ ਜਿੱਤ ਦੇ ਬਾਅਦ ਭਾਰਤੀਆਂ ਨੂੰ ਆਸਟ੍ਰੇਲੀਆ ਦੇ ਹੱਥੋਂ 7-1 ਦੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਮਨਪ੍ਰੀਤ ਸਿੰਘ ਦੀ ਟੀਮ ਹਾਲਾਂਕਿ ਸਪੇਨ ਵਿਚ 3-0 ਦੀ ਜਿੱਤ ਨਾਲ ਵਾਪਸੀ ਕਰਨ ਵਿਚ ਸਫ਼ਲ ਰਹੀ।

ਇਹ ਵੀ ਪੜ੍ਹੋ: ...ਤਾਂ ਮੀਰਾਬਾਈ ਚਾਨੂ ਦਾ ਚਾਂਦੀ ਦਾ ਤਮਗਾ ਬਦਲ ਸਕਦੈ ਸੋਨ ਤਮਗੇ ’ਚ! ਜਾਣੋ ਕੀ ਹੈ ਪੂਰਾ ਮਾਮਲਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


author

cherry

Content Editor

Related News